Begin typing your search above and press return to search.

ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦੀ ਕਿਉਂ ਹੁੰਦੀ ਹੈ ਰੋਜ਼ ਲੜਾਈ, ਐਸ਼ ਨੇ ਖੁਦ ਕੀਤਾ ਖੁਲਾਸਾ, ਜਾਣੋ ਸਚਾਈ!

ਮੁੰਬਈ, (ਸ਼ੇਖਰ ਰਾਏ) : ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਅਤੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਐਸ਼ਵਰਿਆ ਰਾਏ ਦੇ ਜਨਮ ਦਿਨ ਮੌਕੇ ਵੀ ਉਸ ਦਾ ਪਤੀ ਅਭਿਸ਼ੇਕ ਬੱਚਨ ਅਦਾਕਾਰਾ ਨਾਲ ਨਜ਼ਰ ਨਹੀਂ ਆਇਆ ਸੀ। […]

ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦੀ ਕਿਉਂ ਹੁੰਦੀ ਹੈ ਰੋਜ਼ ਲੜਾਈ, ਐਸ਼ ਨੇ ਖੁਦ ਕੀਤਾ ਖੁਲਾਸਾ, ਜਾਣੋ ਸਚਾਈ!
X

Editor EditorBy : Editor Editor

  |  6 Dec 2023 8:21 AM GMT

  • whatsapp
  • Telegram

ਮੁੰਬਈ, (ਸ਼ੇਖਰ ਰਾਏ) : ਸਾਬਕਾ ਮਿਸ ਵਰਲਡ ਅਤੇ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਕਿਹਾ ਜਾ ਰਿਹਾ ਹੈ ਕਿ ਐਸ਼ਵਰਿਆ ਰਾਏ ਅਤੇ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ ਹੈ। ਐਸ਼ਵਰਿਆ ਰਾਏ ਦੇ ਜਨਮ ਦਿਨ ਮੌਕੇ ਵੀ ਉਸ ਦਾ ਪਤੀ ਅਭਿਸ਼ੇਕ ਬੱਚਨ ਅਦਾਕਾਰਾ ਨਾਲ ਨਜ਼ਰ ਨਹੀਂ ਆਇਆ ਸੀ। ਹਾਲਾਂਕਿ ਇਨ੍ਹਾਂ ਖਬਰਾਂ ਉੱਪਰ ਲਗਾਮ ਲਗਾਉਂਦੇ ਹੋਏ ਬਿਤੇ ਦਿਨ ਪੂਰਾ ਬੱਚਨ ਪਰਿਵਾਰ ਫਿਲਮ ਦਿ ਆਰਚੀਜ਼ ਦੀ ਸਕ੍ਰੀਨਿੰਗ 'ਤੇ ਇਕੱਠੇ ਦਿਖਾਈ ਦਿੱਤਾ। ਪਰ ਇਸ ਤੋਂ ਬਾਅਦ ਵੀ ਐਸ਼ ਅਤੇ ਅਭਿਸ਼ੇਕ ਦਾ ਰਿਸ਼ਤਾ ਸਵਾਲਾਂ ਦੇ ਘੇਰੇ ਵਿਚ ਹੈ। ਕਿਉਂਕੀ ਅਮਿਤਾਬ ਬੱਚਨ ਨੇ ਅਜੇ ਵੀ ਐਸ਼ਵਰਿਆ ਨੂੰ ਸੋਸ਼ਲ ਮੀਡੀਆ ਉੱਪਰ ਅਨਫਾਲੋ ਕੀਤਾ ਹੋਇਆ ਹੈ।


ਬਾਲੀਵੁੱਡ ਐਕਟਰ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਦੇ ਰਿਸ਼ਤੇ ਵਿਚ ਦਰਾਰ ਦੀ ਅਸਲ ਸੱਚਾਈ ਕੀ ਹੈ। ਕੀ ਦੋਵਾਂ ਵਿਚਕਾਰ ਸੱਚ ਮੁੱਚ ਰੋਜ਼ ਝਗੜਾ ਹੁੰਦਾ ਹੈ। ਕੀ ਦੋਵੇਂ ਅਸਲ ਵਿਚ ਵੱਖ ਹੋ ਚੁੱਕੇ ਹਨ ਜਾਂ ਹੋਣ ਵਾਲੇ ਹਨ। ਅਮਿਤਾਭ ਬੱਚਨ ਨੇ ਵੀ ਆਪਣੀ ਨੂਹ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕਿਉਂ ਕਰ ਦਿੱਤਾ। ਇਹ ਸਾਰੇ ਸਵਾਲ ਇਸ ਸਮੇਂ ਬੀ-ਟਾਊਨ ਵਿਚ ਵੱਡੀ ਚਰਚਾ ਬਣੇ ਹੋਏ ਹਨ। ਆਖਿਰ ਕਿਹੜੀਆਂ ਐਸੀਆਂ ਗੱਲਾਂ ਹਨ ਜਿੰਨ੍ਹਾਂ ਤੋਂ ਇਹ ਲਗਦਾ ਹੈ ਕਿ ਐਸ਼ ਅਤੇ ਅਭਿਸ਼ੇਕ ਦਾ ਰਿਸ਼ਤਾ ਠੀਕ ਨਹੀਂ ਚੱਲ ਰਿਹਾ ਆਓ ਵਾਰੀ-ਵਾਰੀ ਜਾਣਦੇ ਹਾਂ।
ਇਸ ਜੋੜੇ ਦਾ ਵਿਆਹ 20 ਅਪ੍ਰੈਲ 2007 ਨੂੰ ਹੋਇਆ ਸੀ। 16 ਸਾਲਾਂ ਦੀ ਵਿਆਹੁਤਾ ਜ਼ਿੰਦਗੀ 'ਚ ਭਾਵੇਂ ਕਈ ਉਤਰਾਅ-ਚੜ੍ਹਾਅ ਆਏ ਹਨ ਪਰ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਕੈਮਰੇ 'ਤੇ ਸਾਹਮਣੇ ਨਹੀਂ ਆਉਣ ਦਿੱਤਾ। ਐਸ਼ਵਰਿਆ ਅਤੇ ਅਭਿਸ਼ੇਕ ਆਪਣੀ ਵਿਆਹੁਤਾ ਅਤੇ ਨਿੱਜੀ ਜ਼ਿੰਦਗੀ ਨੂੰ ਕਾਫੀ ਨਿੱਜੀ ਰੱਖਣਾ ਪਸੰਦ ਕਰਦੇ ਹਨ।


ਹਾਲ ਹੀ 'ਚ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਵਿਚਾਲੇ ਵਿਵਾਦ ਦੀਆਂ ਖਬਰਾਂ ਆਈਆਂ ਸਨ। ਦਰਅਸਲ ਪਿਛਲੇ ਮਹੀਨੇ ਹੀ ਐਸ਼ਵਰਿਆ ਰਾਏ ਨੇ ਆਪਣਾ 50ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਆਪਣੇ ਖਾਸ ਦਿਨ 'ਤੇ ਉਨ੍ਹਾਂ ਨੇ ਪਾਪਰਾਜ਼ੀ ਨਾਲ ਜਨਮਦਿਨ ਦਾ ਕੇਕ ਕੱਟਿਆ ਅਤੇ ਖੁੱਲ੍ਹ ਕੇ ਪੋਜ਼ ਵੀ ਦਿੱਤੇ। ਇਸ ਜਨਮਦਿਨ ਸੈਲੀਬ੍ਰੇਸ਼ਨ 'ਤੇ ਐਸ਼ਵਰਿਆ ਰਾਏ ਆਪਣੀ ਪਿਆਰੀ ਬੇਟੀ ਆਰਾਧਿਆ ਬੱਚਨ ਨਾਲ ਨਜ਼ਰ ਆਈ। ਪਰ ਇਸ ਜਸ਼ਨ ਵਿੱਚ ਨਾ ਤਾਂ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ ਨਜ਼ਰ ਆਏ ਅਤੇ ਨਾ ਹੀ ਬੱਚਨ ਪਰਿਵਾਰ ਦਾ ਕੋਈ ਮੈਂਬਰ ਇਸ ਵਿੱਚ ਸ਼ਾਮਲ ਹੋਇਆ।


