Begin typing your search above and press return to search.

19 ਸਾਲਾ ਕੁੜੀ ਬਣੀ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ

ਨਿਊਯਾਰਕ : ਫੋਰਬਸ ਵੱਲੋਂ ਹਾਲ ਹੀ ਵਿਚ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਐ, ਜਿਸ ਵਿਚ ਦੁਨੀਆ ਭਰ ਦੇ 2781 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਏ। ਇਸ ਸੂਚੀ ਵਿਚ ਇਕ 19 ਸਾਲਾਂ ਦੀ ਕੁੜੀ ਦਾ ਨਾਮ ਵੀ ਸ਼ਾਮਲ ਐ, ਜਿਸ ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਹੋਣ ਦਾ ਖ਼ਿਤਾਬ […]

youngest billionaire girl world
X

Makhan ShahBy : Makhan Shah

  |  5 April 2024 2:33 PM IST

  • whatsapp
  • Telegram

ਨਿਊਯਾਰਕ : ਫੋਰਬਸ ਵੱਲੋਂ ਹਾਲ ਹੀ ਵਿਚ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਐ, ਜਿਸ ਵਿਚ ਦੁਨੀਆ ਭਰ ਦੇ 2781 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਏ। ਇਸ ਸੂਚੀ ਵਿਚ ਇਕ 19 ਸਾਲਾਂ ਦੀ ਕੁੜੀ ਦਾ ਨਾਮ ਵੀ ਸ਼ਾਮਲ ਐ, ਜਿਸ ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਹੋਣ ਦਾ ਖ਼ਿਤਾਬ ਹਾਸਲ ਹੋਇਆ ਏ। ਸੋ ਆਓ ਦੱਸਦੇ ਆਂ ਕਿ ਕਿਵੇਂ ਛੋਟੀ ਉਮਰ ’ਚ ਕੁੜੀ ਨੂੰ ਮਿਲਿਆ ਇਹ ਖ਼ਿਤਾਬ।

ਫੋਰਬਸ ਵੱਲੋਂ ਦੁਨੀਆ ਭਰ ਦੇ ਅਮੀਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਭਾਵੇਂ 2781 ਲੋਕਾਂ ਨੂੰ ਸ਼ਾਮਲ ਕੀਤਾ ਗਿਅ ਏ ਪਰ ਸਭ ਤੋਂ ਖ਼ਾਸ ਗੱਲ ਇਹ ਐ ਕਿ ਇਸ ਸੂਚੀ ਵਿਚ ਇਕ 19 ਸਾਲਾਂ ਦੀ ਕੁੜੀ ਲਿਵੀਆ ਵੋਇਗਟ ਦਾ ਨਾਮ ਵੀ ਸ਼ਾਮਲ ਐ, ਜਿਸ ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਹੋਣ ਦਾ ਖ਼ਿਤਾਬ ਹਾਸਲ ਹੋਇਆ ਏ।

ਫੋਰਬਸ ਦੀ ਸੂਚੀ ਮੁਤਾਬਕ 19 ਸਾਲ ਦੀ ਬ੍ਰਾਜੀਲੀਅਨ ਵਿਦਿਆਰਥਣ ਲਿਵੀਆ ਵੋਇਗਟ ਨੂੰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਹੋਣ ਦਾ ਖ਼ਿਤਾਬ ਹਾਸਲ ਹੋਇਆ ਏ ਜਦਕਿ ਇਸ ਤੋਂ ਪਹਿਲਾਂ ਇਹ ਖ਼ਿਤਾਬ ਇਟਲੀ ਦੀ 19 ਸਾਲਾ ਕੁੜੀ ਕਲੇਮੇਂਟ ਡੇਲ ਕੋਲ ਸੀ ਜੋ ਉਮਰ ਵਿਚ ਲਿਵੀਆ ਤੋਂ ਮਹਿਜ਼ 2 ਮਹੀਨੇ ਵੱਡੀ ਐ।

ਦਰਅਸਲ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਦਾ ਖ਼ਿਤਾਬ ਹਾਸਲ ਕਰਨ ਵਾਲੀ ਲਿਵੀਆ ਵੋਇਗਾਟ ਕਾਰੋਬਾਰੀ ਪਰਿਵਾਰ ਨਾਲ ਸਬੰਧ ਰੱਖਦੀ ਐ। ਉਸਦੇ ਪਰਿਵਾਰ ਦੀ ਕੰਪਨੀ ਬ੍ਰਾਜ਼ੀਲ ਵਿੱਚ ਮੋਟਰ ਨਿਰਮਾਤਾ ਕੰਪਨੀਆਂ ਵਿੱਚੋਂ ਇੱਕ ਐ।

ਡਬਲਯੂਈਜੀ ਨਾਮ ਦੀ ਇਸ ਮੋਟਰ ਕੰਪਨੀ ਵਿੱਚ ਲਿਵੀਆ ਦਾ ਸਭ ਤੋਂ ਵੱਡਾ ਹਿੱਸਾ ਏ। ਉਂਝ ਇਸ ਕੰਪਨੀ ਦੀ ਸ਼ੁਰੂਆਤ ਲਿਵੀਆ ਦੇ ਦਾਦਾ ਵੇਰਨਰ ਰਿਕਾਰਡੋ ਵੋਇਗਾਟ ਵੱਲੋਂ ਕੀਤੀ ਗਈ ਸੀ। ਫੋਰਬਸ ਦੀ ਸੂਚੀ ਮੁਤਾਬਕ ਲਿਵੀਆ ਵੋਇਗਾਟ ਦੀ ਕੁੱਲ ਸਾਲਾਨਾ ਆਮਦਨ 1.1 ਬਿਲੀਅਨ ਡਾਲਰ ਦੱਸੀ ਜਾ ਰਹੀ ਐ।

ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਵਿਚ ਜ਼ੀਰੋਧਾ ਕੰਪਨੀ ਦੇ ਸੰਸਥਾਪਕ ਨਿਤੀਨ ਕਾਮਥ ਤੇ ਨਿਖਿਲ ਕਾਮਥ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦੀ ਸੂਚੀਆਂ ਵਿਚ ਪਹਿਲੇ ਨੰਬਰ ’ਤੇ ਨੇ। ਇਸ ਤੋਂ ਇਲਾਵਾ ਮਸ਼ਹੂਰ ਈ-ਕਮਾਰਸ ਪਲੇਟਫਾਰਮ ਫਿਲਪਕਾਰਟ ਦੇ ਸਚਿਨ ਤੇ ਬਿੰਨੀ ਬਾਂਸਲ ਨੂੰ ਵੀ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦਾ ਖ਼ਿਤਾਬ ਮਿਲਿਆ ਹੋਇਆ ਏ।

Next Story
ਤਾਜ਼ਾ ਖਬਰਾਂ
Share it