ਬਿਨਾਂ ਡਰਾਇਵਰ ਟ੍ਰੇਨ ਦਾ ਇਕ ਹੋਰ ਸੱਚ ਆਇਆ ਸਾਹਮਣੇ!
ਜਲੰਧਰ, 26 ਫਰਵਰੀ : ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਆਪਣੇ ਆਪ ਦੌੜੀ ਮਾਲ ਗੱਡੀ ਦੇ ਮਾਮਲੇ ਵਿਚ ਕਈ ਵੱਡੇ ਖ਼ੁਲਾਸੇ ਸਾਹਮਣੇ ਆ ਰਹੇ ਨੇ। ਬੀਤੇ ਕੱਲ੍ਹ ਵਾਪਰੀ ਇਸ ਘਟਨਾ ਤੋਂ ਹਰ ਕੋਈ ਹੈਰਾਨ ਐ ਕਿ ਆਖ਼ਰਕਾਰ ਇਕ ਇੰਨੀ ਵੱਡੀ ਟ੍ਰੇਨ ਬਿਨਾਂ ਸਟਾਰਟ ਹੋਏ ਕਿਵੇਂ 78 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਠੂਆ ਤੋਂ ਪੰਜਾਬ ਪੁੱਜ […]
By : Makhan Shah
ਜਲੰਧਰ, 26 ਫਰਵਰੀ : ਜੰਮੂ ਦੇ ਕਠੂਆ ਰੇਲਵੇ ਸਟੇਸ਼ਨ ਤੋਂ ਆਪਣੇ ਆਪ ਦੌੜੀ ਮਾਲ ਗੱਡੀ ਦੇ ਮਾਮਲੇ ਵਿਚ ਕਈ ਵੱਡੇ ਖ਼ੁਲਾਸੇ ਸਾਹਮਣੇ ਆ ਰਹੇ ਨੇ। ਬੀਤੇ ਕੱਲ੍ਹ ਵਾਪਰੀ ਇਸ ਘਟਨਾ ਤੋਂ ਹਰ ਕੋਈ ਹੈਰਾਨ ਐ ਕਿ ਆਖ਼ਰਕਾਰ ਇਕ ਇੰਨੀ ਵੱਡੀ ਟ੍ਰੇਨ ਬਿਨਾਂ ਸਟਾਰਟ ਹੋਏ ਕਿਵੇਂ 78 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਠੂਆ ਤੋਂ ਪੰਜਾਬ ਪੁੱਜ ਗਈ? ਰੇਲਵੇ ਵੱਲੋਂ ਇਸ ਮਾਮਲੇ ਵਿਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਏ। ਦੇਖੋ, ਹੁਣ ਤੱਕ ਦੀ ਜਾਂਚ ਵਿਚ ਕੀ ਕੁੱਝ ਆਇਆ ਸਾਹਮਣੇ?
ਜੰਮੂ ਦੇ ਕਠੂਆ ਤੋਂ ਬਿਨਾਂ ਡਰਾਇਵਰ ਪੰਜਾਬ ਪੁੱਜੀ ਟ੍ਰੇਨ ਦੇ ਮਾਮਲੇ ਵਿਚ 6 ਲੋਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਡਿਵੀਜ਼ਨ ਦੇ ਡੀਆਰਐਮ ਸੰਜੇ ਸਾਹੂ ਨੇ ਦੱਸਿਆ ਕਿ ਬਹੁਤ ਮਿਹਨਤ ਅਤੇ ਵਿਉਂਤਬੰਦੀ ਦੇ ਨਾਲ ਮਾਲ ਗੱਡੀ ਨੂੰ ਰੋਕਿਅ ਗਿਆ।
ਟ੍ਰੇਨ ਨੂੰ ਰਸਤੇ ਵਿਚ ਰੋਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੀ ਪਰ ਆਖ਼ਰਕਾਰ ਦਸੂਹਾ ਦੇ ਪਿੰਡ ਉੱਚੀ ਬਸੀ ਵਿਖੇ ਆ ਕੇ ਇਹ ਯਤਨ ਸਫ਼ਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾਈ ਗਈ ਐ ਜੋ ਇਹ ਪਤਾ ਲਗਾਉਣ ਵਿਚ ਲੱਗੀ ਹੋਈ ਐ ਕਿ ਇੰਜਣ ਬੰਦ ਹੋਣ ਦੇ ਬਾਵਜੂਦ ਕਰੱਸ਼ਰ ਮਾਲ ਗੱਡੀ ਕਠੂਆ ਰੇਲਵੇ ਸਟੇਸ਼ਨ ਤੋਂ ਚੱਲ ਕੇ ਉਚੀ ਬੱਸੀ ਕਿਵੇਂ ਪੁੱਜੀ।
ਦੱਸ ਦਈਏ ਕਿ ਬੀਤੇ ਕੱਲ੍ਹ ਇਹ ਟ੍ਰੇਨ ਜੰਮੂ ਦੇ ਕਠੂਆ ਤੋਂ ਆਪਣੇ ਆਪ ਚੱਲ ਕੇ ਪੰਜਾਬ ਦੇ ਉਚੀ ਬੱਸੀ ਪਿੰਡ ਤੱਕ ਪਹੁੰਚ ਗਈ ਸੀ ਪਰ ਗ਼ਨੀਮਤ ਰਹੀ ਕਿ ਇਸ ਦੌਰਾਨ ਟ੍ਰੇਨ ਦੇ ਨਾਲ ਕੋਈ ਹਾਦਸਾ ਨਹੀਂ ਵਾਪਰਿਆ।