ਰਾਹੁਲ ਵੱਲੋਂ ਕਾਂਗਰਸ ਦੀ ਸਰਕਾਰ ਬਣਨ ’ਤੇ ਜਾਤੀਗਤ ਜਨਗਣਨਾ ਦਾ ਭਰੋਸਾ
ਭੋਪਾਲ, 30 ਸਤੰਬਰ (ਪ੍ਰਵੀਨ ਕੁਮਾਰ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਭਾਸ਼ਣ ਵਿਚ ਜਾਤੀਗਤ ਜਨਗਨਣਾ ਕਰਾਉਣਾ ਸਾਡਾ ਪਹਿਲਾ ਮਕਸਦ ਹੈ। ਇਸ ਤੋਂ ਬਾਅਦ ਹੀ ਅਸੀ ਦੱਸਾਂਗੇ ਕਿ ਭਾਰਤ ਵਿੱਚ ਕਿੰਨੇ ਫ਼ੀਸਦੀ ਲੋਕ ‘ਓਬੀਸੀ’ ਹਨ। ਦੇਸ਼ ਵਿੱਚ ਹਰ ਵਰਗ ਦੇ ਸਹੀ ਅੰਕੜੇ ਹੋਣਗੇ ਤਾਂ ਹੀ ਦੇਸ਼ ਚੱਲੇਗਾ। ਉਹਨਾਂ ਜਾਤੀ ਜਨਗਨਣਾ ’ਤੇ ਬੋਲਦਿਆਂ ਕਿਹਾ ਕਿ ਜੇਕਰ […]
By : Hamdard Tv Admin
ਭੋਪਾਲ, 30 ਸਤੰਬਰ (ਪ੍ਰਵੀਨ ਕੁਮਾਰ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਭਾਸ਼ਣ ਵਿਚ ਜਾਤੀਗਤ ਜਨਗਨਣਾ ਕਰਾਉਣਾ ਸਾਡਾ ਪਹਿਲਾ ਮਕਸਦ ਹੈ। ਇਸ ਤੋਂ ਬਾਅਦ ਹੀ ਅਸੀ ਦੱਸਾਂਗੇ ਕਿ ਭਾਰਤ ਵਿੱਚ ਕਿੰਨੇ ਫ਼ੀਸਦੀ ਲੋਕ ‘ਓਬੀਸੀ’ ਹਨ। ਦੇਸ਼ ਵਿੱਚ ਹਰ ਵਰਗ ਦੇ ਸਹੀ ਅੰਕੜੇ ਹੋਣਗੇ ਤਾਂ ਹੀ ਦੇਸ਼ ਚੱਲੇਗਾ।
ਉਹਨਾਂ ਜਾਤੀ ਜਨਗਨਣਾ ’ਤੇ ਬੋਲਦਿਆਂ ਕਿਹਾ ਕਿ ਜੇਕਰ ਕੋਈ ਸੱਟ ਲਗਦੀ ਹੈ ਤਾਂ ਪਹਿਲਾਂ ਐਕਸਰੇ ਜਾਂ ਐਮਆਰਆਈ ਹੁੰਦੀ ਹੈ। ਇਸ ਤੋਂ ਬਾਅਦ ਹੀ ਸਮੱਸਿਆ ਦਾ ਪਤਾ ਲਗਦਾ ਹੈ। ਸਾਡੇ ਦੇਸ਼ ਵਿੱਚ ਪਛੜਿਆ ਵਰਗ (ਓਬੀਸੀ) ਆਦਿਵਾਸੀ (ਐਸਟੀ) ਅਤੇ ਦਲਿਤ (ਐਸਸੀ) ਕਿੰਨੇ ਹਨ? ਇਸ ਦਾ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ। ਅਸੀਂ ਦੇਸ਼ ਦਾ ਐਕਸਰੇ ਕਰਨਾ ਹੈ। ਇਹ ਪਤਾ ਲਗਾਉਣਾ ਹੈ ਦੇਸ਼ ਦੇ ਬਜਟ ਵਿਚ ਓਬੀਸੀ ਦਾ ਕਿਨ੍ਹਾਂ ਕੰਟਰੋਲ ਹੈ? ਹਿੰਦੁਸਤਾਨ ’ਚ ਕਿੰਨੀ ਆਬਾਦੀ ਓਬੀਸੀ ਤੇ ਦੂਜੇ ਲੋਕਾਂ ਦੀ ਹੈ?