ਇਸ ਤੋਂ ਬਾਅਦ ਹਾਲ ਹੀ 'ਚ ਐਸ਼ਵਰਿਆ ਰਾਏ ਦੇ ਪਤੀ ਐਕਟਰ ਅਭਿਸ਼ੇਕ ਬੱਚਨ ਨੂੰ ਵੀ ਬਿਨਾਂ ਮੰਗਣੀ ਦੀ ਰਿੰਗ ਦੇ ਇਕ ਇਵੈਂਟ 'ਚ ਦੇਖਿਆ ਗਿਆ। ਅਜਿਹੇ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਦੋਵਾਂ ਵਿਚਾਲੇ ਦਰਾਰ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਐਸ਼ਵਰਿਆ ਰਾਏ ਨੇ ਖੁਦ ਖੁਲਾਸਾ ਕੀਤਾ ਸੀ ਕਿ ਉਹ ਹਰ ਰੋਜ਼ ਆਪਣੇ ਪਤੀ ਅਭਿਸ਼ੇਕ ਬੱਚਨ ਨਾਲ ਲੜਦੀ ਹੈ।
2010 ਵਿੱਚ ਵੋਗ ਇੰਡੀਆ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਐਸ਼ਵਰਿਆ ਰਾਏ ਬੱਚਨ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਅਭਿਸ਼ੇਕ ਹਰ ਰੋਜ਼ ਲੜਦੇ ਹਨ। ਹਾਲਾਂਕਿ ਅਭਿਸ਼ੇਕ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ। ਅਭਿਸ਼ੇਕ ਬੱਚਨ ਨੇ ਕਿਹਾ ਸੀ- ਇਹ ਝਗੜੇ ਨਹੀਂ ਸਗੋਂ ਅਸਹਿਮਤੀ ਵਰਗੇ ਹਨ। ਇਹ ਝਗੜੇ ਗੰਭੀਰ ਨਹੀਂ ਹਨ, ਸਿਹਤਮੰਦ ਹਨ। ਨਹੀਂ ਤਾਂ ਜ਼ਿੰਦਗੀ ਸੱਚਮੁੱਚ ਬਹੁਤ ਬੋਰਿੰਗ ਬਣ ਜਾਵੇਗੀ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਦੋਹਾਂ ਦਾ ਮੇਲ ਹੋਇਆ।


ਅਭਿਸ਼ੇਕ ਬੱਚਨ ਨੇ ਦੱਸਿਆ ਸੀ- ਲੜਾਈ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਮੁਆਫੀ ਮੰਗ ਲੈਂਦਾ ਹਾਂ। ਅਸੀਂ ਲੜ ਕੇ ਕਦੇ ਸੌਂਦੇ ਨਹੀਂ ਹਾਂ। ਅਸੀਂ ਪਹਿਲਾਂ ਆਪਣਾ ਮਾਮਲਾ ਸੁਲਝਾ ਲੈਂਦੇ ਹਾਂ, ਇਕ ਦੂਜੇ ਨਾਲ ਗੱਲ ਕਰਦੇ ਹਾਂ ਅਤੇ ਫਿਰ ਸੌਂ ਜਾਂਦੇ ਹਾਂ। ਹਾਲਾਂਕਿ, ਇਸ ਸਭ ਦੇ ਵਿਚਕਾਰ ਕਿਹਾ ਜਾ ਰਿਹਾ ਹੈ ਕਿ ਬੱਚਨ ਪਰਿਵਾਰ ਵੀ ਆਪਣੀ ਨੂੰਹ ਐਸ਼ਵਰਿਆ ਰਾਏ ਤੋਂ ਖੁਸ਼ ਨਹੀਂ ਹੈ ਅਤੇ ਸਾਰਿਆਂ ਵਿਚਕਾਰ ਦਰਾਰ ਜਾਰੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਫੀ ਸਮੇਂ ਤੋਂ ਚਰਚਾ ਸੀ ਕਿ ਐਸ਼ਵਰਿਆ ਰਾਏ ਪੂਰੇ ਬੱਚਨ ਪਰਿਵਾਰ 'ਚ ਸਿਰਫ ਇਕ ਵਿਅਕਤੀ ਨੂੰ ਫਾਲੋ ਕਰਦੀ ਹੈ ਅਤੇ ਉਹ ਹੈ ਉਨ੍ਹਾਂ ਦੇ ਪਤੀ ਅਭਿਸ਼ੇਕ ਬੱਚਨ। ਖਬਰਾਂ ਮੁਤਾਬਕ, ਲੋਕਾਂ ਨੇ ੍ਰੲਦਦਿਟ 'ਤੇ ਇੰਸਟਾਗ੍ਰਾਮ ਦੇ ਸਕਰੀਨਸ਼ਾਟ ਸ਼ੇਅਰ ਕੀਤੇ ਹਨ। ਲੋਕ ਕਹਿੰਦੇ ਹਨ ਕਿ ਅਮਿਤਾਭ ਨੇ ਆਪਣੀ ਨੂੰਹ ਨੂੰ ਅਨਫਾਲੋ ਕੀਤਾ ਸੀ। ਜਦਕਿ ਕੁਝ ਦਾ ਕਹਿਣਾ ਹੈ ਕਿ ਬੱਚਨ ਪਰਿਵਾਰ 'ਚ ਕੁਝ ਗੜਬੜ ਹੈ, ਜਿਸ ਕਾਰਨ ਅਜਿਹਾ ਹੋਇਆ ਹੈ।

