Begin typing your search above and press return to search.

ਦੁਬਈ ਤੋਂ ਮਸਾਂ ਜਾਨ ਬਚਾ ਕੇ ਪੰਜਾਬ ਪੁੱਜਿਆ ਨੌਜਵਾਨ

ਬਟਾਲਾ, 9 ਸਤੰਬਰ (ਭੋਪਾਲ ਸਿੰਘ) : ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਦਾ ਰੁਖ਼ ਕਰ ਰਹੇ ਨੇ ਪਰ ਜਦੋਂ ਉਹ ਗ਼ਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਜਾਂਦੀ ਐ। ਅਜਿਹਾ ਹੀ ਕੁੱਝ ਹੋਇਆ ਬਟਾਲਾ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਜੋ […]

sunny batala
X

sunny batala

Hamdard Tv AdminBy : Hamdard Tv Admin

  |  10 Sept 2023 7:56 AM IST

  • whatsapp
  • Telegram
ਬਟਾਲਾ, 9 ਸਤੰਬਰ (ਭੋਪਾਲ ਸਿੰਘ) : ਬਹੁਤ ਸਾਰੇ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ ਦਾ ਰੁਖ਼ ਕਰ ਰਹੇ ਨੇ ਪਰ ਜਦੋਂ ਉਹ ਗ਼ਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਬੁਰੀ ਤਰ੍ਹਾਂ ਫਸ ਜਾਂਦੇ ਨੇ ਤਾਂ ਉਨ੍ਹਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਜਾਂਦੀ ਐ। ਅਜਿਹਾ ਹੀ ਕੁੱਝ ਹੋਇਆ ਬਟਾਲਾ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਜੋ ਕਰਜ਼ਾ ਚੁੱਕ ਕੇ ਦੁਬਈ ਗਿਆ ਸੀ ਪਰ ਉਥੇ ਏਜੰਟ ਨੇ ਉਸ ਕੋਲੋਂ ਕਈ ਤਰ੍ਹਾਂ ਦੇ ਗ਼ਲਤ ਕੰਮ ਕਰਵਾਏ। ਜਾਨ ਬਚਾ ਕੇ ਪੰਜਾਬ ਪੁੱਜੇ ਇਸ ਨੌਜਵਾਨ ਨੇ ਸਾਰੀ ਹੱਡਬੀਤੀ ਸੁਣਾਈ।  ਬਟਾਲਾ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਸੰਨੀ ਇਹ ਸੋਚ ਕੇ ਘਰੋਂ ਵਿਦੇਸ਼ ਗਿਆ ਸੀ ਕਿ ਉਥੇ ਜਾ ਕੇ ਮਿਹਨਤ ਕਰੇਗਾ ਅਤੇ ਆਪਣੇ ਘਰ ਦੀ ਗਰੀਬੀ ਦੂਰ ਕਰੇਗਾ ਪਰ ਉਸ ਨੂੰ ਕੀ ਪਤਾ ਸੀ ਕਿ ਏਜੰਟ ਉਸ ਨੂੰ ਉਥੇ ਬੁਰੀ ਤਰ੍ਹਾਂ ਫਸਾ ਦੇਵੇਗਾ। ਦੁਬਈ ਤੋਂ ਜਾਨ ਬਚਾ ਕੇ ਪੰਜਾਬ ਪਰਤੇ ਸੰਨੀ ਨੇ ਆਪਣੀ ਹੱਡਬੀਤੀ ਦੱਸਦਿਆਂ ਆਖਿਆ ਕਿ ਉਹ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ ਪਰ ਉਥੇ ਏਜੰਟ ਨੇ ਉਸ ਕੋਲੋਂ ਗ਼ਲਤ ਕੰਮ ਕਰਵਾਏ ਅਤੇ ਕਈ ਕਈ ਦਿਨਾਂ ਤੱਕ ਭੁੱਖੇ ਵੀ ਰੱਖਿਆ।  ਪੀੜਤ ਨੌਜਵਾਨ ਸੰਨੀ ਦੀ ਪਤਨੀ ਸ਼ਰਨਜੀਤ ਕੌਰ ਨੇ ਆਖਿਆ ਕਿ ਉਨ੍ਹਾਂ ਨੇ ਮਸਾਂ ਕਰਜ਼ਾ ਚੁੱਕ ਕੇ ਆਪਣੇ ਪਤੀ ਨੂੰ ਵਿਦੇਸ਼ ਭੇਜਿਆ ਸੀ ਪਰ ਏਜੰਟ ਨੇ ਧੋਖਾ ਕਰਕੇ ਉਸ ਦੇ ਪਤੀ ਨੂੰ ਬੁਰੀ ਤਰ੍ਹਾਂ ਫਸਾ ਦਿੱਤਾ ਸੀ, ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਏਜੰਟ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।  ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਸ਼ੰਮੀ ਸ਼ਰਮਾ ਨੇ ਆਖਿਆ ਕਿ ਉਹ ਪੀੜਤ ਨੌਜਵਾਨ ਦੀ ਹਰ ਤਰ੍ਹਾਂ ਦੀ ਮਦਦ ਕਰਨਗੇ ਅਤੇ ਇਸ ਨੂੰ ਇਨਸਾਫ਼ ਦਿਵਾਉਣਗੇ।  ਦੱਸ ਦਈਏ ਕਿ ਇਸ ਮੌਕੇ ਪੀੜਤ ਨੌਜਵਾਨ ਸੰਨੀ ਨੇ ਦੁਬਈ ਵਿਚ ਫਸੇ ਹੋਏ ਕਈ ਮੁੰਡਿਆਂ ਦੀ ਵੀਡੀਓ ਵੀ ਦਿਖਾਈ, ਜਿਸ ਵਿਚ ਸਾਰੇ ਇਕੱਠੇ ਇਕ ਕਮਰੇ ਵਿਚ ਬੈਠੇ ਦਿਖਾਈ ਦੇ ਰਹੇ ਨੇ, ਜਿਨ੍ਹਾਂ ਕੋਲੋਂ ਏਜੰਟਾਂ ਵੱਲੋਂ ਗ਼ਲਤ ਕੰਮ ਕਰਵਾਏ ਜਾ ਰਹੇ ਨੇ।  
Next Story
ਤਾਜ਼ਾ ਖਬਰਾਂ
Share it