Begin typing your search above and press return to search.
ਫਾਜ਼ਿਲਕਾ ਵਿਚ ਨੌਜਵਾਨ ਨੇ ਕੀਤੀ ਖੁਦਕੁਸ਼ੀ
ਫਾਜ਼ਿਲਕਾ, 30 ਦਸੰਬਰ, ਨਿਰਮਲ : ਫਾਜ਼ਿਲਕਾ ਦੇ ਬਲੇਲ ’ਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਅਮੀਰਖਾਸ ਦੀ ਪੁਲਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਸਿਵਲ […]
By : Editor Editor
ਫਾਜ਼ਿਲਕਾ, 30 ਦਸੰਬਰ, ਨਿਰਮਲ : ਫਾਜ਼ਿਲਕਾ ਦੇ ਬਲੇਲ ’ਚ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਇਕ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਅਮੀਰਖਾਸ ਦੀ ਪੁਲਸ ਨੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ (29) ਦਾ ਵਿਆਹ ਕਰੀਬ 6 ਸਾਲ ਪਹਿਲਾਂ ਮਨਪ੍ਰੀਤ ਕੌਰ ਵਾਸੀ ਅਮੀਰਖਾਸ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਉਨ੍ਹਾਂ ਦੇ ਘਰ ਬੱਚਾ ਨਹੀਂ ਹੋਇਆ। ਉਸ ਨੇ ਦੱਸਿਆ ਕਿ ਕਰੀਬ 3 ਮਹੀਨੇ ਪਹਿਲਾਂ ਉਸ ਦਾ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।
ਇਸ ਤੋਂ ਬਾਅਦ ਵਿਵਾਦ ਇੰਨਾ ਵਧ ਗਿਆ ਕਿ ਤਲਾਕ ਤੱਕ ਪਹੁੰਚ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਅਤੇ ਉਸ ਦੇ ਪਰਿਵਾਰ ’ਤੇ ਤਲਾਕ ਦੇ ਬਦਲੇ 10 ਲੱਖ ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਉਸ ਦਾ ਕਹਿਣਾ ਹੈ ਕਿ ਉਹ ਤਲਾਕ ਅਤੇ ਵਿਆਹ ’ਤੇ ਖਰਚ ਕੀਤੇ ਪੈਸੇ ਵਾਪਸ ਕਰਨ ਬਾਰੇ ਪੁੱਛਦੇ ਸਨ। ਇਸ ਤੋਂ ਤੰਗ ਆ ਕੇ ਅਮਨਦੀਪ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਸ ਦੇ ਨਾਲ ਹੀ ਜਾਂਚ ਅਧਿਕਾਰੀ ਏ.ਐਸ.ਆਈ ਸਵਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਨੇ 29 ਦਸੰਬਰ ਨੂੰ ਆਪਣੇ ਪਸ਼ੂ ਰੱਖੇ ਹੋਏ ਕਮਰੇ ਵਿੱਚ ਛੱਤ ਦੇ ਗਰਡਰ ਨਾਲ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਹਰੀ ਚੰਦ ਵਾਸੀ ਬਲੇਲ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ, ਉਸ ਦੇ ਪਰਿਵਾਰਕ ਮੈਂਬਰਾਂ ਓਮਪ੍ਰਕਾਸ਼, ਪਵਨ ਕੁਮਾਰ, ਸੁੱਖਾ, ਪੁਨੀਤ ਕੌਰ ਅਤੇ ਦੇਸ ਰਾਜ ਵਾਸੀ ਅਮੀਰਖਾਸ ਦੇ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੈਨੇਡਾ ਤੋਂ ਪੰਜਾਬੀਆਂ ਲਈ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਵਿੰਨੀਪੈਗ ਵਿਚ ਸਟੂਡੈਂਟ ਵੀਜ਼ਾ ’ਤੇ ਪੜ੍ਹਾਈ ਕਰਨ ਆਏ 20 ਸਾਲਾ ਪੰਜਾਬੀ ਨੌਜਵਾਨ ਕਰਨਵੀਰ ਸਿੰਘ ਦੀ ਨਿਮੋਨੀਆ ਦੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਨਾਲ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਸਾਲ 2023 ਦਾ ਅੰਤ ਆ ਚੁੱਕਿਆ ਹੈ ਪਰ ਵਿਦੇਸ਼ਾਂ ਤੋਂ ਪੰਜਾਬੀਆਂ ਦੀ ਮੌਤਾਂ ਦੀਆਂ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਤਰ੍ਹਾਂ ਦੀ ਇਕ ਹੋਰ ਦੁੱਖਦਾਈ ਖਬਰ ਹੁਣ ਕੈਨੇਡਾ ਦੇ ਵਿੰਨੀਪੈਗ ਤੋਂ ਵੀ ਸਾਹਮਣੇ ਆਈ ਹੈ। ਜਿਥੇ ਪੜ੍ਹਾਈ ਕਰਨ ਸਟੂਡੈਂਟ ਵੀਜ਼ਾ ਉੱਪਰ ਆਏ 20 ਸਾਲਾ ਪੰਜਾਬੀ ਨੌਜਵਾਨ ਦੀ ਨਿਮੋਨੀਆ ਕਾਰਨ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਨੌਜਵਾਨ ਦਾ ਨਾਮ ਕਰਨਵੀਰ ਸਿੰਘ ਹੈ ਜੋ ਪਿਛਲੇ ਸਾਲ ਹੀ ਕੈਨੇਡਾ ਪੜ੍ਹਾਈ ਕਰਨ ਦੇ ਲਈ ਆਇਆ ਸੀ।
ਸੋਸ਼ਲ ਮੀਡੀਆ ਉੱਪਰ ਕਰਨਵੀਰ ਸਿੰਘ ਦੀ ਮੌਤ ਦੀ ਜਾਣਕਾਰੀ ਕੁਲਵੰਤ ਸਿੰਘ ਵੱਲੋਂ ਦਿੱਤੀ ਗਈ ਜਿਸ ਨੇ ਲਿੱਖਿਆ ਕਿ ਮੈਂ ਆਪਣੇ ਭਤੀਜੇ (ਕਰਨਵੀਰ ਸਿੰਘ) ਲਈ ਫੰਡ ਇਕੱਠਾ ਕਰ ਰਿਹਾ ਹੈ ਤਾਂ ਜੋ ਉਸਦੇ ਮਾਪਿਆਂ ਨੂੰ ਉਸ ਦੀ ਲਾਸ਼ ਭੇਜੀ ਜਾ ਸਕੇ। ਕਰਨਵੀਰ ਆਪਣੇ ਮਾਪਿਆਂ ਦਾ ਇੱਕਲਾ ਬੱਚਾ ਸੀ। ਫੰਡ ਇਕੱਠਾ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਪ੍ਰੋਵਿੰਸ ਉਨਟਾਰੀਓ ਦੇ ਸ਼ਹਿਰ ਬਰੈਂਪਟਨ ਤੋਂ ਕੁੱਝ ਦਿਨ ਪਹਿਲਾਂ ਵੀ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਜਿਸਦਾ ਨਾਮ ਅਮਰਪਾਲ ਸਿੰਘ ਸੀ ਅਤੇ ਉਸਦੀ ਉੱਮਰ 24 ਸਾਲ ਦੀ ਸੀ। ਅਮਰਪਾਲ ਸਿੰਘ ਦੀ ਦਿਮਾਗੀ ਨਾੜੀ ਫਟਣ ਕਾਨਰ ਉਸਦੀ ਮੌਤ ਹੋਈ ਸੀ। ਉਹ ਪੰਜਾਬ ਦੇ ਡੇਰਾ ਬਾਬਾ ਨਾਨਕ ਨੇੜਲੇ ਪਿੰਡ ਮਸਰਾਲਾ ਦਾ ਰਹਿਣ ਵਾਲਾ ਸੀ ਅਤੇ 2019 ਵਿਚ ਸਟੱਡੀ ਵੀਜ਼ਾ ਉਪਰ ਕੈਨੇਡਾ ਆਇਆ ਸੀ। ਉਸ ਨੇ ਭਾਰਤ ਜਾਣ ਲਈ 26 ਦਸੰਬਰ ਦੀ ਟਿਕਟ ਵੀ ਬੁੱਕ ਕਰਵਾਈ ਹੋਈ ਸੀ ਅਤੇ ਆਪਣਾ ਸਮਾਨ ਵੀ ਪੈਕ ਕਰ ਲਿਆ ਸੀ ਪਰ 26 ਦਸੰਬਰ ਨੂੰ ਦਪਹਿਰ 1 ਵਜੇ ਦੇ ਕਰੀਬ ਅਚਾਨਕ ਉਸ ਦੀ ਦਿਮਾਗੀ ਨਾੜੀ ਫਟ ਗਈ। ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦਾਖ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਕਰ ਦਿੱਤਾ।
Next Story