Begin typing your search above and press return to search.

ਜਣੇਪੇ ਦੌਰਾਨ ਔਰਤ ਦੀ ਹਸਪਤਾਲ ਵਿਚ ਮੌਤ

ਪਰਿਵਾਰ ਵੱਲੋਂ ਹਸਪਤਾਲ ’ਚ ਕੀਤਾ ਗਿਆ ਹੰਗਾਮਾ ਫਿਰੋਜ਼ਪੁਰ, 16 ਸਤੰਬਰ, ਹ.ਬ. : ਇਕ ਨਿਜੀ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਡਿਲਵਰੀ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ। ਜਿਸਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਗਿਆ। ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਦੇ ਆਰੋਪ ਲਗਾੳਂੁਦਿਆਂ ਇਨਸਾਫ਼ ਦੀ ਮੰਗ […]

ਜਣੇਪੇ ਦੌਰਾਨ ਔਰਤ ਦੀ ਹਸਪਤਾਲ ਵਿਚ ਮੌਤ
X

Hamdard Tv AdminBy : Hamdard Tv Admin

  |  16 Sept 2023 12:51 AM GMT

  • whatsapp
  • Telegram


ਪਰਿਵਾਰ ਵੱਲੋਂ ਹਸਪਤਾਲ ’ਚ ਕੀਤਾ ਗਿਆ ਹੰਗਾਮਾ


ਫਿਰੋਜ਼ਪੁਰ, 16 ਸਤੰਬਰ, ਹ.ਬ. : ਇਕ ਨਿਜੀ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਡਿਲਵਰੀ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ। ਜਿਸਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਗਿਆ। ਪਰਿਵਾਰ ਵੱਲੋਂ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਦੇ ਆਰੋਪ ਲਗਾੳਂੁਦਿਆਂ ਇਨਸਾਫ਼ ਦੀ ਮੰਗ ਕੀਤੀ ਗਈ।

ਫਿਰੋਜ਼ਪੁਰ ਦੇ ਇੱਕ ਨਿਜੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਡਿਲਵਰੀ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਇਸ ਦੌਰਾਨ ਜਾਣਕਾਰੀ ਦਿੰਦਿਆਂ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਗੁਰਪ੍ਰੀਤ ਕੌਰ ਪਤਨੀ ਲਾਜਰ ਉਮਰ ਕਰੀਬ 25 ਸਾਲ ਵਾਸੀ ਪਿੰਡ ਧਰਮਪੁਰਾ ਮੱਲਾਵਾਲਾ ਜਿਸਨੂੰ ਬੱਚਾ ਹੋਣ ਵਾਲਾ ਅਤੇ ਉਸਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ

ਜਿਥੇ ਉਨ੍ਹਾਂ ਫਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਫਰੀਦਕੋਟ ਦੂਰ ਹੋਣ ਕਾਰਨ ਉਹ ਲੜਕੀ ਨੂੰ ਡਿਲਵਰੀ ਲਈ ਫਿਰੋਜ਼ਪੁਰ ਦੇ ਨਿਜੀ ਹਸਪਤਾਲ ਲੈ ਆਏ ਜਿਥੇ ਡਾਕਟਰਾਂ ਵੱਲੋਂ ਉਸਦੀ ਡਿਲਵਰੀ ਕਰਾਈ ਗਈ ਪਰ ਡਿਲਵਰੀ ਦੇ ਕੁੱਝ ਟਾਈਮ ਬਾਅਦ ਹੀ ਉਸਦੀ ਹਾਲਾਤ ਵਿਗੜ ਗਈ ਅਤੇ ਉਸਨੂੰ ਸਾਹ ਦੀ ਪ੍ਰੋਬਲਮ ਹੋ ਗਈ ਜਦ ਉਨ੍ਹਾਂ ਡਾਕਟਰਾਂ ਨੂੰ ਕਿਹਾ ਕਿ ਲੜਕੀ ਨੂੰ ਵੈਂਟੀਲੈਟਰ ਲਗਾਇਆ ਜਾਵੇ ਤਾਂ ਹਸਪਤਾਲ ਕੋਲ ਵੈਂਟੀਲੈਟਰ ਹੀ ਮੌਜੂਦ ਨਹੀਂ ਸੀ। ਇਸ ਦੌਰਾਨ ਉਸਦੀ ਮੌਤ ਹੋ ਗਈÍ

ਪਰਿਵਾਰ ਨੇ ਆਰੋਪ ਲਗਾਏ ਹਨ। ਕਿ ਲੜਕੀ ਦੀ ਮੌਤ ਹਸਪਤਾਲ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ। ਉਨ੍ਹਾਂ ਮੰਗ ਕੀਤੀ ਹੈ। ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਦਿਵਾਇਆ ਜਾਵੇ ਅਤੇ ਹਸਪਤਾਲ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਜਦੋਂ ਪਰਿਵਾਰ ਵੱਲੋਂ ਲਗਾਏ ਆਰੋਪਾਂ ਨੂੰ ਲੈਕੇ ਹਸਪਤਾਲ ਦੀ ਡਾਕਟਰ ਸਵੇਤਾ ਅਗਰਵਾਲ ਵੱਲੋਂ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ।

Next Story
ਤਾਜ਼ਾ ਖਬਰਾਂ
Share it