ਹਨੀਟਰੈਪ ’ਚ ਫਸਾ ਕੇ ਬਲੈਕਮੇਲ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ
ਖੰਨਾ, 12 ਅਕਤੂਬਰ (ਪਰਮਿੰਦਰ ਵਰਮਾ) : ਖੰਨਾ ਪੁਲਿਸ ਨੇ ਇੱਕ ਅਜਿਹੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਹਨੀਟਰੈਪ ’ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰ ਰਹੀ ਸੀ। ਦੋਸ਼ ਹੈ ਕਿ ਉਹ ਪਹਿਲਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਬਣਾ ਲੈਂਦੀ ਸੀ ਜਾਂ ਤਸਵੀਰਾਂ ਕਲਿੱਕ ਕਰ ਲੈਂਦੀ ਸੀ, ਬਾਅਦ ਵਿੱਚ ਇਨ੍ਹਾਂ […]
By : Hamdard Tv Admin
ਖੰਨਾ, 12 ਅਕਤੂਬਰ (ਪਰਮਿੰਦਰ ਵਰਮਾ) : ਖੰਨਾ ਪੁਲਿਸ ਨੇ ਇੱਕ ਅਜਿਹੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ, ਜੋ ਹਨੀਟਰੈਪ ’ਚ ਫਸਾ ਕੇ ਲੋਕਾਂ ਨੂੰ ਬਲੈਕਮੇਲ ਕਰ ਰਹੀ ਸੀ। ਦੋਸ਼ ਹੈ ਕਿ ਉਹ ਪਹਿਲਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਬਣਾ ਲੈਂਦੀ ਸੀ ਜਾਂ ਤਸਵੀਰਾਂ ਕਲਿੱਕ ਕਰ ਲੈਂਦੀ ਸੀ, ਬਾਅਦ ਵਿੱਚ ਇਨ੍ਹਾਂ ਨੂੰ ਵਾਇਰਲ ਕਰਨ ਦਾ ਡਰਾਵਾ ਦੇ ਕੇ ਸਬੰਧਤ ਵਿਅਕਤੀ ਕੋਲੋਂ ਪੈਸੇ ਮੰਗਦੀ ਸੀ।
ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਕਰ ਰਹੀ ਸੀ ਬਲੈਕਮੇਲ
ਇੱਕ ਔਰਤ ਨਾਲ ਵੀ ਉਸ ਨੇ ਇਸ ਤਰ੍ਹਾਂ ਕੀਤਾ, ਜਿਸ ਨੂੰ ਉਹ ਪਹਿਲੀ ਵਾਰ ਹਸਪਤਾਲ ਵਿੱਚ ਮਿਲੀ ਸੀ। ਔਰਤ ਨੇ ਖੰਨਾ ਪੁਲਿਸ ਕੋਲ ਸ਼ਿਕਾਇਤ ਦਿੱਤੀ, ਜਿਸ ਵਿੱਚ ਉਸ ਨੇ ਦੱਸਿਆ ਕਿ ਰਮਨਦੀਪ ਕੌਰ ਨਾਂ ਦੀ ਇਸ ਮਹਿਲਾ ਨੇ ਪਹਿਲਾਂ ਉਸ ਨੂੰ ਆਪਣੇ ਘਰ ਬੁਲਾਇਆ, ਫਿਰ ਚਾਹ ਵਿੱਚ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕਰਨ ਮਗਰੋਂ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ।
ਇਸ ਤੋਂ ਬਾਅਦ ਉਹ ਇਸ ਨੂੰ ਵਾਇਰਲ ਕਰਨ ਦਾ ਡਰਾਵਾ ਦੇ ਕੇ ਉਸ ਕੋਲੋਂ 1 ਲੱਖ ਰੁਪਏ ਮੰਗ ਰਹੀ ਸੀ। ਇਸ ਔਰਤ ਦੀ ਸ਼ਿਕਾਇਤ ਮਗਰੋਂ ਖੰਨਾ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ।
ਖੰਨਾ ਦੇ ਐਸਐਚਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਹਿਲਾ ਦਾ ਪਤੀ ਵਿਦੇਸ਼ ਰਹਿੰਦਾ ਹੈ ਤੇ ਇਹ ਦੋ ਬੱਚਿਆਂ ਦੀ ਮਾਂ ਹੈ। ਇਸ ਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਆਪਣੇ ਜਾਲ਼ ਵਿੱਚ ਫਸਾਇਆ ਹੈ, ਹਾਲਾਂਕਿ ਉਨ੍ਹਾਂ ਦੀ ਗਿਣਤੀ ਕਿੰਨੀ ਹੈ, ਉਹ ਪਤਾ ਲਗਾਇਆ ਜਾ ਰਿਹਾ ਹੈ।