ਹਿੰਦੁਸਤਾਨ ਦੇ ਸਾਹਮਣੇ ਸਿਰਫ਼ ਇੱਕ ਹੀ ਮੁੱਦਾ ਹੈ- ਜਾਤੀ ਜਨਗਨਣਾ। ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਪਹਿਲਾ ਕੰਮ ਏਹੀ ਹੋਵੇਗਾ। ਅਸੀ ਦੱਸਾਂਗੇ ਕਿ ਦੇਸ਼ ਵਿੱਚ ਕਿੰਨੇ ਓਬੀਸੀ ਹਨ? ਇਸਦੇ ਨਾਲ ਹੀ ਰਾਹੁਲ ਗਾਂਧੀ ਨੇ ਮਹਿਲਾ ਰਾਖਵਾਂਕਰਨ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਵਾਲ ਕੀਤਾ ਕਿ ਉਹ ਆਪਣੇ ਆਪ ਨੂੰ ਓਬੀਸੀ ਨੇਤਾ ਕਹਿੰਦਾ ਹੈ। ਤੁਸੀ ਓਬੀਸੀ ਲਈ ਕੰਮ ਕਰਦੇ ਹੋ ਫਿਰ ਤੁਸੀਂ ਮਹਿਲਾ ਰਾਖਵਾਂਕਰਨ ਵਿਚ ਓਬੀਸੀ ਰਾਖਵਾਂਕਰਨ ਕਿਉਂ ਨਹੀਂ ਦਿੱਤਾ? ਇਸ ਦਾ ਮੋਦੀ ਜੀ ਕੋਲ ਕੋਈ ਜਵਾਬ ਨਹੀਂ ਹੈ।
ਉਹਨਾਂ ਕਿਹਾ ਕਿ ਇਨਾਂ ਅੰਕੜਿਆਂ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਨਰੇਂਦਰ ਮੋਦੀ ਕਹਿੰਦੇ ਹਨ ਕਿ ਬੀਜੇਪੀ ਵਿੱਚ ਓਬੀਸੀ ਦੇ ਵਿਧਾਇਕ ਅਤੇ ਸਾਂਸਦ ਹਨ। ਕਾਂਗਰਸ ਦੀਆਂ ਚਾਰ ਸਰਕਾਰਾਂ ਹਨ ’ਤੇ ਇਹਨਾਂ ਵਿੱਚ ਤਿੰਨ ਮੁੱਖ-ਮੰਤਰੀ ਓਬੀਸੀ ਹਨ। ਰਾਹੁਲ ਗਾਂਧੀ ਨੇ ਭਾਜਪਾ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਸੰਸਦ ਜਾਂ ਵਿਧਾਨ ਸਭਾ ਵਿੱਚ ਜਾ ਕੇ ਪੁੱਛ ਲਓ ਕਿ ਕਾਨੂੰਨ ਬਣਾਉਂਦੇ ਸਮੇਂ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ? ਕਾਨੂੰਨ ਭਾਜਪਾ ਦੇ ਐਮਐਲਏ ਜਾਂ ਐਮਪੀ ਦਾ ਨਹੀਂ। ਆਰਐਸਐਸ ਵਾਲੇ ਹੀ ਅਫ਼ਸਰ ਬਣਾਉਂਦੇ ਹਨ। ਦੇਸ਼ ਨੂੰ ਕੁੱਲ 90 ਅਫ਼ਸਰ ਚਲਾਉਂਦੇ ਹਨ ਤੇ ਇਹ ਲੋਕ ਹੀ ਕਾਨੂੰਨ ਬਣਾਉਂਦੇ ਹਨ। ਕਿੰਨਾਂ ਪੈਸਾ ਕਿੱਥੇ ਜਾਣਾ ਹੈ? ਇਹ ਲੋਕ ਤੈਅ ਕਰਦੇ ਹਨ।
ਬੀਜੇਪੀ ਦੀ ਸਰਕਾਰ 10 ਸਾਲਾਂ ਤੋਂ ਸੱਤਾ ਵਿੱਚ ਹੈ। ਦੋ ਤਿੰਨ ਸਾਲ ਪਹਿਲਾਂ 90 ਵਿੱਚੋਂ (0) ਜ਼ੀਰੋ ਓਬੀਸੀ ਅਫ਼ਸਰ ਸੀ ਤੇ ਅੱਜ ਤਿੰਨ ਹਨ ’ਤੇ 43 ਲੱਖ ਕਰੋੜ ਰੁਪਏ ਦੇ ਬਜਟ ਵਿੱਚੋਂ ਓਬੀਸੀ ਦਾ ਕੰਟਰੋਲ ਸਿਰਫ਼ 5 ਫ਼ੀਸਦੀ ਹੈ। ਜੇ ਵਾਕਿਆ ਵਿੱਚ ਮੋਦੀ ਓਬੀਸੀ ਲਈ ਕੰਮ ਕਰਦੇ ਹਨ ਤਾਂ 90 ਵਿੱਚੋਂ ਉਹਨਾਂ ਦੀ ਗਿਣਤੀ 3 ਕਿਉਂ?
ਆਖਿਰ ਵਿੱਚ ਰਾਹੁਲ ਗਾਂਧੀ ਨੇ ਮੋਦੀ ਬਾਰੇ ਬੋਲਦਿਆਂ ਕਿਹਾ ਕਿ ਓਬੀਸੀ ਦੀ ਆਬਾਦੀ ਕਿੰਨੀ ਹੈ? ਤਾਂ ਇਸਦਾ ਜਵਾਬ ਕਿਸੇ ਕੋਲ ਨਹੀਂ ਸੀ। ਸਾਡੀ ਸਰਕਾਰ ਨੇ ਜਾਤੀ ਜਨਗਨਣਾ ਕੀਤੀ ਸੀ। ਉਸ ਮਗਰੋਂ ਨਹੀਂ ਕਰਵਾਈ ਗਈ ਪਰ ਮੋਦੀ ਕੋਲ ਸਾਰੇ ਅੰਕੜੇ ਹਨ ਪਰ ਪੇਸ਼ ਨਹੀਂ ਕਰਨਾ ਚਾਹੁੰਦੇ ਕਿ ਓਬੀਸੀ ਕਿੰਨੇ ਹਨ? ਉਹ ਸੱਚ ਨੂੰ ਪੇਸ਼ ਨਹੀਂ ਕਰਨਾ ਚਾਹੁੰਦਾ। ਉਹਨਾਂ ਨੂੰ ਵਿਧਾਨ ਸਭਾ ਵਿੱਚ ਬੈਠਾਉਂਦੇ ਤਾਂ ਹਨ ਪਰ ਬੋਲਣ ਨਹੀਂ ਦਿੰਦੇ। ਜੇਕਰ ਉਹ ਸਵਾਲ ਕਰਦੇ ਹਨ ਤਾਂ ਭੱਜ ਜਾਂਦੇ ਹਨ।
