CM Mann ਦੀ ਬਹਿਸ ਮਗਰੋਂ ਅਕਾਲੀ ਦਲ ਨੇ ਕੀ ਕਿਹਾ ?
ਅੰਮਿ੍ਤਸਰ : ਪੰਜਾਬ ਦੇ ਮੁੱਖ ਮੰਤਰੀ ਦੀ 'ਮੈਂ ਪੰਜਾਬ ਬੋਲਦਾ ਹਾਂ' ਦੀ ਬਹਿਸ ਖਤਮ ਹੋਣ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ। ਅਕਾਲੀ ਦਲ ਨੇ ਸੀਐਮ ਮਾਨ 'ਤੇ ਸੱਚ ਛੁਪਾਉਣ ਅਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਹੈ। ਅਕਾਲੀ ਦਲ ਨੇ ਕਿਹਾ ਕਿ ਜੇਕਰ ਅੱਜ ਪਾਣੀ ਐਸਵਾਈਐਲ […]
By : Editor (BS)
ਅੰਮਿ੍ਤਸਰ : ਪੰਜਾਬ ਦੇ ਮੁੱਖ ਮੰਤਰੀ ਦੀ 'ਮੈਂ ਪੰਜਾਬ ਬੋਲਦਾ ਹਾਂ' ਦੀ ਬਹਿਸ ਖਤਮ ਹੋਣ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਵਾਬ ਦਿੱਤਾ। ਅਕਾਲੀ ਦਲ ਨੇ ਸੀਐਮ ਮਾਨ 'ਤੇ ਸੱਚ ਛੁਪਾਉਣ ਅਤੇ ਗਲਤ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਹੈ।
ਅਕਾਲੀ ਦਲ ਨੇ ਕਿਹਾ ਕਿ ਜੇਕਰ ਅੱਜ ਪਾਣੀ ਐਸਵਾਈਐਲ ਰਾਹੀਂ ਹਰਿਆਣਾ ਨੂੰ ਨਹੀਂ ਗਿਆ ਤਾਂ ਇਸ ਦੇ ਪਿੱਛੇ ਅਕਾਲੀ ਦਲ ਦਾ ਹੱਥ ਹੈ। ਅਕਾਲੀ ਦਲ ਨੇ ਕਪੂਰੀ ਮੋਰਚਾ ਲਾਇਆ। ਇੰਨਾ ਹੀ ਨਹੀਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿੱਚ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਕਪੂਰੀ ਮੋਰਚੇ ਕਾਰਨ ਹੀ ਅੱਜ ਤੱਕ ਹਰਿਆਣਾ ਨੂੰ ਪਾਣੀ ਨਹੀਂ ਮਿਲਿਆ। ਇੰਨਾ ਹੀ ਨਹੀਂ, ਕਪੂਰੀ ਮੋਰਚੇ ਤੋਂ ਨਾਰਾਜ਼ ਹੋ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1984 ਕਰ ਦਿੱਤੀ।
ਅਕਾਲੀ ਦਲ ਨੇ ਦੋਸ਼ ਲਾਇਆ ਕਿ ਸੀਐਮ ਭਗਵੰਤ ਮਾਨ ਨੇ ਬਹਿਸ ਵਿੱਚ ਗਲਤ ਜਾਣਕਾਰੀ ਦਿੱਤੀ ਹੈ। ਆਪਣੇ ਹੀ ਬੰਦਿਆਂ ਨੂੰ ਬੰਦ ਕਮਰੇ ਵਿੱਚ ਬਿਠਾ ਕੇ ਆਪ ਹੀ ਬੋਲਿਆ ਤੇ ਤਾੜੀਆਂ ਵਜਾਈਆਂ। ਅਸਲ ਮੁੱਦਿਆਂ 'ਤੇ ਉਸ ਨੇ ਕੁਝ ਨਹੀਂ ਕਿਹਾ।