ਸਾਵਧਾਨ! ਪੰਜਾਬ ’ਚ ਮੌਸਮ ਵਿਭਾਗ ਦਾ ਅਲਰਟ
ਚੰਡੀਗੜ੍ਹ, 30 ਦਸੰਬਰ (ਸ਼ਾਹ) : ਮੌਜੂਦਾ ਸਮੇਂ ਪੂਰਾ ਉਤਰ ਭਾਰਤ ਠੰਡ ਦੀ ਲਪੇਟ ਵਿਚ ਆਇਆ ਹੋਇਆ ਏ, ਕਈ ਸੂਬਿਆਂ ਵਿਚ ਸੰਘਣੀ ਧੁੰਦ ਅਤੇ ਕੋਹਰੇ ਨੇ ਕਹਿਰ ਮਚਾਇਆ ਹੋਇਆ ਏ। ਨਿੱਤ ਦਿਨ ਧੁੰਦ ਕਾਰਨ ਵਾਪਰ ਰਹੇ ਸੜਕੀ ਹਾਦਸਿਆਂ ਦੀ ਖ਼ਬਰਾਂ ਆ ਰਹੀਆਂ ਨੇ, ਜਿਨ੍ਹਾਂ ਵਿਚ ਦਰਜਨਾਂ ਲੋਕਾਂ ਦੀ ਜਾਨ ਜਾ ਚੁੱਕੀ ਐ,,, ਪਰ ਹੁਣ ਮੌਸਮ ਵਿਭਾਗ […]
By : Makhan Shah
ਚੰਡੀਗੜ੍ਹ, 30 ਦਸੰਬਰ (ਸ਼ਾਹ) : ਮੌਜੂਦਾ ਸਮੇਂ ਪੂਰਾ ਉਤਰ ਭਾਰਤ ਠੰਡ ਦੀ ਲਪੇਟ ਵਿਚ ਆਇਆ ਹੋਇਆ ਏ, ਕਈ ਸੂਬਿਆਂ ਵਿਚ ਸੰਘਣੀ ਧੁੰਦ ਅਤੇ ਕੋਹਰੇ ਨੇ ਕਹਿਰ ਮਚਾਇਆ ਹੋਇਆ ਏ। ਨਿੱਤ ਦਿਨ ਧੁੰਦ ਕਾਰਨ ਵਾਪਰ ਰਹੇ ਸੜਕੀ ਹਾਦਸਿਆਂ ਦੀ ਖ਼ਬਰਾਂ ਆ ਰਹੀਆਂ ਨੇ, ਜਿਨ੍ਹਾਂ ਵਿਚ ਦਰਜਨਾਂ ਲੋਕਾਂ ਦੀ ਜਾਨ ਜਾ ਚੁੱਕੀ ਐ,,, ਪਰ ਹੁਣ ਮੌਸਮ ਵਿਭਾਗ ਨੇ ਜੋ ਭਵਿੱਖਬਾਣੀ ਕੀਤੀ ਐ, ਉਹ ਹੋਰ ਵੀ ਡਰਾ ਕੇ ਰੱਖ ਦੇਣ ਵਾਲੀ ਐ ਕਿਉਂਕਿ ਅਗਲੇ ਚਾਰ ਦਿਨਾਂ ਤੱਕ ਪੰਜਾਬ ਸਮੇਤ ਕਈ ਥਾਵਾਂ ’ਤੇ ਠੰਡ ਦਾ ਵਿਰਾਟ ਰੂਪ ਦੇਖਣ ਨੂੰ ਮਿਲ ਸਕਦਾ ਏ।
ਕੜਾਕੇ ਦੀ ਠੰਡ ਨੇ ਇਸ ਸਮੇਂ ਪੂਰੇ ਉਤਰ ਭਾਰਤ ਵਿਚ ਕਹਿਰ ਵਰਤਾਇਆ ਹੋਇਆ ਏ। ਸੰਘਣੀ ਧੁੰਦ ਕਾਰਨ ਉਤਰੀ ਭਾਰਤ ਦੇ ਵੱਖ ਵੱਖ ਖੇਤਰਾਂ ਵਿਚ ਬੁੱਧਵਾਰ ਨੂੰ 11 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹੁਣ ਮੌਸਮ ਵਿਭਾਗ ਵੱਲੋਂ ਚਿਤਾਵਨੀ ਦਿੱਤੀ ਗਈ ਐ ਕਿ ਅਗਲੇ ਤਿੰਨ ਚਾਰ ਦਿਨਾਂ ਤੱਕ ਪੰਜਾਬ ਵਿਚ ਸੰਘਣੀ ਧੁੰਦ ਅਤੇ ਬਾਰਿਸ਼ ਦਾ ਕਹਿਰ ਦੇਖਣ ਨੂੰ ਮਿਲ ਸਕਦਾ ਏ, ਜਿਸ ਕਾਰਨ ਠੰਡ ਹੋਰ ਸ਼ਿਖ਼ਰਾਂ ’ਤੇ ਪੁੱਜ ਜਾਵੇਗੀ।
ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲਿ੍ਹਆਂ ਅੰਮ੍ਰਿਤਸਰ, ਤਰਨਤਾਰਨ, ਨਵਾਂ ਸ਼ਹਿਰ, ਕਪੂਰਥਲਾ, ਮੋਗਾ, ਜਲੰਧਰ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਏ। ਇੱਥੇ ਹੀ ਬਸ ਨਹੀਂ, ਮੌਸਮ ਮਾਹਿਰਾਂ ਦੇ ਮੁਤਾਬਕ ਪੱਛਮੀ ਗੜਬੜੀ ਕਾਰਨ ਨਵੇਂ ਸਾਲ ਦਾ ਸਵਾਗਤ ਸੰਘਣੀ ਧੁੰਦ ਅਤੇ ਬਾਰਿਸ਼ ਨਾਲ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਐ।
