ਲਾਰੈਂਸ ਦੀ ਇੰਟਰਵਿਊ ਕਰਨ ਵਾਲੇ ਚੈਨਲ ’ਤੇ ਕਾਰਵਾਈ ਕਿਉਂ ਨਹੀਂ : ਬਲਕੌਰ ਸਿੰਘ
ਬਠਿੰਡਾ, 25 ਸਤੰਬਰ : ਕੇਂਦਰ ਵੱਲੋਂ ਗੈਂਸਸਟਰਾਂ ਅਤੇ ਅੱਤਵਾਦੀਆਂ ਦੀਆਂ ਪੋਸਟਾਂ ਸਾਂਝੀਆਂ ਕਰਨ ਵਾਲੇ ਪਲੇਟਫਾਰਮ ਨਿਊਜ਼ ਚੈਨਲਾਂ ਵਿਰੁੱਧ ਕਾਰਵਾਈ ਕਰਨ ’ਤੇ ਕੇਂਦਰ ਦੀ ਸਲਾਹ ਦਾ ਬਲਕੌਰ ਸਿੰਘ ਨੇ ਸਵਾਗਤ ਕੀਤਾ ਹੈ। ਮਾਰੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਮੀਦ ਜਤਾਈ ਹੈ ਕਿ ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ […]
By : Hamdard Tv Admin
ਬਠਿੰਡਾ, 25 ਸਤੰਬਰ : ਕੇਂਦਰ ਵੱਲੋਂ ਗੈਂਸਸਟਰਾਂ ਅਤੇ ਅੱਤਵਾਦੀਆਂ ਦੀਆਂ ਪੋਸਟਾਂ ਸਾਂਝੀਆਂ ਕਰਨ ਵਾਲੇ ਪਲੇਟਫਾਰਮ ਨਿਊਜ਼ ਚੈਨਲਾਂ ਵਿਰੁੱਧ ਕਾਰਵਾਈ ਕਰਨ ’ਤੇ ਕੇਂਦਰ ਦੀ ਸਲਾਹ ਦਾ ਬਲਕੌਰ ਸਿੰਘ ਨੇ ਸਵਾਗਤ ਕੀਤਾ ਹੈ। ਮਾਰੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਮੀਦ ਜਤਾਈ ਹੈ ਕਿ ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇੱਕ ਇੰਟਰਵਿਊ ਦੀ ਵੀਡੀਓ ਜਾਰੀ ਕੀਤੀ ਹੈ, ਜਿਸਦੇ 10 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਇਸ ਤਰ੍ਹਾਂ ਦੇ ਸ਼ੋਸ਼ਲ ਮੀਡੀਆ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਹੀ ਬਲਕੌਰ ਸਿੰਘ ਨੇ ਹੈਰਾਨੀ ਵੀ ਜ਼ਾਹਿਰ ਕੀਤੀ ਹੈ ਕਿ ਐਨਆਈਏ ਵਲੋਂ ਜਾਂਚ ਜਾਰੀ ਹੈ, ਫਿਰ ਵੀ ਇਸ ਤਰ੍ਹਾਂ ਦੀ ਵੀਡੀਓਜ਼ ਸਾਹਮਣੇ ਆ ਰਹੇ ਹਨ।
ਬਲਕੌਰ ਸਿੰਘ ਵੱਲੋਂ ਆਪਣੇ ਘਰ ਦੇ ਬਾਹਰ ਪ੍ਰਸੰਸ਼ਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਭਾਰਤੀ ਮੂਲ ਦੇ ਕੈਨੇਡੀਅਨ ਰੈਪਰ ਸ਼ੁਭਨੀਤ ਸਿੰਘ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਇੱਕ ਇੰਸਟਾਗ੍ਰਾਮ ਪੋਸਟ ਨੂੰ ਲੈ ਕੇ ਦੇਸ਼ ਵਿਰੋਧੀ ਖ਼ਾਲਿਸਤਾਨੀ ਸਮਰਥਕ ਦੱਸਿਆ ਗਿਆ ਤੇ ਉਸ ਦੇ ਚਲਦਿਆਂ ਉਸ ਨੂੰ ਆਪਣੇ ਕਈ ਸ਼ੋਅ ਰੱਦ ਕਰਨੇ ਪਏ। ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਸਵਾਲ ਉਠਾਏ ਗਏ।
ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ’ਤੇ ਇਲਜ਼ਾਮ ਲਗਾਉਂਦੇ ਹੋਇਆ ਕਿਹਾ ਕਿ ”ਮੇਰੇ ਪੁੱਤ ਨੂੰ ਮਰੇ ਅੱਜ 483 ਦਿਨ ਹੋ ਗਏ ਹਨ, ਪਰ ਅਜੇ ਤੱਕ ਉਸ ਦੀ ਮੌਤ ਦਾ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਇਸ ਦਿਸ਼ਾ ਵਿਚ ਕੋਈ ਗੰਭੀਰ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਸਵਾਲ ਉਠਾਇਆ ਕਿ ਜੇਲ੍ਹ ਵਿਚ ਬੈਠਾ ਲਾਰੈਂਸ ਬਿਸ਼ਨੋਈ ਕਿਸੇ ਚੈਨਲ ’ਤੇ ਇੰਟਰਵਿਊ ਕਿਵੇਂ ਦੇ ਸਕਦਾ ਹੈ? ਉਨ੍ਹਾਂ ਕਿਹਾ ਕਿ ਅਸੀਂ ਇਸ ਸਰਕਾਰ ਤੋਂ ਆਪਣਾ ਵਿਸਵਾਸ਼ ਗੁਆ ਚੁੱਕੇ ਹਾਂ ਪਰ ਸਾਨੂੰ ਨਿਆਂਪਾਲਿਕਾ ’ਤੇ ਅਜੇ ਵੀ ਪੂਰਾ ਭਰੋਸਾ ਹੈ।