Ad Blocker Apps Users:  YouTube ‘ਤੇ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ! ਅਕਾਊਂਟ ਹੋ ਸਕਦੈ ਬੈਨ

Ad Blocker Apps Users:  YouTube ‘ਤੇ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ! ਅਕਾਊਂਟ ਹੋ ਸਕਦੈ ਬੈਨ

ਨਵੀਂ ਦਿੱਲੀ (17 ਅਪ੍ਰੈਲ), ਰਜਨੀਸ਼ ਕੌਰ : ਯੂਟਿਊਬ ( YouTube) ‘ਤੇ ਵੀਡੀਓ ਵੇਖਣ ਵਾਲੇ ਲੋਕਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਕੰਪਨੀ ਹੁਣ ਉਨ੍ਹਾਂ ਯੂਜ਼ਰਸ ‘ਤੇ ਸਖ਼ਤ ਹੋ ਗਈ ਹੈ ਜੋ ਐਡ ਬਲਾਕਰ (Ad Blocker) ਦੀ ਵਰਤੋਂ ਕਰਦੇ ਹਨ। ਥਰਡ ਪਾਰਟੀ ਐਡ ਬਲੌਕਰ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਅੱਜ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਯੂਟਿਊਬ ਅਜਿਹੇ ਉਪਭੋਗਤਾਵਾਂ ‘ਤੇ ਹੀ ਸਿੱਧੀ ਨਜ਼ਰ ਰੱਖ ਰਿਹਾ ਹੈ। ਕੰਪਨੀ ਨੇ ਅਜਿਹੇ ਉਪਭੋਗਤਾਵਾਂ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ‘ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ।

ਐਡ ਬਲੌਕਰ ਇੱਕ ਅਜਿਹਾ ਸਾਫਟਵੇਅਰ ਹੈ ਜੋ ਯੂਟਿਊਬ ਵੀਡੀਓਜ਼ (YouTube Video) ਤੋਂ ਵਿਗਿਆਪਨਾਂ ਨੂੰ ਹਟਾ ਦਿੰਦਾ ਹੈ, ਭਾਵ ਤੁਹਾਨੂੰ ਇਸ ਲਈ ਵੱਖਰੇ ਤੌਰ ‘ਤੇ ਕੁੱਝ ਵੀ ਭੁਗਤਾਨ ਨਹੀਂ ਕਰਨਾ ਪੈਂਦਾ। ਇਸ ਐਪ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਯੂਟਿਊਬ ਦਾ ਕਹਿਣਾ ਹੈ ਕਿ ਜੋ ਯੂਜ਼ਰਸ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਕਰਨਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਯੂਟਿਊਬ ਇਹ ਵੀ ਕਹਿੰਦਾ ਹੈ ਕਿ ਜੇ ਤੁਸੀਂ ਵੀਡੀਓ ਦੇ ਵਿਚਕਾਰ ਵਿਗਿਆਪਨ ਨਹੀਂ ਵੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰੀਮੀਅਮ ਸਬਸਕ੍ਰਿਪਸ਼ਨ ਲੈਣਾ ਚਾਹੀਦਾ ਹੈ। ਤੁਸੀਂ ਇਸਨੂੰ ਆਨਲਾਈਨ ਵੀ ਖਰੀਦ ਸਕਦੇ ਹੋ।

