ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ: ਜਵਾਨਾਂ ਨਾਲ ਬਿਤਾਇਆ ਸਮਾਂ
ਅੰਮਿ੍ਤਸਰ : ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚ ਚੁੱਕੀ ਹੈ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ। 29 ਜੂਨ ਨੂੰ ਸੱਤਿਆਪ੍ਰੇਮ ਕੀ […]
By : Editor (BS)
ਅੰਮਿ੍ਤਸਰ : ਬਾਲੀਵੁੱਡ ਅਤੇ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅੰਮ੍ਰਿਤਸਰ ਪਹੁੰਚ ਚੁੱਕੀ ਹੈ। ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।
29 ਜੂਨ ਨੂੰ ਸੱਤਿਆਪ੍ਰੇਮ ਕੀ ਕਥਾ ਰਿਲੀਜ਼ ਹੋਣ ਤੋਂ ਬਾਅਦ, ਕਿਆਰਾ ਅਡਵਾਨੀ ਕਾਫ਼ੀ ਸਮਾਂ ਆਰਾਮ ਨਾਲ ਬਿਤਾ ਰਹੀ ਹੈ ਅਤੇ ਇੰਟਰਵਿਊਆਂ ਅਤੇ ਵਿਸ਼ੇਸ਼ ਸ਼ੂਟ ਵਿੱਚ ਦਿਖਾਈ ਦੇ ਰਹੀ ਹੈ। ਉਹ ਇੱਕ ਸ਼ੂਟ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਵੀ ਪਹੁੰਚੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਅੰਮ੍ਰਿਤਸਰ ਪੁੱਜੀ ਕਿਆਰਾ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨਾਲ ਸਮਾਂ ਬਿਤਾਉਣਗੇ।
ਕਿਆਰਾ ਅਡਵਾਨੀ ਨੂੰ ਬੀਤੀ ਸ਼ਾਮ ਅਟਾਰੀ ਬਾਰਡਰ 'ਤੇ ਪਹੁੰਚ ਕੇ ਰਿਟਰੀਟ ਦੇਖ ਕੇ ਖੁਸ਼ ਸੀ । ਇਸ ਦੌਰਾਨ ਬੀ.ਐਸ.ਐਫ ਨੇ ਉਨ੍ਹਾਂ ਨੂੰ ਮਹਿਮਾਨ ਵਜੋਂ ਸਨਮਾਨਿਤ ਵੀ ਕੀਤਾ। ਬੀਐਸਐਫ ਅਧਿਕਾਰੀਆਂ ਦੇ ਨਾਲ ਬੈਠ ਕੇ ਉਨ੍ਹਾਂ ਨੇ ਰੀਟਰੀਟ ਸਮਾਰੋਹ ਦੇਖਿਆ ਅਤੇ ਫਿਰ ਬੀਐਸਐਫ ਜਵਾਨਾਂ ਨਾਲ ਤਸਵੀਰਾਂ ਖਿੱਚੀਆਂ। ਕਿਆਰਾ ਅਡਵਾਨੀ ਰਿਟਰੀਟ ਦੇਖ ਕੇ ਕਾਫੀ ਖੁਸ਼ ਨਜ਼ਰ ਆਈ।