ਇਨ੍ਹਾਂ ਸਾਰੀਆਂ ਅਟਕਲਾਂ ਦੇ ਵਿਚਕਾਰ, ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਨੇ ਕਦੇ ਵੀ ਅਮਿਤਾਭ ਬੱਚਨ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਨਹੀਂ ਕੀਤਾ। ਅਜਿਹੇ 'ਚ ਅਨਫਾਲੋ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਐਸ਼ਵਰਿਆ ਰਾਏ ਦੇ ਇੰਸਟਾਗ੍ਰਾਮ ਅਕਾਉਂਟ ਦੀ ਗੱਲ ਕਰੀਏ ਤਾਂ, ਉਹ ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ ਅਜੇ ਵੀ ਆਪਣੇ ਪਤੀ ਨੂੰ ਫਾਲੋ ਕਰ ਰਹੀ ਹੈ ਅਤੇ ਬੱਚਨ ਉਪਨਾਮ ਦੀ ਵਰਤੋਂ ਕਰ ਰਹੀ ਹੈ। ਅਜਿਹੇ 'ਚ ਬੱਚਨ ਪਰਿਵਾਰ 'ਚ ਕਲੇਸ਼ ਦੀਆਂ ਖਬਰਾਂ ਸੱਚ ਹਨ ਜਾਂ ਸਿਰਫ ਅਫਵਾਹ ਇਸ ਗੱਲ ਦਾ ਕਾਫੀ ਸਬੂਤ ਹੈ। ਖੈਰ, ਇਸਦੀ ਸੱਚਾਈ ਸਿਰਫ ਜੋੜਾ ਹੀ ਦੱਸ ਸਕਦਾ ਹੈ।

ਇਨ੍ਹਾਂ ਮਤਭੇਦਾਂ ਦੀਆਂ ਖ਼ਬਰਾਂ ਦੇ ਵਿਚਕਾਰ, ਬੱਚਨ ਪਰਿਵਾਰ ਫਿਲਮ ਦ ਆਰਚੀਜ਼ ਦੀ ਸਕ੍ਰੀਨਿੰਗ 'ਤੇ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਬਿੱਗ ਬੀ ਦੇ ਜਵਾਈ ਨਿਖਿਲ ਨੰਦਾ ਨੇ ਵੀ ਪਰਿਵਾਰ ਨਾਲ ਪੋਜ਼ ਦਿੱਤੇ। ਇਸ ਦੌਰਾਨ ਐਸ਼ਵਰਿਆ ਰਾਏ ਨੇ ਪੂਰੇ ਪਰਿਵਾਰ ਨਾਲ ਖੂਬ ਮਸਤੀ ਕੀਤੀ ਅਤੇ ਅਗਸਤਿਆ ਨੰਦਾ ਨਾਲ ਪੋਜ਼ ਦਿੱਤੇ। ਬੱਚਨ ਪਰਿਵਾਰ ਦੇ ਇਕੱਠੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਤਣਾਅ ਦੀਆਂ ਅਫਵਾਹਾਂ 'ਤੇ ਵਿਰਾਮ ਲੱਗ ਗਿਆ ਹੈ।

Next Story
ਤਾਜ਼ਾ ਖਬਰਾਂ
Share it