ਫਤਿਹਗੜ੍ਹ ਸਾਹਿਬ 'ਚ ਨੌਕਰ ਨੇ ਕੀ ਕਰ ਦਿੱਤਾ 24 ਲੱਖ ਦਾ ਕਾਂਡ, ਪੜ੍ਹੋ ਪੂਰਾ ਮਾਮਲਾ
ਫਤਿਹਗੜ੍ਹ ਸਾਹਿਬ : ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਇਲਾਕੇ 'ਚ 3 ਅਕਤੂਬਰ ਨੂੰ ਲੋਹਾ ਵਪਾਰੀ ਤੋਂ 23 ਲੱਖ 15 ਹਜ਼ਾਰ ਰੁਪਏ ਲੁੱਟਣ ਦੀ ਘਟਨਾ ਸਾਹਮਣੇ ਆਈ ਸੀ। ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 14 ਲੱਖ ਰੁਪਏ, ਪਿਸਤੌਲ ਅਤੇ ਸਕੂਟਰ ਬਰਾਮਦ ਕੀਤਾ ਗਿਆ ਹੈ। ਐਸਐਸਪੀ ਡਾ: ਰਵਜੋਤ […]
By : Editor (BS)
ਫਤਿਹਗੜ੍ਹ ਸਾਹਿਬ : ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਇਲਾਕੇ 'ਚ 3 ਅਕਤੂਬਰ ਨੂੰ ਲੋਹਾ ਵਪਾਰੀ ਤੋਂ 23 ਲੱਖ 15 ਹਜ਼ਾਰ ਰੁਪਏ ਲੁੱਟਣ ਦੀ ਘਟਨਾ ਸਾਹਮਣੇ ਆਈ ਸੀ। ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ 'ਚੋਂ 14 ਲੱਖ ਰੁਪਏ, ਪਿਸਤੌਲ ਅਤੇ ਸਕੂਟਰ ਬਰਾਮਦ ਕੀਤਾ ਗਿਆ ਹੈ।
ਐਸਐਸਪੀ ਡਾ: ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸੁਸ਼ੀਲ ਕੁਮਾਰ ਸਤਿਆਰਥੀ ਸਟੀਲ ਅਤੇ ਜੈ ਮਾਂ ਅੰਬੇ ਫਰਮਾਂ ਦਾ ਪ੍ਰੋਪਰਾਈਟਰ ਹੈ। ਸੁਸ਼ੀਲ ਨੇ ਭੁਗਤਾਨ ਲੈਣ ਲਈ ਰਾਹੁਲ ਨੂੰ ਨੌਕਰੀ 'ਤੇ ਰੱਖਿਆ ਸੀ। 3 ਅਕਤੂਬਰ ਨੂੰ ਰਾਹੁਲ ਨੇ 23 ਲੱਖ 15 ਹਜ਼ਾਰ ਰੁਪਏ ਮਾਲਕ ਸੁਸ਼ੀਲ ਕੁਮਾਰ ਨੂੰ ਦੇ ਦਿੱਤੇ ਅਤੇ ਚਲਾ ਗਿਆ।
ਇਸ ਤੋਂ ਬਾਅਦ ਸੁਸ਼ੀਲ ਕੁਮਾਰ ਇਹ ਪੇਮੈਂਟ ਲੈ ਕੇ ਬੈਂਕ ਜਾਣ ਲੱਗਾ। ਉਸ ਨੂੰ ਰਸਤੇ ਵਿੱਚ ਘੇਰ ਲਿਆ ਗਿਆ ਅਤੇ ਪਿਸਤੌਲ ਦੀ ਨੋਕ ’ਤੇ 23 ਲੱਖ 15 ਹਜ਼ਾਰ ਰੁਪਏ ਲੁੱਟ ਲਏ ਗਏ। ਪਹਿਲਾਂ ਤਾਂ ਸੁਸ਼ੀਲ ਕੁਮਾਰ ਨੇ ਡਰ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਿਆ। ਫਿਰ ਹੌਲੀ-ਹੌਲੀ ਉਸਨੇ ਆਪਣੇ ਦੋਸਤਾਂ ਨੂੰ ਦੱਸਿਆ ਅਤੇ 12 ਅਕਤੂਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਐਸਪੀ (ਆਈ) ਰਾਕੇਸ਼ ਯਾਦਵ ਅਤੇ ਡੀਐਸਪੀ ਅਮਲੋਹ ਹਰਪਿੰਦਰ ਕੌਰ ਗਿੱਲ ਦੀ ਅਗਵਾਈ ਵਿੱਚ ਟੀਮਾਂ ਨੇ ਪੜਤਾਲ ਕੀਤੀ ਅਤੇ ਪਤਾ ਲੱਗਾ ਕਿ ਇਸ ਵਾਰਦਾਤ ਦਾ ਮੁਖ ਸਰਗਨਾ ਰਾਹੁਲ ਹੀ ਹੈ।
ਮੁਲਜ਼ਮ ਰਾਹੁਲ ਕੁਮਾਰ, ਰਾਜਾ ਸਿੰਘ ਅਤੇ ਵੀਰੂ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਤਿੰਨੋਂ ਲੁਟੇਰੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਹਨ। ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।