ਵੈਸਟਰਨ ਡਿਟਰਬੈਂਸ ਕਾਰਨ ਪੰਜਾਬ ਵਿਚ ਕੁੱਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਐ, ਪਰ ਇਸ ਦਾ ਇੰਨਾ ਜ਼ਿਆਦਾ ਅਸਰ ਨਹੀਂ ਹੋਵੇਗਾ ਪਰ ਸੰਘਣੀ ਧੁੰਦ ਲੋਕਾਂ ਅਤੇ ਕੋਹਰਾ ਲੋਕਾਂ ਦੀਆਂ ਪਰੇਸ਼ਾਨੀਆਂ ਵਧਾ ਸਕਦਾ ਏ। ਮੌਸਮ ਵਿਭਾਗ ਨੇ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਵਿਚ ਸੰਘਣੀ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਏ ਜਦਕਿ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਹੋਰਨਾਂ ਕਈ ਖੇਤਰਾਂ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਏ।
ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਏਕੇ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਚਾਰ ਪੰਜ ਦਿਨਾਂ ਵਿਚ ਧੁੰਦ ਅਤੇ ਕੋਹਰੇ ਤੋਂ ਰਾਹਤ ਨਹੀਂ ਮਿਲਣ ਵਾਲੀ। ਖ਼ਾਸ ਤੌਰ ’ਤੇ ਪੰਜਾਬ ਦੇ ਸਰਹੱਦ ਖੇਤਰ ਨਾਲ ਲਗਦੇ ਇਲਾਕਿਆਂ ਵਿਚ ਬਿਲਕੁਲ ਜ਼ੀਰੋ ਵਿਜ਼ੀਬਿਲਟੀ ਮਾਪੀ ਗਈ ਅਤੇ ਅੱਗੇ ਵੀ ਕਈ ਦਿਨਾਂ ਤੱਕ ਅਜਿਹੇ ਹਾਲਾਤ ਰਹਿਣ ਦੀ ਸੰਭਾਵਨਾ ਜਤਾਈ ਗਈ ਐ, ਜਿਸ ਦੇ ਚਲਦਿਆਂ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੇ ਲਈ ਕਿਹਾ ਗਿਆ ਏ।
ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਰਹੀ ਅਤੇ ਦੋਵੇਂ ਸੂਬਿਆਂ ਵਿਚ ਸ਼ੀਤ ਲਹਿਰ ਦਾ ਕਹਿਰ ਵੀ ਜਾਰੀ ਰਿਹਾ, ਜਿਸ ਨੇ ਲੋਕਾਂ ਨੂੰ ਠਾਰ ਕੇ ਰੱਖ ਦਿੱਤਾ। ਮੌਸਮ ਵਿਭਾਗ ਦੇ ਮੁਤਾਬਕ ਬਠਿੰਡਾ ਵਿਚ ਘੱਟੋ ਘੱਟ ਤਾਪਮਾਨ 6.2 ਡਿਗਰੀ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਵਿਚ 5.2 ਡਿਗਰੀ, ਅੰਮ੍ਰਿਤਸਰ ਵਿਚ 8.6 ਡਿਗਰੀ, ਪਟਿਆਲਾ ਵਿਚ 8.8 ਡਿਗਰੀ ਅਤੇ ਪਠਾਨਕੋਟ ਦਾ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਵੱਲੋਂ 30 ਦਸੰਬਰ ਤੋਂ ਪਹਿਲੀ ਜਨਵਰੀ ਤੱਕ ਦਰਮਿਆਨੇ ਪਹਾੜੀ ਖੇਤਰਾਂ ਵਿਚ ਹਲਕੀ ਬਾਰਿਸ਼ ਅਤੇ ਉਚੀਆਂ ਥਾਵਾਂ ’ਤੇ ਹਲਕੀ ਬਾਰਿਸ਼ ਦੇ ਨਾਲ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਐ। ਹਾਲਾਂਕਿ ਵਿਭਾਗ ਨੇ ਆਖਿਆ ਕਿ 28 ਦਸੰਬਰ ਤੋਂ 2 ਜਨਵਰੀ ਤੱਕ ਨੀਮ ਪਹਾੜੀ ਖੇਤਰਾਂ ਅਤੇ ਮੈਦਾਨੀ ਇਲਾਕਿਆਂ ਵਿਚ ਮੌਸਮ ਖ਼ੁਸ਼ਕ ਰਹੇਗਾ। ਸੋ ਜੇਕਰ ਤੁਸੀਂ ਕਿਤੇ ਦੂਰ ਦੁਰਾਡੇ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਸੰਘਣੀ ਧੁੰਦ ਦੇ ਚਲਦਿਆਂ ਤੁਹਾਨੂੰ ਇਹ ਪ੍ਰੋਗਰਾਮ ਰੱਦ ਕਰਨਾ ਪੈ ਸਕਦਾ ਏ ਕਿਉਂਕਿ ਜ਼ੀਰੋ ਵਿਜ਼ੀਬਿਲਟੀ ਵਿਚ ਵਾਹਨ ਸੜਕਾਂ ’ਤੇ ਕੀੜੀ ਦੀ ਰਫ਼ਤਾਰ ਚੱਲ ਰਹੇ ਨੇ।