ਜਿਸ ਨੇ ਜੋ ਕਰਨਾ ਕਰ ਲਵੇ, ਮੈ ਰਾਮ ਮੰਦਰ ਜਾਵਾਂਗਾ : ਹਰਭਜਨ ਸਿੰਘ
ਨਵੀਂ ਦਿੱਲੀ : ਅਯੁੱਧਿਆ 'ਚ ਰਾਮ ਮੰਦਰ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਵੱਖ-ਵੱਖ ਰਾਏ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ, ਉਹ ਜ਼ਰੂਰ ਜਾਣਗੇ। ਕਾਂਗਰਸ ਵੱਲੋਂ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਦਾ ਸੱਦਾ ਠੁਕਰਾਏ ਜਾਣ 'ਤੇ ਸਾਬਕਾ ਕ੍ਰਿਕਟਰ […]
By : Editor (BS)
ਨਵੀਂ ਦਿੱਲੀ : ਅਯੁੱਧਿਆ 'ਚ ਰਾਮ ਮੰਦਰ ਨੂੰ ਲੈ ਕੇ ਸਿਆਸੀ ਪਾਰਟੀਆਂ ਦੀ ਵੱਖ-ਵੱਖ ਰਾਏ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕਿਹਾ ਹੈ ਕਿ ਕੋਈ ਵੀ ਪਾਰਟੀ ਜਾਵੇ ਜਾਂ ਨਾ ਜਾਵੇ, ਉਹ ਜ਼ਰੂਰ ਜਾਣਗੇ। ਕਾਂਗਰਸ ਵੱਲੋਂ ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਦਾ ਸੱਦਾ ਠੁਕਰਾਏ ਜਾਣ 'ਤੇ ਸਾਬਕਾ ਕ੍ਰਿਕਟਰ ਨੇ ਕਿਹਾ, "ਇਹ ਸਾਡੀ ਚੰਗੀ ਕਿਸਮਤ ਹੈ ਕਿ ਇਹ ਮੰਦਰ ਸਾਡੇ ਸਮਿਆਂ 'ਚ ਬਣ ਰਿਹਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਜਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ। ਮੈਂ ਜ਼ਰੂਰ ਜਾਵਾਂਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸੰਸਦ ਮੈਂਬਰ ਬਿੱਟੂ ਦੇ ਗੰਨਮੈਨ ਨੂੰ ਲੱਗੀ ਗੋਲੀ, ਮੌਤ
ਉਸ ਨੇ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਕਿਹਾ, "ਜੇ ਕਿਸੇ ਨੂੰ ਮੇਰੇ ਰਾਮ ਮੰਦਰ ਜਾਣ ਤੋਂ ਕੋਈ ਸਮੱਸਿਆ ਹੈ , ਤਾਂ ਉਹ ਜੋ ਮਰਜ਼ੀ ਕਰਨ।"ਮੈਂ ਜ਼ਰੂਰ ਜਾਵਾਂਗਾ।" ਤੁਹਾਨੂੰ ਦੱਸ ਦੇਈਏ ਕਿ ਹਰਭਜਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਵਾਸੀਆਂ ਨੂੰ 22 ਜਨਵਰੀ ਨੂੰ ਅਯੁੱਧਿਆ 'ਚ ਹੋਣ ਵਾਲੇ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਭਰਾ-ਭੈਣ ਕੁੱਤਿਆਂ ਤੋਂ ਬਚਦੇ-ਬਚਦੇ ਰੇਲ ਦੀ ਲਪੇਟ ਵਿਚ ਆਏ, ਮੌਤ
ਸਰਕਾਰ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਅਤੇ ਲੋਕ-ਪੱਖੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ: ਬਲਕਾਰ ਸਿੰਘ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਪੰਜਾਬ ਭਰ ’ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਕੀਤਾ।
ਅੱਜ ਇਥੇ ਮਿਉਂਸੀਪਲ ਭਵਨ ਸੈਕਟਰ-35 ਚੰਡੀਗੜ੍ਹ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵੱਲੋਂ ਕਮਿਸ਼ਨਰ ਨਗਰ ਨਿਗਮ ਜਲੰਧਰ, ਕਪੂਰਥਲਾ ਅਤੇ ਫਗਵਾੜਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜਨਰਲ), ਜਲੰਧਰ ਅਤੇ ਕਪੂਰਥਲਾ ਤੋਂ ਇਲਾਵਾ ਨਗਰ ਕੌਂਸਲ/ਨਗਰ ਪੰਚਾਇਤ, ਨਕੋਦਰ, ਆਦਮਪੁਰ, ਅਲਾਵਪੁਰ, ਭੋਗਪੁਰ, ਕਰਤਾਰਪੁਰ, ਨੂਰਮਹਿਲ, ਫਿਲੋਰ, ਗੋਰਾਇਆ, ਲੋਹੀਆ ਖਾਸ, ਮਹਿਤਪੁਰ, ਸ਼ਾਹਕੋਟ, ਬਿਲਗਾ, ਸੁਲਤਾਨਪੁਰ ਲੋਧੀ, ਭਲੁੱਥ, ਬੇਗੋਵਾਲ, ਨਡਾਲਾ ਅਤੇ ਢਿਲੱਵਾ ਦੇ ਕਾਰਜ ਸਾਧਕ ਅਫਸਰਾਂ ਪਾਸੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਸਮੀਖਿਆ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਚੱਲ ਰਹੇ ਕਾਰਜਾਂ ਵਿੱਚ ਉੱਚ ਪੱਧਰੀ ਗੁਣਵੱਤਾ ਲਿਆਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਰੀਵੀਊ ਮੀਟਿੰਗ ਵਿੱਚ ਮੈਂਬਰ ਆਫ ਪਾਰਲੀਮੈਂਟ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਅਤੇ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਮੰਤਰੀ ਵੱਲੋਂ ਮੈਂਬਰਾਂ ਦੇ ਹਲਕਿਆਂ ਦੇ ਕਾਰਜਾਂ ਅਤੇ ਫੰਡਾਂ ਬਾਰੇ ਉਹਨਾਂ ਨਾਲ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।