Begin typing your search above and press return to search.

ਫਤਿਹਗੜ੍ਹ ਸਾਹਿਬ ਵਿਚ ਵੱਡਾ ਸੜਕ ਹਾਦਸਾ, ਪੁੱਤਰ ਦੀ ਮੌਤ, ਪਿਉ ਜ਼ਖ਼ਮੀ

ਫਤਿਹਗੜ੍ਹ ਸਾਹਿਬ, 9 ਅਕਤੂਬਰ, ਨਿਰਮਲ :. : ਪੰਜਾਬ ਵਿਚ ਲਗਾਤਾਰ ਸੜਕ ਹਾਦਸਿਆਂ ਵਿਚ ਵਾਧਾ ਹੁੰਦਾ ਹੀ ਜਾ ਰਿਹਾ ਹੈ ਇਸੇ ਤਰ੍ਹਾਂ ਹੁਣ ਪੰਜਬ ਦੇ ਫਤਿਹਗੜ੍ਹ ਸਾਹਿਬ ’ਚ ਵੱਡਾ ਹਾਦਸਾ ਵਾਪਰ ਗਿਆ। ਇਹ ਘਟਨਾ ਸਰਹਿੰਦ ਪਟਿਆਲਾ ਰੋਡ ’ਤੇ ਵਾਪਰੀ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਸਰਹਿੰਦ-ਪਟਿਆਲਾ ਰੋਡ ’ਤੇ ਪਿਓ-ਪੁੱਤ ਦੀ ਕਾਰ ਦੇ ਸਾਹਮਣੇ ਇੱਕ ਅਵਾਰਾ ਪਸ਼ੂ […]

ਫਤਿਹਗੜ੍ਹ ਸਾਹਿਬ ਵਿਚ ਵੱਡਾ ਸੜਕ ਹਾਦਸਾ, ਪੁੱਤਰ ਦੀ ਮੌਤ, ਪਿਉ ਜ਼ਖ਼ਮੀ
X

Hamdard Tv AdminBy : Hamdard Tv Admin

  |  9 Oct 2023 12:16 AM GMT

  • whatsapp
  • Telegram


ਫਤਿਹਗੜ੍ਹ ਸਾਹਿਬ, 9 ਅਕਤੂਬਰ, ਨਿਰਮਲ :. : ਪੰਜਾਬ ਵਿਚ ਲਗਾਤਾਰ ਸੜਕ ਹਾਦਸਿਆਂ ਵਿਚ ਵਾਧਾ ਹੁੰਦਾ ਹੀ ਜਾ ਰਿਹਾ ਹੈ ਇਸੇ ਤਰ੍ਹਾਂ ਹੁਣ ਪੰਜਬ ਦੇ ਫਤਿਹਗੜ੍ਹ ਸਾਹਿਬ ’ਚ ਵੱਡਾ ਹਾਦਸਾ ਵਾਪਰ ਗਿਆ। ਇਹ ਘਟਨਾ ਸਰਹਿੰਦ ਪਟਿਆਲਾ ਰੋਡ ’ਤੇ ਵਾਪਰੀ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਚ ਸਰਹਿੰਦ-ਪਟਿਆਲਾ ਰੋਡ ’ਤੇ ਪਿਓ-ਪੁੱਤ ਦੀ ਕਾਰ ਦੇ ਸਾਹਮਣੇ ਇੱਕ ਅਵਾਰਾ ਪਸ਼ੂ ਆਉਣ ਕਾਰਨ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਇਸ ਕਾਰਨ ਕਾਰ ਚਲਾ ਰਹੇ ਬੇਟੇ ਦੀ ਮੌਤ ਹੋ ਗਈ ਅਤੇ ਪਿਤਾ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਉਣਾ ਪਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਅਲੀਪੁਰ ਸੋਢੀਆਂ ਦਾ ਰਹਿਣ ਵਾਲਾ ਬਲਜੀਤ ਸਿੰਘ ਆਪਣੇ ਲੜਕੇ ਸੁਖਚੈਨ ਸਿੰਘ ਨਾਲ ਕਿਸੇ ਕੰਮ ਲਈ ਪਟਿਆਲਾ ਜਾ ਰਿਹਾ ਸੀ ਤਾਂ ਦੇਰ ਰਾਤ ਬਲਜੀਤ ਸਿੰਘ ਆਪਣੇ ਲੜਕੇ ਸੁਖਚੈਨ ਸਿੰਘ ਨਾਲ ਕਾਰ ’ਚ ਜਾ ਰਿਹਾ ਸੀ ਤਾਂ ਸੁਖਚੈਨ ਸਿੰਘ ਸਵਿਫਟ ਕਾਰ ਚਲਾ ਰਿਹਾ ਸੀ। ਜਿਵੇਂ ਹੀ ਉਹ ਸਰਹਿੰਦ ਪਟਿਆਲਾ ਰੋਡ ’ਤੇ ਪਿੰਡ ਖੌੜਾ ਨੇੜੇ ਮੋੜ ’ਤੇ ਪਹੁੰਚਿਆ ਤਾਂ ਕਾਰ ਅੱਗੇ ਇਕ ਲਾਵਾਰਸ ਪਸ਼ੂ ਆ ਗਿਆ।

ਪਸ਼ੂ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ਵਿੱਚ ਜ਼ਖਮੀ ਪਿਓ-ਪੁੱਤ ਨੂੰ ਰਾਹਗੀਰਾਂ ਵੱਲੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ। ਉਥੇ ਡਾਕਟਰਾਂ ਨੇ ਸੁਖਚੈਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

Next Story
ਤਾਜ਼ਾ ਖਬਰਾਂ
Share it