ਵਿਸ਼ਵ ਕੱਪ 2023, ਬੰਗਲਾਦੇਸ਼ ਨੂੰ ਮਿਲਿਆ 383 ਦੌੜਾਂ ਦਾ ਟੀਚਾ
ਨਵੀਂ ਦਿੱਲੀ : ਵਿਸ਼ਵ ਕੱਪ 2023 ਦਾ 23ਵਾਂ ਮੈਚ ਮੰਗਲਵਾਰ ਨੂੰ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਹਮੋ-ਸਾਹਮਣੇ ਹਨ। ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 383 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 382 ਦੌੜਾਂ ਬਣਾਈਆਂ। […]
By : Editor (BS)
ਨਵੀਂ ਦਿੱਲੀ : ਵਿਸ਼ਵ ਕੱਪ 2023 ਦਾ 23ਵਾਂ ਮੈਚ ਮੰਗਲਵਾਰ ਨੂੰ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਹਮੋ-ਸਾਹਮਣੇ ਹਨ। ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 383 ਦੌੜਾਂ ਦਾ ਵੱਡਾ ਟੀਚਾ ਦਿੱਤਾ ਹੈ। ਦੱਖਣੀ ਅਫਰੀਕਾ ਨੇ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਗੁਆ ਕੇ 382 ਦੌੜਾਂ ਬਣਾਈਆਂ। ਕੁਇੰਟਨ ਡੀ ਕਾਕ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 140 ਗੇਂਦਾਂ 'ਤੇ 15 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 174 ਦੌੜਾਂ ਦੀ ਪਾਰੀ ਖੇਡੀ। ਹੇਨਰਿਕ ਕਲਾਸੇਨ ਨੇ 49 ਗੇਂਦਾਂ ਵਿੱਚ 90 ਦੌੜਾਂ ਬਣਾਈਆਂ। ਉਸ ਨੇ 2 ਚੌਕੇ ਅਤੇ 8 ਛੱਕੇ ਲਗਾਏ।
ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਡੀ ਕਾਕ ਅਤੇ ਰੀਸ ਹੈਂਡਰਿਕਸ ਨੇ ਪਹਿਲੀ ਵਿਕਟ ਲਈ 33 ਦੌੜਾਂ ਦੀ ਸਾਂਝੇਦਾਰੀ ਕੀਤੀ। ਹੈਂਡਰਿਕਸ ਨੂੰ ਸੱਤਵੇਂ ਓਵਰ ਵਿੱਚ ਸ਼ਰੀਫੁਲ ਇਸਲਾਮ ਨੇ ਬੋਲਡ ਕੀਤਾ। ਇਸ ਦੌਰਾਨ ਮੇਹਦੀ ਹਸਨ ਮਿਰਾਜ਼ ਨੇ ਅੱਠਵੇਂ ਓਵਰ ਵਿੱਚ ਰਾਸੀ ਵਾਨ ਡੇਰ ਡੁਸੇਨ (1) ਨੂੰ ਐੱਲ.ਬੀ.ਡਬਲਿਊ.ਡੀ ਕਾਕ ਨੇ ਕਾਰਜਕਾਰੀ ਕਪਤਾਨ ਏਡਨ ਮਾਰਕਰਮ (69 ਗੇਂਦਾਂ ਵਿੱਚ 60, ਸੱਤ ਚੌਕੇ) ਨਾਲ ਤੀਜੀ ਵਿਕਟ ਲਈ 131 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਾਕਿਬ ਅਲ ਹਸਨ ਨੇ 31ਵੇਂ ਓਵਰ ਵਿੱਚ ਮਾਰਕਰਮ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਡੀ ਕਾਕ ਅਤੇ ਕਲਾਸੇਨ ਨੇ ਚੌਥੇ ਵਿਕਟ ਲਈ 142 ਦੌੜਾਂ ਜੋੜੀਆਂ ਅਤੇ ਟੀਮ ਨੂੰ 300 ਤੋਂ ਪਾਰ ਪਹੁੰਚਾਇਆ। ਡੀ ਕਾਕ ਨੂੰ 46ਵੇਂ ਓਵਰ ਵਿੱਚ ਹਸਨ ਮਹਿਮੂਦ ਨੇ ਆਪਣੇ ਜਾਲ ਵਿੱਚ ਫਸਾਇਆ। ਇਸ ਤੋਂ ਬਾਅਦ ਕਲਾਸੇਨ ਅਤੇ ਡੇਵਿਡ ਮਿਲਰ (15 ਗੇਂਦਾਂ 'ਚ ਨਾਬਾਦ, ਇਕ ਚੌਕਾ, ਚਾਰ ਛੱਕੇ) ਨੇ ਤੂਫਾਨੀ ਤਰੀਕੇ ਨਾਲ ਪੰਜਵੀਂ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ। ਕਲਾਸੇਨ ਆਖਰੀ ਓਵਰ 'ਚ ਮਹਿਮੂਦ ਦਾ ਸ਼ਿਕਾਰ ਬਣੇ।