Ad Blocker ਕਰਨ ਨੂੰ ਲੈ ਕੇ ਸਖ਼ਤ ਹੋਇਆ ਯੂਟਿਊਬ

ਯੂਟਿਊਬ ਮੁਤਾਬਕ ਥਰਡ ਪਾਰਟੀ ਐਡ ਬਲਾਕਿੰਗ ਐਸ ਇਸਤੇਮਾਲ ਕਰਨ ਲਈ ਯੂਜ਼ਰਜ਼ ਨੂੰ ਵੀਡੀਓ ਚਲਾਉਣ ਵਿੱਚ ਪਰੇਸ਼ਾਨੀ ਜਾਂ ਬਫਰਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਵੀਡੀਓ ਉੱਤੇ ਇਹ ਸਮਾਗਰੀ ਇਸ ਐਪ ਉੱਤੇ ਉਪਲਬਧ ਨਹੀਂ ਹੈ। ਲਿਖਿਆ ਹੋਇਆ ਏਰਰ ਮੈਸੇਜ ਵੀ ਆ ਸਕਦਾ ਹੈ। ਹੁਣ ਥਰਡ ਪਾਰਟੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਸ ਕਾਰਨ ਕ੍ਰਿਏਟਰ ਨੂੰ ਉਸ ਦੇ ਵਿਊਜ਼ ਦੇ ਬਦਲੇ ਪੈਸਾ ਨਹੀਂ ਮਿਲ ਪਾਉਂਦਾ।

 ਦੱਸਣਯੋਗ ਹੈ ਕਿ ਯੂਟਿਊਬ ਆਪਣੇ ਉਪਭੋਗਤਾਵਾਂ ਨੂੰ ਪ੍ਰੀਮੀਅਮ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦਾ ਹੈ ਜਿਸ ਵਿੱਚ ਲੋਕਾਂ ਨੂੰ ਵਿਗਿਆਪਨ-ਮੁਕਤ ਵੀਡੀਓ, ਬੈਕਗ੍ਰਾਉਂਡ ਪਲੇਬੈਕ ਆਦਿ ਵਰਗੀਆਂ ਕਈ ਸਹੂਲਤਾਂ ਮਿਲਦੀਆਂ ਹਨ। ਹਾਲਾਂਕਿ, ਭਾਰਤ ਵਿੱਚ YouTube ਪ੍ਰੀਮੀਅਮ ਦਾ ਚਾਰਜ 129 ਰੁਪਏ ਪ੍ਰਤੀ ਮਹੀਨਾ ਹੈ। ਜੇ ਤੁਸੀਂ 3 ਮਹੀਨੇ ਦਾ ਪਲਾਨ ਲੈਂਦੇ ਹੋ ਤਾਂ ਇਹ 399 ਰੁਪਏ ਹੈ। ਇਸੇ ਤਰ੍ਹਾਂ ਸਾਲਾਨਾ ਪਲਾਨ 1290 ਰੁਪਏ ਹੈ।

Related post

CM Mann ਕੇਜਰੀਵਾਲ ਨਾਲ ਸੀਐਮ ਮਾਨ ਦੀ ਮੁਲਾਕਾਤ ਅੱਜ

CM Mann ਕੇਜਰੀਵਾਲ ਨਾਲ ਸੀਐਮ ਮਾਨ ਦੀ ਮੁਲਾਕਾਤ ਅੱਜ

ਨਵੀਂ ਦਿੱਲੀ, 30 ਅਪੈ੍ਰਲ, ਨਿਰਮਲ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ…
ਮੂਸੇਵਾਲਾ ਦੇ ਪਿਤਾ ਨਾਲ ਕਾਂਗਰਸੀ ਨੇਤਾਵਾਂ ਨੇ ਕੀਤੀ ਮੁਲਾਕਾਤ

ਮੂਸੇਵਾਲਾ ਦੇ ਪਿਤਾ ਨਾਲ ਕਾਂਗਰਸੀ ਨੇਤਾਵਾਂ ਨੇ ਕੀਤੀ ਮੁਲਾਕਾਤ

ਮਾਨਸਾ, 30 ਅਪੈ੍ਰਲ, ਨਿਰਮਲ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਜ਼ਾਦ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਦਰਮਿਆਨ ਕਾਂਗਰਸ…
Accident ਪੇਰੂ ਵਿਚ ਬੱਸ ਖੱਡ ’ਚ ਡਿੱਗੀ, 25 ਮੌਤਾਂ

Accident ਪੇਰੂ ਵਿਚ ਬੱਸ ਖੱਡ ’ਚ ਡਿੱਗੀ, 25 ਮੌਤਾਂ

ਪੇਰੂ, 30 ਅਪੈ੍ਰਲ, ਨਿਰਮਲ : ਰੋਜ਼ਾਨਾ ਹੀ ਸੜਕ ਹਾਦਸੇ ਦੀ ਕੋਈ ਮੰਦਭਾਗੀ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ…