Begin typing your search above and press return to search.

‘‘ਜੋ ਮਰਜ਼ੀ ਹੋਜੇ, ਨੂਰਮਹਿਲੀਆਂ ਦਾ ਸਤਿਸੰਗ ਨਹੀਂ ਹੋਣ ਦੇਵਾਂਗੇ’’

ਅੰਮ੍ਰਿਤਸਰ, 15 ਸਤੰਬਰ (ਸ਼ਾਹ) : ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਨੂਰਮਹਿਲੀਆਂ ਵੱਲੋਂ 16 ਅਤੇ 17 ਤਰੀਕ ਨੂੰ ਕਰਵਾਏ ਜਾ ਰਹੇ ਸਤਿਸੰਗ ਦਾ ਵਿਰੋਧ ਕੀਤਾ ਜਾ ਰਿਹਾ ਏ ਅਤੇ ਡੀਸੀ ਕੋਲੋਂ ਮੰਗ ਕੀਤੀ ਜਾ ਰਹੀ ਐ ਕਿ ਇਸ ਸਤਿਸੰਗ ’ਤੇ ਰੋਕ ਲਗਾਈ ਜਾਵੇ। ਸਿੱਖ ਜਥੇਬੰਦੀਆਂ ਦਾ ਕਹਿਣਾ ਏ ਇਹ ਲੋਕ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਕੇ […]

Balbir Singh Muchhal
X

Balbir Singh Muchhal

Hamdard Tv AdminBy : Hamdard Tv Admin

  |  15 Sept 2023 10:42 AM IST

  • whatsapp
  • Telegram

ਅੰਮ੍ਰਿਤਸਰ, 15 ਸਤੰਬਰ (ਸ਼ਾਹ) : ਅੰਮ੍ਰਿਤਸਰ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਨੂਰਮਹਿਲੀਆਂ ਵੱਲੋਂ 16 ਅਤੇ 17 ਤਰੀਕ ਨੂੰ ਕਰਵਾਏ ਜਾ ਰਹੇ ਸਤਿਸੰਗ ਦਾ ਵਿਰੋਧ ਕੀਤਾ ਜਾ ਰਿਹਾ ਏ ਅਤੇ ਡੀਸੀ ਕੋਲੋਂ ਮੰਗ ਕੀਤੀ ਜਾ ਰਹੀ ਐ ਕਿ ਇਸ ਸਤਿਸੰਗ ’ਤੇ ਰੋਕ ਲਗਾਈ ਜਾਵੇ। ਸਿੱਖ ਜਥੇਬੰਦੀਆਂ ਦਾ ਕਹਿਣਾ ਏ ਇਹ ਲੋਕ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਕੇ ਦੇਹਧਾਰੀ ਬਾਬਿਆਂ ਨਾਲ ਜੋੜਦੇ ਨੇ ਅਤੇ ਕੂੜ ਪ੍ਰਚਾਰ ਕਰਦੇ ਨੇ।

ਅੰਮ੍ਰਿਤਸਰ ਦੇ ਪਿੰਡ ਜੱਬੋਵਾਲ ਦੇ ਸਰਕਾਰੀ ਸਕੂਲ ਵਿਖੇ 16 ਅਤੇ 17 ਤਰੀਕ ਨੂੰ ਨੂਰਮਹਿਲੀਆਂ ਵੱਲੋਂ ਸਤਿਸੰਗ ਕਰਵਾਇਆ ਜਾ ਰਿਹਾ ਏ ਪਰ ਇਸ ਤੋਂ ਪਹਿਲਾਂ ਹੀ ਕੁੱਝ ਸਿੱਖ ਜਥੇਬੰਦੀਆਂ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦੇ ਕੇ ਇਸ ਸਤਿਸੰਗ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਐ।

ਇਸ ਸਬੰਧੀ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਦੱਸਿਆ ਕਿ ਨੂਰਮਹਿਲੀਏ ਹੋਣ ਜਾਂ ਸਿਰਸੇ ਵਾਲੇ ਹੋਣ ਇਹ ਲੋਕ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਦਾ ਕੰਮ ਕਰਦੇ ਨੇ ਅਤੇ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਟਾ ਕੇ ਦੇਹਧਾਰੀ ਬਾਬਿਆਂ ਨਾਲ ਜੋੜਦੇ ਨੇ। ਉਨ੍ਹਾਂ ਆਖਿਆ ਕਿ ਅਜਿਹਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਦੱਸ ਦਈਏ ਕਿ ਨੂਰਮਹਿਲੀਆਂ ਦੇ ਇਸ ਸਤਿਸੰਗ ਨੂੰ ਲੈ ਕੇ ਪਿੰਡ ਜੱਬੋਵਾਲ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਏ ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਸਿੱਧੇ ਤੌਰ ’ਤੇ ਇਹ ਗੱਲ ਆਖੀ ਗਈ ਐ ਕਿ ਉਹ ਇਹ ਸਤਿਸੰਗ ਨਹੀਂ ਹੋਣ ਦੇਣਗੇ।

Next Story
ਤਾਜ਼ਾ ਖਬਰਾਂ
Share it