Begin typing your search above and press return to search.

ਸ਼ਰਾਬ ਪੀਣ ਵਾਲੀਆਂ ਮਹਿਲਾਵਾਂ ਹੋ ਜਾਣ ਸਾਵਧਾਨ, ਨਹੀਂ ਕਰਨਾ ਪੈ ਸਕਦਾ ਖ਼ਤਰਨਾਕ ਬਿਮਾਰੀਆਂ ਦਾ ਸਾਹਮਣਾ

ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਸ਼ਰਾਬ ਪੀਣ ਵਾਲੀਆਂ ਮਹਿਲਾਵਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਕਿ ਸ਼ਰਾਬ ਮਹਿਲਾਵਾਂ ਲਈ ਬੇਹੱਦ ਖ਼ਤਰਨਾਕ ਹੈ। ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਪੀਣ ਨਾਲ ਮਹਿਲਾਵਾਂ ਨੂੰ ਮਰਦਾਂ ਨਾਲੋ ਵਧੇਰੇ ਬਿਮਾਰੀਆਂ ਲੱਗਦੀਆਂ ਹਨ। ਸੈਂਟਰ ਆਫ ਡਿਸੀਜ ਐਂਡ ਪ੍ਰਿਵੇਸ਼ਨ ਦੇ ਮੁਤਾਬਿਕ ਜੇਕਰ ਕੋਈ ਪੁਰਸ਼ ਇਕ ਵਾਰ ਵਿੱਚ […]

ASI was killed in a shootout in Delhi
X

ASI was killed in a shootout in Delhi

Editor EditorBy : Editor Editor

  |  30 April 2024 7:08 AM IST

  • whatsapp
  • Telegram

ਨਵੀਂ ਦਿੱਲੀ, 30 ਅਪ੍ਰੈਲ, ਪਰਦੀਪ ਸਿੰਘ : ਸ਼ਰਾਬ ਪੀਣ ਵਾਲੀਆਂ ਮਹਿਲਾਵਾਂ ਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿਉਕਿ ਸ਼ਰਾਬ ਮਹਿਲਾਵਾਂ ਲਈ ਬੇਹੱਦ ਖ਼ਤਰਨਾਕ ਹੈ। ਇਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਸ਼ਰਾਬ ਪੀਣ ਨਾਲ ਮਹਿਲਾਵਾਂ ਨੂੰ ਮਰਦਾਂ ਨਾਲੋ ਵਧੇਰੇ ਬਿਮਾਰੀਆਂ ਲੱਗਦੀਆਂ ਹਨ।

ਸੈਂਟਰ ਆਫ ਡਿਸੀਜ ਐਂਡ ਪ੍ਰਿਵੇਸ਼ਨ ਦੇ ਮੁਤਾਬਿਕ ਜੇਕਰ ਕੋਈ ਪੁਰਸ਼ ਇਕ ਵਾਰ ਵਿੱਚ 5 ਡਰਿੰਕ ਅਤੇ ਮਹਿਲਾ 4 ਡਰਿੰਕ ਲੈਂਦੀ ਹੈ ਤਾਂ ਉਸ ਨੂੰ ਜ਼ਿਆਦਾ ਸ਼ਰਾਬ ਪੀਣ ਵਾਲਿਆ ਦੀ ਕੈਟੇਗਰੀ ਵਿੱਚ ਰੱਖਿਆ ਜਾਂਦਾ ਹੈ। ਹਾਲ ਹੀ ਵਿੱਚ ਅਲਕੋਹਲਕ ਡਰਿੰਕ ਉੱਤੇ ਸਟੱਡੀ ਹੋਈ ਹੈ ਜਿਸ ਵਿੱਚ ਪਾਇਆ ਗਿਆ ਹੈ ਕਿ ਮਹਿਲਾਵਾਂ ਨੂੰ ਹਫ਼ਤੇ ਵਿੱਚ 8 ਪੈੱਗ ਤੋਂ ਜਿਆਦਾ ਪੀਂਦੀਆਂ ਉਸ ਨਾਲ ਹਾਰਟ ਕਮਜ਼ੋਰ ਹੁੰਦਾ ਹੈ ਅਤੇ ਹਾਰਟ ਅਟੈਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਦੀ ਰਿਸਰਚ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਹਾਰਟ ਅਟੈਕ ਦਾ ਖ਼ਤਰਾ ਵਧੇਰੇ ਹੋ ਜਾਂਦਾ ਹੈ। ਦੂਜੇ ਵਾਲੇ ਕੈਂਸਰ ਉੱਤੇ ਰਿਸਰਚ ਕਰ ਰਹੇ ਡਾਕਟਰਾਂ ਨੇ 18-65 ਸਾਲ ਦੀਆਂ ਉਮਰ ਦੇ 4 ਲੱਖ ਤੋਂ ਵਧੇਰੇ ਲੋਕਾਂ ਉੱਤੇ ਅਧਿਐਨ ਕੀਤਾ ਹੈ।

