Begin typing your search above and press return to search.

ਯਾਰਕ ਰੀਜਨਲ ਪੁਲਿਸ ਨੇ ਕਾਬੂ ਕੀਤੇ 56 ਕਾਰ ਚੋਰ

ਵੌਅਨ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 56 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 50 ਲੱਖ ਡਾਲਰ ਮੁੱਲ ਦੀਆਂ ਚੋਰੀ ਹੋਈਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ। ‘ਆਪ੍ਰੇਸ਼ਨ ਆਟੋ ਗਾਰਡ’ ਦੀ ਸ਼ੁਰੂਆਤ ਸਤੰਬਰ ਵਿਚ ਹੋਈ ਅਤੇ ਗ੍ਰਿਫ਼ਤਾਰ ਸ਼ੱਕੀਆਂ ਵਿਰੁੱਘ 284 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ […]

ਯਾਰਕ ਰੀਜਨਲ ਪੁਲਿਸ ਨੇ ਕਾਬੂ ਕੀਤੇ 56 ਕਾਰ ਚੋਰ
X

Editor EditorBy : Editor Editor

  |  9 Dec 2023 10:25 AM IST

  • whatsapp
  • Telegram

ਵੌਅਨ, 9 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਕਾਰ ਚੋਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ 56 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 50 ਲੱਖ ਡਾਲਰ ਮੁੱਲ ਦੀਆਂ ਚੋਰੀ ਹੋਈਆਂ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ। ‘ਆਪ੍ਰੇਸ਼ਨ ਆਟੋ ਗਾਰਡ’ ਦੀ ਸ਼ੁਰੂਆਤ ਸਤੰਬਰ ਵਿਚ ਹੋਈ ਅਤੇ ਗ੍ਰਿਫ਼ਤਾਰ ਸ਼ੱਕੀਆਂ ਵਿਰੁੱਘ 284 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਕਾਰ ਚੋਰਾਂ ਕੋਲੋਂ ਕਈ ਕਿਸਮ ਦਾ ਸਾਜ਼ੋ-ਸਮਾਨ ਵੀ ਬਰਾਮਦ ਕੀਤਾ ਗਿਆ ਜਿਸ ਦੀ ਵਰਤੋਂ ਗੱਡੀਆਂ ਚੋਰੀ ਕਰਨ ਵਾਸਤੇ ਕੀਤੀ ਜਾਂਦੀ ਸੀ।

50 ਲੱਖ ਡਾਲਰ ਮੁੱਲ ਦੀਆਂ ਚੋਰੀ ਹੋਈਆਂ ਗੱਡੀਆਂ ਵੀ ਬਰਾਮਦ

ਯਾਰਕ ਰੀਜਨ ਵਿਚ ਮੌਜੂਦਾ ਵਰ੍ਹੇ ਦੌਰਾਨ 4 ਦਸੰਬਰ ਤੱਕ 4,294 ਗੱਡੀਆਂ ਚੋਰੀ ਹੋ ਚੁੱਕੀਆਂ ਹਨ ਅਤੇ ਪਿਛਲੇ ਸਾਲ ਇਸੇ ਸਮੇਂ ਦੌਰਾਨ 3,187 ਗੱਡੀਆਂ ਚੋਰੀ ਹੋਈਆਂ ਸਨ। ਚੋਰਾਂ ਦੇ ਮਨਪਸੰਦ ਟਿਕਾਣਿਆਂ ਵਿਚ ਵੌਅਨ, ਮਾਰਖਮ ਅਤੇ ਰਿਚਮੰਡ ਹਿਲ ਸ਼ਾਮਲ ਹਨ ਅਤੇ ਜ਼ਿਆਦਾਤਰ ਵਾਰਦਾਤਾਂ ਨੂੰ ਵੱਡੇ ਤੜਕੇ 2 ਵਜੇ ਤੋਂ 5 ਵਜੇ ਤੱਕ ਅੰਜਾਮ ਦਿਤਾ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it