ਡਿਗਰੀਆਂ ਵਾਲੇ ਨੌਜਵਾਨ ਵੀ ਸਿੱਟੇ ਚੁਗਣ ਲਈ ਮਜਬੂਰ, ਦੇਖੋ ਰਿਪੋਰਟ
ਸ੍ਰੀ ਮੁਕਤਸਰ ਸਾਹਿਬ, 13 ਮਈ, ਪਰਦੀਪ ਸਿੰਘ : ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਆਮ ਤੌਰ ’ਤੇ ਕਣਕ ਦੀਆਂ ਵਾਢੀਆਂ ਤੋਂ ਬਾਅਦ ਪਿੰਡਾਂ ਦੇ ਗ਼ਰੀਬ-ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਿੱਟੇ ਚੁਗ ਕੇ ਖਾਣ ਲਈ ਕਣਕ ਇਕੱਠੀ ਕਰਦੇ ਹਨ ਪਰ ਬਹੁਤ ਘੱਟ ਹੁੰਦਾ ਸੀ ਕਿ ਨੌਜਵਾਨਾਂ ਨੂੰ ਇਹ ਕੰਮ ਕਰਨਾ ਪਵੇ। ਬੇਰੁਜ਼ਗਾਰੀ ਦੀ […]
By : Editor Editor
ਸ੍ਰੀ ਮੁਕਤਸਰ ਸਾਹਿਬ, 13 ਮਈ, ਪਰਦੀਪ ਸਿੰਘ : ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ। ਆਮ ਤੌਰ ’ਤੇ ਕਣਕ ਦੀਆਂ ਵਾਢੀਆਂ ਤੋਂ ਬਾਅਦ ਪਿੰਡਾਂ ਦੇ ਗ਼ਰੀਬ-ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਿੱਟੇ ਚੁਗ ਕੇ ਖਾਣ ਲਈ ਕਣਕ ਇਕੱਠੀ ਕਰਦੇ ਹਨ ਪਰ ਬਹੁਤ ਘੱਟ ਹੁੰਦਾ ਸੀ ਕਿ ਨੌਜਵਾਨਾਂ ਨੂੰ ਇਹ ਕੰਮ ਕਰਨਾ ਪਵੇ। ਬੇਰੁਜ਼ਗਾਰੀ ਦੀ ਵਧਦੀ ਦਰ ਨੇ ਹੁਣ ਨੌਜਵਾਨਾਂ ਨੂੰ ਵੀ ਗੁਜ਼ਾਰੇ ਲਈ ਸਿੱਟੇ ਚੁਗਣ ’ਤੇ ਮਜਬੂਰ ਕਰ ਦਿੱਤਾ ਹੈ। ਇਹ ਨੌਜਵਾਨ ਸਾਧਾਰਨ ਜਾਂ ਅਣਪੜ੍ਹ ਨੌਜਵਾਨ ਨਹੀਂ ਬਲਕਿ ਐੱਮਏ ਤੇ ਬੀਐੱਡ ਪਾਸ ਹਨ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੰਧੜ ’ਚ ਕਈ ਐਸੇ ਮਜ਼ਦੂਰ ਪਰਿਵਾਰਾਂ ਦੇ ਨੌਜਵਾਨ ਹਨ ਜਿਨ੍ਹਾਂ ਨੇ ਗ਼ਰੀਬੀ ਦੇ ਬਾਵਜੂਦ ਸਖ਼ਤ ਮਿਹਨਤ ਕਰਦਿਆਂ ਉਚੇਰੀ ਸਿੱਖਿਆ ਹਾਸਲ ਕਰ ਕੇ ਵੱਡੀਆਂ-ਵੱਡੀਆਂ ਡਿਗਰੀਆਂ ਤਾਂ ਲੈ ਲਈਆਂ ਪਰ ਰੁਜ਼ਗਾਰ ਦੇ ਨਾਂ ’ਤੇ ਇਕ ਅੱਧੀ ਨੌਕਰੀ ਹਾਸਲ ਨਾ ਕਰ ਸਕੇ। ਅੱਜ ਹਾਲਤ ਇਹ ਹੈ ਕਿ ਰੋਟੀ ਲਈ ਇਹ ਖੇਤਾਂ ’ਚੋਂ ਸਿੱਟੇ ਚੁਗ ਰਹੇ ਹਨ।
ਨੌਜਵਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਸਾਲ ਪਹਿਲਾਂ ਰਾਜਨੀਤੀ ਵਿਗਿਆਨ ’ਚ ਐੱਮਏ ਕੀਤੀ ਸੀ ਤੇ ਉਹ ਅਜੇ ਵੀ ਪੜ੍ਹ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਉਸ ਨੂੰ ਕੋਈ ਨੌਕਰੀ ਨਹੀਂ ਮਿਲੀ। ਉਸ ਦਾ ਕਹਿਣਾ ਸੀ ਕਿ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਤਾਂ ਕਰਦੀ ਹੈ ਮਜ਼ਦੂਰ ਵਰਗ ਨਾਲ ਹਮੇਸ਼ਾ ਧੱਕਾ ਹੁੰਦਾ।
ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਸੂਬੇ ’ਚ ਜਾਂ ਕੇਂਦਰ ’ਚ ਨਵੀਂ ਸਰਕਾਰ ਬਣਦੀ ਹੈ ਉਨ੍ਹਾਂ ਨੂੰ ਇਕ ਆਸ ਬੱਝਦੀ ਹੈ ਕਿ ਸ਼ਾਇਦ ਇਸ ਵਾਰ ਉਨ੍ਹਾਂ ਦੀ ਕਿਸਮਤ ਬਦਲ ਜਾਵੇ। ਪਰ ਹਮੇਸ਼ਾਂ ਵਾਂਗ ਨਵੀਂ ਸਰਕਾਰ ਵੀ ਵਾਅਦਿਆਂ ’ਤੇ ਖਰਾ ਨਹੀਂ ਉਤਰਦੀ।
ਇਹ ਕਹਾਣੀ ਇਕੱਲੇ ਗੁਰਮੀਤ ਸਿੰਘ ਦੀ ਨਹੀਂ। ਪੰਜਾਬੀ ਦੀ ਐੱਮਏ ਤੇ ਬੀਐੱਡ ਕਰਨ ਵਾਲੇ ਗੁਰਪ੍ਰੀਤ ਸਿੰਘ, ਰਾਜਨੀਤੀ ਵਿਗਿਆਨ ’ਚ ਐੱਮਏ ਰਮਨਦੀਪ ਸਿੰਘ, ਐੱਮਏ ਪਾਸ ਗੁਲਸ਼ਨ ਸਿੰਘ ਵੀ ਇਸੇ ਸੰਤਾਪ ’ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਭਾਗਾਂ ’ਚ ਵੱਡੀ ਗਿਣਤੀ ’ਚ ਅਸਾਮੀਆਂ ਖਾਲੀ ਹਨ ਪਰ ਸਰਕਾਰ ਅਸਾਮੀਆਂ ਭਰਨ ਵੱਲ ਬਿਲਕੁਲ ਧਿਆਨ ਹੀ ਨਹੀਂ ਦੇ ਰਹੀ। ਮੌਜੂਦਾ ਪੰਜਾਬ ਸਰਕਾਰ ਨੇ ਕੁਝ ਕੁ ਪੋਸਟਾਂ ਜ਼ਰੂਰ ਕੱਢੀਆਂ ਸਨ ਪਰ ਪੜ੍ਹੇ ਲਿਖੇ ਨੌਜਵਾਨਾਂ ਦੀ ਗਿਣਤੀ ਪੋਸਟਾਂ ਤੋਂ ਕਿਤੇ ਜ਼ਿਆਦਾ ਹੈ।
ਇਹ ਵੀ ਪੜ੍ਹੋ:
ਇਸ ਵਾਰ ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਏ, ਉਹ ਪਹਿਲਾਂ ਕਦੇ ਨਹੀਂ ਦਿਸਿਆ ਕਿਉਂਕਿ ਇਸ ਵਾਰ ਦੋ ਜਾਂ ਤਿੰਨ ਨਹੀਂ ਬਲਕਿ ਛੇ-ਛੇ ਪਾਰਟੀਆਂ ਚੋਣ ਮੈਦਾਨ ਵਿਚ ਨਿੱਤਰੀਆਂ ਹੋਈਆਂ ਨੇ। ਪੰਜਾਬ ਦੇ ਤਿੰਨ ਵੱਡੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਲਈ ਇਹ ਚੋਣ ਮੁੱਛ ਦਾ ਸਵਾਲ ਬਣੀ ਹੋਈ ਐ ਅਤੇ ਇਨ੍ਹਾਂ ਤਿੰਨੇ ਆਗੂਆਂ ਵੱਲੋਂ ਆਪਣੀ ਲਾਜ ਬਚਾਉਣ ਲਈ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ। ਤਿੰਨੇ ਆਗੂਆਂ ਦੀਆਂ ਪਤਨੀਆਂ ਦੀ ਜਿੱਤ ਇਨ੍ਹਾਂ ਆਗੂਆਂ ਦਾ ਸਿਆਸੀ ਭਵਿੱਖ ਤੈਅ ਕਰੇਗੀ।