ਖੋਜ ਨੇ ਪਾਇਆ ਹੈ ਕਿ ਮਰਦਾਂ ਅਤੇ ਔਰਤਾਂ ਦੋਵਾਂ ਲਈ ਹਰ ਹਫ਼ਤੇ 1-2 ਡ੍ਰਿੰਕ ਘੱਟ ਸ਼ਰਾਬ ਪੀਣ ਦਾ ਪੱਧਰ ਹੈ। ਅਮੈਰੀਕਨ ਕਾਲਜ ਆਫ ਕਾਰਡੀਓਲੋਜੀ ਦੇ ਅਨੁਸਾਰ, ਪੁਰਸ਼ਾਂ ਲਈ ਪ੍ਰਤੀ ਹਫਤੇ 3-14 ਡਰਿੰਕਸ ਅਤੇ ਔਰਤਾਂ ਲਈ ਪ੍ਰਤੀ ਹਫਤੇ 3-7 ਡਰਿੰਕਸ ਨੂੰ ਮੱਧਮ ਸ਼ਰਾਬ ਮੰਨਿਆ ਜਾਂਦਾ ਹੈ। ਜਦੋਂ ਕਿ ਪੁਰਸ਼ਾਂ ਲਈ ਹਫ਼ਤੇ ਵਿੱਚ 15 ਜਾਂ ਇਸ ਤੋਂ ਵੱਧ ਡਰਿੰਕਸ ਅਤੇ ਔਰਤਾਂ ਲਈ 8 ਜਾਂ ਇਸ ਤੋਂ ਵੱਧ ਡ੍ਰਿੰਕਸ ਨੂੰ ਜ਼ਿਆਦਾ ਪੀਣ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ।

ਖੋਜਕਰਤਾਵਾਂ ਨੇ ਪਾਇਆ ਕਿ ਅਧਿਐਨ ਵਿੱਚ 3108 ਲੋਕਾਂ ਨੂੰ ਕੋਰੋਨਰੀ ਦਿਲ ਦੀ ਬਿਮਾਰੀ ਲਈ ਇਲਾਜ ਕੀਤਾ ਗਿਆ ਸੀ, ਜੋ ਕਿ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਵਧਿਆ ਸੀ। ਜਿਹੜੀਆਂ ਔਰਤਾਂ ਹਫ਼ਤੇ ਵਿੱਚ 8 ਜਾਂ ਇਸ ਤੋਂ ਵੱਧ ਡਰਿੰਕਸ ਪੀਂਦੀਆਂ ਹਨ ਉਨ੍ਹਾਂ ਵਿੱਚ ਘੱਟ ਸ਼ਰਾਬ ਪੀਣ ਵਾਲੀਆਂ ਔਰਤਾਂ ਨਾਲੋਂ ਦਿਲ ਦੀ ਬਿਮਾਰੀ ਦਾ ਖ਼ਤਰਾ 33 ਤੋਂ 51 ਪ੍ਰਤੀਸ਼ਤ ਵੱਧ ਹੁੰਦਾ ਹੈ। ਜਦੋਂ ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੀਆਂ ਔਰਤਾਂ 'ਤੇ ਇਕ ਅਧਿਐਨ ਕੀਤਾ ਗਿਆ, ਤਾਂ ਇਹ ਪਾਇਆ ਗਿਆ ਕਿ ਜ਼ਿਆਦਾ ਸ਼ਰਾਬ ਪੀਣ ਵਾਲੀਆਂ ਔਰਤਾਂ ਵਿਚ ਦਿਲ ਦੀ ਬਿਮਾਰੀ ਦਾ ਖ਼ਤਰਾ ਮੱਧਮ ਪੀਤੀ ਵਾਲੀਆਂ ਔਰਤਾਂ ਨਾਲੋਂ ਦੋ ਤਿਹਾਈ ਵੱਧ ਸੀ।

Next Story
ਤਾਜ਼ਾ ਖਬਰਾਂ
Share it