ਉਹਨਾਂ ਅਮਿਤ ਸ਼ਾਹ ਬਾਰੇ ਵੀ ਬੋਲਿਆ ਕਿ, ਅਮਿਤ ਸ਼ਾਹ ਵੀ ਕੁਝ ਨਹੀਂ ਦੱਸਦੇ। ਹਿੰਦੂ-ਮੁਸਲਮਾਨਾਂ ਨੂੰ ਭੜਕਾਉਣ ਵਾਲੀਆਂ ਗੱਲਾਂ ਕਰਦੇ ਹਨ। ਉਹਨਾਂ ਕਿਹਾ ਕਿ ਹਿੰਦੁਸਤਾਨ ਸਾਰਿਆਂ ਦਾ ਸਾਂਝਾ ਦੇਸ਼ ਹੈ, ਗਿਣੇ ਚੁਣੇ ਉਦਯੋਗਪਤੀਆਂ ਦਾ ਨਹੀਂ। ਅਡਾਨੀ ’ਤੇ ਵੀ ਰਾਹੁਲ ਗਾਂਧੀ ਖੁੱਲ੍ਹ ਕੇ ਬੋਲੇ ਅਤੇ ਕਿਹਾ ਕਿ ਅਡਾਨੀ ਮੁੱਦੇ ’ਤੇ ਬੋਲਣ ਨਾਲ ਮੇਰੀ ਲੋਕ ਸਭਾ ’ਚ ਮੈਂਬਰਸ਼ਿਪ ਖ਼ਤਮ ਕਰ ਦਿੱਤੀ ਗਈ ਅਤੇ ਅਡਾਨੀ ਦਾ ਬਚਾਅ ਕੀਤਾ ਗਿਆ। ਮੈਨੂੰ ਕੋਈ ਪਰਵਾਹ ਨਹੀਂ, ਮੈਂ ਸੱਚ ਬੋਲਦਾਂ ਹਾਂ। ਬੰਦਰਗਾਹਾਂ, ਹਵਾਈ ਅੱਡਿਆਂ, ਬੁਨਿਆਦੀ ਢਾਂਚੇ ਨੂੰ ਦੇਖੋ, ਅਡਾਨੀ ਹੀ ਅਡਾਨੀ, ਨਜ਼ਰ ਆਉਣਗੇ।
ਅਡਾਨੀ ਹਰ ਰੋਜ਼ ਕਿਸਾਨਾਂ ਦੀਆਂ ਜੇਬਾਂ ਵਿੱਚੋਂ ਪੈਸਾ ਕੱਢਦਾ ਹੈ। ਤੁਹਾਡਾ ਪੈਸਾ ਬੁਨਿਆਦੀ ਢਾਂਚੇ, ਡੀਜ਼ਲ, ਖਾਦ ਦੇ ਨਾਂ ’ਤੇ ਇਨ੍ਹਾਂ ਦੋ ਉਦਯੋਗਪਤੀਆਂ ਕੋਲ ਜਾਂਦਾ ਹੈ। ਮੀਡੀਆ ਵਾਲੇ 24 ਘੰਟੇ ਮੋਦੀ ਜੀ ਦਾ ਚਿਹਰਾ ਦਿਖਾ ਦੇਣਗੇ ਪਰ ਸਾਨੂੰ ਨਹੀਂ ਦਿਖਾਉਂਦੇ ਅਜਿਹਾ ਕਿਉਂ? ਉਨ੍ਹਾਂ ਦਾ ਰਿਮੋਰਟ ਕੰਟਰੋਲ ਅਡਾਨੀ ਦੇ ਹੱਥ ਵਿੱਚ ਹੈ ਪਰ ਸੱਚ ਅਡਾਨੀ ਤੋਂ ਵੀ ਵੱਡਾ ਹੈ। ਆਖ਼ਰ ਵਿੱਚ ਰਾਹੁਲ ਨੇ ਜਾਤੀ ਜਨਗਨਣਾ ’ਤੇ ਕਿਹਾ ਕਿ ਦੇਸ਼ ਵਿੱਚ ਕੁੱਲ ਹਿੱਸਾ 50 ਫ਼ੀਸਦੀ ਓਬੀਸੀ ਦਾ ਹੈ ਪਰ ਕੰਟਰੋਲ ਸਿਰਫ਼ 5 ਫ਼ੀਸਦੀ ਕੋਲ ਕਿਉਂ ਹੈ? ਸਾਡੀ ਸਰਕਾਰ ਆਈ ਤਾਂ ਦੱਸ ਦਿਆਂਗੇ ਕਿ ਕਿੰਨੇ ਓਬੀਸੀ ਹਨ ਕਿੰਨੇ ਜਨਜਾਤੀ ਤੇ ਕਿੰਨੇ ਐਸਸੀ?