ਭਾਵੇਂ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਕੁੱਝ ਆਗੂਆਂ ਦੇ ਭੈਣ ਭਰਾ ਚੋਣਾਂ ਲੜ ਰਹੇ ਨੇ ਪਰ ਪੰਜਾਬ ਦੇ ਤਿੰਨ ਵੱਡੇ ਆਗੂਆਂ ਵੱਲੋਂ ਆਪਣੀਆਂ ਪਤਨੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ ਅਤੇ ਇਨ੍ਹਾਂ ਪਤਨੀਆਂ ਦੀ ਜਿੱਤ ਹੀ ਇਨ੍ਹਾਂ ਆਗੂਆਂ ਦਾ ਸਿਆਸੀ ਭਵਿੱਖ ਤੈਅ ਕਰੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜ ਰਹੀ ਐ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਜਦਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿਚ ਨਿੱਤਰੀ ਹੋਈ ਐ। ਜਿਸ ਕਰਕੇ ਇਨ੍ਹਾਂ ਤਿੰਨੋਂ ਨੇਤਾਵਾਂ ਲਈ ਇਹ ਲੋਕ ਸਭਾ ਚੋਣ ਬਹੁਤ ਅਹਿਮ ਮੰਨੀ ਜਾ ਰਹੀ ਐ।
ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਅਕਾਲੀ ਦਲ ਦੀ ਉਮੀਦਵਾਰ ਅਤੇ ਸੁਖਬੀਰ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਇਸ ਵਾਰ ਲੋਕ ਸਭਾ ਵਿਚ ਦਾਖ਼ਲ ਹੋਣ ਲਈ ਬਹੁਤ ਸਾਰੀਆਂ ਚੁਣੌਤੀਆਂ ਦਾ ਪਹਾੜ ਲੰਘਣਾ ਹੋਵੇਗਾ। ਹਰਸਿਮਰਤ ਬਾਦਲ ਦੀ ਇਹ ਚੌਥੀ ਲੋਕ ਸਭਾ ਚੋਣ ਐ। ਪਹਿਲੀ ਚੋਣ ਉਨ੍ਹਾਂ ਵੱਲੋਂ ਸਾਲ 2009 ਵਿੱਚ ਲੜੀ ਗਈ ਸੀ। ਪਹਿਲੀ ਚੋਣ ਤੋਂ ਲੈਕੇ ਹਰਸਿਮਰਤ ਬਾਦਲ ਜਿੱਤ ਦਰਜ ਕਰਦੀ ਆ ਰਹੀ ਐ ਹਾਲਾਂਕਿ ਉਨ੍ਹਾਂ ਦੀ ਜਿੱਤ ਦਾ ਫ਼ਰਕ ਹਰ ਵਾਰ ਘਟਦਾ ਜਾ ਰਿਹਾ ਏ।
ਆਪਣੀ ਪਤਨੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਖ਼ੁਦ ਸੁਖਬੀਰ ਬਾਦਲ ਇਲਾਕੇ ਵਿਚ ਡਟ ਕੇ ਚੋਣ ਪ੍ਰਚਾਰ ਕਰਨ ਵਿਚ ਲੱਗੇ ਹੋਏ ਨੇ। ਜਿੱਥੇ ਪਹਿਲਾਂ ‘ਪੰਜਾਬ ਬਚਾਓ ਯਾਤਰਾ’ ਦੌਰਾਨ ਹਰਸਿਮਰਤ ਦੇ ਸਮਰਥਨ ਵਿਚ ਕਾਫ਼ੀ ਜ਼ਿਆਦਾ ਪ੍ਰਚਾਰ ਕੀਤਾ ਗਿਆ, ਉਥੇ ਹੀ ਹੁਣ ਅਕਾਲੀ ਦਲ ਵੱਲੋਂ ਇੱਥੇ ਇਕ ਵੱਡੀ ਚੋਣ ਰੈਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਐ।