Begin typing your search above and press return to search.
ਬੈਂਕ ’ਚ ਪੈਸੇ ਜਮ੍ਹਾ ਕਰਾਉਣ ਗਈ ਮਹਿਲਾ ਦੇ ਥੈਲੇ ’ਚੋਂ ਕੱਢੇ ਲੱਖਾਂ ਰੁਪਏ
ਅਬੋਹਰ, (ਬਲਜੀਤ ਸਿੰਘ ਮੱਲ੍ਹੀ) : ਅੱਜ-ਕੱਲ੍ਹ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਬੈਂਕ ’ਚ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਬਾਵਜੂਦ ਇਨ੍ਹਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਘਟਨਾ ਅਬੋਹਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਗਈ ਇੱਕ ਮਹਿਲਾ ਦੇ ਬੈਗ ਵਿੱਚੋਂ ਚੋਰ […]
By : Editor Editor
ਅਬੋਹਰ, (ਬਲਜੀਤ ਸਿੰਘ ਮੱਲ੍ਹੀ) : ਅੱਜ-ਕੱਲ੍ਹ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ। ਬੈਂਕ ’ਚ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਦੇ ਬਾਵਜੂਦ ਇਨ੍ਹਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਘਟਨਾ ਅਬੋਹਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਬੈਂਕ ਵਿੱਚ ਪੈਸੇ ਜਮ੍ਹਾ ਕਰਾਉਣ ਗਈ ਇੱਕ ਮਹਿਲਾ ਦੇ ਬੈਗ ਵਿੱਚੋਂ ਚੋਰ ਨੇ ਲੱਖਾਂ ਰੁਪਏ ਕੱਢ ਲਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਸੀਸੀਟੀਵੀ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੈਂਕ ’ਚ ਪੈਸੇ ਜਮ੍ਹਾ ਕਰਵਾ ਰਹੀ ਮਹਿਲਾ ਦੇ ਪਿੱਛੇ ਲਾਈਨ ਲੱਗੀ ਹੋਈ ਹੈ। ਇਸੇ ਦੌਰਾਨ ਸ਼ਾਤਿਰ ਚੋਰ ਵੱਲੋਂ ਉਸ ਦੇ ਬੈਗ ਵਿੱਚੋਂ ਪੈਸੇ ਕੱਢ ਲਏ ਜਾਂਦੇ ਨੇ। ਅਬੋਹਰ ਦੇ ਅਰੂਟ ਚੌਕ ’ਤੇ ਬਣੇ ਪੰਜਾਬ ਨੈਸਨਲ ਬੈਂਕ ਵਿੱਚ ਇਹ ਘਟਨਾ ਵਾਪਰੀ। ਇਸ ਦੌਰਾਨ ਚੋਰ ਨੇ ਮਹਿਲਾ ਦੇ ਬੈਗ ਨੂੰ ਬਲੇਡ ਨਾਲ ਕੱਟ ਕੇ ਬੜੀ ਚਲਾਕੀ ਨਾਲ ਉਸ ਦੇ ਲੱਖਾਂ ਰੁਪਏ ਕੱਢ ਲਏ ਤੇ ਮੌਕੇ ਤੋਂ ਖਿਸਕ ਗਿਆ।
ਕੰਧਵਾਲਾ ਰੋਡ ਨਿਵਾਸੀ ਬਲਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਨੇ ਦੱਸਿਆ ਕਿ ਉਹ ਢਾਈ ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਾਉਣ ਆਈ ਸੀ। ਰਕਮ ਜ਼ਿਆਦਾ ਹੋਣ ਕਾਰਨ ਬੈਂਕ ਅਧਿਕਾਰੀਆਂ ਦੁਆਰਾ ਟੈਕਸ ਲੱਗਣ ਦੀ ਗੱਲ ’ਤੇ ਉਸ ਨੇ ਇੱਕ ਵਾਰ ਤਾਂ 1 ਲੱਖ ਰੁਪਏ ਲਾਈਨ ਵਿੱਚ ਲੱਗ ਕੇ ਜਮ੍ਹਾ ਕਰਵਾ ਦਿੱਤੇ। ਜਦਕਿ ਉਹ ਕੁਝ ਮਿੰਟਾਂ ਬਾਅਦ ਦੁਬਾਰਾ ਡੇਢ ਲੱਖ ਰੁਪਏ ਲੈ ਕੇ ਲਾਈਨ ਵਿੱਚ ਲੱਗੀ ਤਾਂ ਇਸੇ ਦੌਰਾਨ ਉਸ ਦੇ ਪਿੱਛੇ ਖੜ੍ਹੇ ਇੱਕ ਵਿਅਕਤੀ ਨੇ ਬੜੀ ਚਲਾਕੀ ਨਾਲ ਉਸ ਦੇ ਹੱਥ ਵਿੱਚ ਫੜੇ ਬੈਗ ਨੂੰ ਬਲੇਡ ਨਾਲ ਕੱਟ ਕੇ ਉਸ ਵਿੱਚੋਂ ਪੈਸੇ ਚੋਰੀ ਕਰ ਲਏ ਤੇ ਮੌਕੇ ਤੋਂ ਖਿਸਕ ਗਿਆ।
ਹਰਵਿੰਦਰ ਕੌਰ ਨੇ ਦੱਸਿਆ ਕਿ ਇਸ ਸਭ ਤੋਂ ਅਣਜਾਣ ਜਦੋਂ ਉਸ ਨੇ ਬੈਗ ਵਿੱਚੋਂ ਪੈਸੇ ਕੱਢਣ ਲਈ ਹੱਥ ਪਾਇਆ ਤਾਂ ਉਹ ਗਾਇਬ ਸਨ। ਇਹ ਵੇਖ ਕੇ ਉਸ ਦੇ ਹੋਸ਼ ਉਡ ਗਏ। ਮਹਿਲਾ ਦੀ ਜ਼ੁਬਾਨੀ ਸੁਣਦੇ ਆਂ ਕਿ ਉਸ ਨਾਲ ਇਹ ਘਟਨਾ ਕਿਵੇਂ ਵਾਪਰੀ। ਪੈਸੇ ਚੋਰੀ ਹੋਣ ਮਗਰੋਂ ਮਹਿਲਾ ਨੇ ਬੈਂਕ ਕਰਮਚਾਰੀਆਂ ਨੂੰ ਇਸ ਬਾਰੇ ਦੱਸਿਆ। ਇਸ ’ਤੇ ਬੈਂਕ ਮੈਨੇਜਰ ਰੋਹਨ ਰਾਜ ਤੇ ਸਹਾਇਕ ਅਜੇ ਚਰਾਇਆ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਉੱਧਰ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ ਤੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਕਿਹਾ ਕਿ ਬੈਂਕ ਤੋਂ ਮਿਲੀ ਫੁਟੇਜ ਦੇ ਆਧਾਰ ’ਤੇ ਪਤਾ ਲੱਗਾ ਹੈ ਕਿ ਮਹਿਲਾ ਦੇ ਪਿੱਛੇ ਲਾਈਨ ਵਿੱਚ ਲੱਗੇ ਇੱਕ ਨਕਾਬਪੋਸ਼ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਉਸ ਦੀ ਭਾਲ਼ ਕਰ ਰਹੀ ਹੈ।
Next Story