ਚੰਡੀਗੜ੍ਹ ਵਿਚ ਦੀਵਾਲੀ ’ਤੇ ਨਹੀਂ ਵਿਕਣਗੇ ਪੈਟਰੋਲ ਬਾਈਕ
ਚੰਡੀਗੜ੍ਹ, 30 ਅਕਤੂਬਰ, ਨਿਰਮਲ : ਚੰਡੀਗੜ੍ਹ ’ਚ ਇਲੈਕਟ੍ਰਿਕ ਵਾਹਨ ਪਾਲਿਸੀ ਕਾਰਨ ਐਤਵਾਰ ਤੋਂ ਇਕ ਵਾਰ ਫਿਰ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਲਗਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਦੋਪਹੀਆ ਵਾਹਨ ਡੀਲਰਾਂ ਨੂੰ ਦੀਵਾਲੀ ’ਤੇ ਕਰੀਬ 4000 ਨਵੇਂ ਵਾਹਨ ਵਿਕਣ ਦੀ ਉਮੀਦ ਸੀ, ਜੋ ਹੁਣ ਖਤਮ ਹੋ ਗਈ ਹੈ। ਚੰਡੀਗੜ੍ਹ ਵਿੱਚ ਹਰ ਸਾਲ ਕਰੀਬ 20000 […]
By : Hamdard Tv Admin
ਚੰਡੀਗੜ੍ਹ, 30 ਅਕਤੂਬਰ, ਨਿਰਮਲ : ਚੰਡੀਗੜ੍ਹ ’ਚ ਇਲੈਕਟ੍ਰਿਕ ਵਾਹਨ ਪਾਲਿਸੀ ਕਾਰਨ ਐਤਵਾਰ ਤੋਂ ਇਕ ਵਾਰ ਫਿਰ ਪੈਟਰੋਲ ਦੋਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ’ਤੇ ਰੋਕ ਲਗਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਦੋਪਹੀਆ ਵਾਹਨ ਡੀਲਰਾਂ ਨੂੰ ਦੀਵਾਲੀ ’ਤੇ ਕਰੀਬ 4000 ਨਵੇਂ ਵਾਹਨ ਵਿਕਣ ਦੀ ਉਮੀਦ ਸੀ, ਜੋ ਹੁਣ ਖਤਮ ਹੋ ਗਈ ਹੈ। ਚੰਡੀਗੜ੍ਹ ਵਿੱਚ ਹਰ ਸਾਲ ਕਰੀਬ 20000 ਦੋਪਹੀਆ ਵਾਹਨ ਵਿਕਦੇ ਹਨ। ਹਰ ਮਹੀਨੇ ਔਸਤਨ 1600 ਵਾਹਨ ਵਿਕਦੇ ਹਨ। ਪਰ ਦੀਵਾਲੀ ਦੇ ਮਹੀਨੇ ਇਹ ਗਿਣਤੀ ਵੱਧ ਕੇ 4000 ਦੇ ਕਰੀਬ ਹੋ ਜਾਂਦੀ ਹੈ।
ਚੰਡੀਗੜ੍ਹ ਦੇ ਦੋ ਪਹੀਆ ਵਾਹਨ ਡੀਲਰਾਂ ਨੇ ਦੀਵਾਲੀ ’ਤੇ ਖਰੀਦਦਾਰੀ ਲਈ ਕਰੀਬ 500 ਵਾਹਨਾਂ ਦੀ ਐਡਵਾਂਸ ਬੁਕਿੰਗ ਕਰਵਾਈ ਹੈ। ਅਜਿਹੇ ’ਚ ਦੋਪਹੀਆ ਵਾਹਨ ਡੀਲਰਾਂ ਅਤੇ ਨਵੇਂ ਵਾਹਨ ਖਰੀਦਣ ਵਾਲਿਆਂ ਲਈ ਇਹ ਵੱਡਾ ਝਟਕਾ ਹੈ। ਜੇਕਰ ਇਲੈਕਟ੍ਰਿਕ ਵਾਹਨ ਪਾਲਿਸੀ ਵਿੱਚ ਛੋਟ ਨਹੀਂ ਦਿੱਤੀ ਜਾਂਦੀ ਹੈ, ਤਾਂ ਡੀਲਰਾਂ ਨੂੰ ਬੁਕਿੰਗ ਦੀ ਰਕਮ ਵਾਪਸ ਕਰਨੀ ਪਵੇਗੀ।
ਦੋਪਹੀਆ ਵਾਹਨਾਂ ਦੇ ਇਕ ਡੀਲਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਚੰਡੀਗੜ੍ਹ ਵਿੱਚ ਦੋਪਹੀਆ ਵਾਹਨਾਂ ਦੀਆਂ ਏਜੰਸੀਆਂ ਵਿੱਚ ਕਰੀਬ 2500 ਮੁਲਾਜ਼ਮ ਕੰਮ ਕਰਦੇ ਹਨ। ਜੇਕਰ ਇੱਕ ਪਰਿਵਾਰ ਵਿੱਚ ਔਸਤਨ ਚਾਰ ਮੈਂਬਰ ਹੁੰਦੇ ਹਨ ਤਾਂ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਕਰੀਬ 10 ਹਜ਼ਾਰ ਲੋਕ ਪ੍ਰਭਾਵਿਤ ਹੋਣਗੇ। ਜੇਕਰ ਇਸ ਵਿੱਚ ਢਿੱਲ ਨਾ ਦਿੱਤੀ ਗਈ ਤਾਂ ਦੋਪਹੀਆ ਵਾਹਨਾਂ ਦੇ ਡੀਲਰਾਂ ਨੂੰ ਦੀਵਾਲੀ ਤੋਂ ਪਹਿਲਾਂ ਆਪਣੇ ਸ਼ੋਅਰੂਮ ਬੰਦ ਕਰਨੇ ਪੈਣਗੇ। ਅਜਿਹੇ ’ਚ ਇਨ੍ਹਾਂ ਡੀਲਰਾਂ ਨੂੰ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਨਾਲ ਹੀ 10,000 ਲੋਕਾਂ ਦੀ ਦੀਵਾਲੀ ਵੀ ਇਸ ਵਾਰ ਕਾਲੀ ਦੀਵਾਲੀ ਹੋਵੇਗੀ।