ਪੰਜਾਬ ਦੇ ਟੂਰਿਜ਼ਮ ਨੂੰ ਉਚਾਈਆਂ ’ਤੇ ਲੈ ਕੇ ਜਾਵਾਂਗੇ : ਸੀਐਮ ਮਾਨ
ਮੋਹਾਲੀ, 11 ਸਤੰਬਰ (ਸ਼ਾਹ) : ਪੰਜਾਬ ਦੀ ਪਹਿਲੇ ਤਿੰਨ ਦਿਨਾ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਦੀ ਸ਼ੁਰੂਆਤ ਮੋਹਾਲੀ ਵਿਖੇ ਹੋਈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ, ਇਸ ਮੌਕੇ ਪੰਜਾਬ ਦੇ ਕਈ ਕੈਬਨਿਟ ਮੰਤਰੀ, ਚੀਫ਼ ਸੈਕਟਰੀ ਪੰਜਾਬ ਅਤੇ ਹੋਰ ਅਧਿਕਾਰੀ ਮੌਜੂਦ ਸਨ, ਜਦਕਿ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਇਸ ਸਮਿੱਟ […]
By : Editor (BS)
ਮੋਹਾਲੀ, 11 ਸਤੰਬਰ (ਸ਼ਾਹ) : ਪੰਜਾਬ ਦੀ ਪਹਿਲੇ ਤਿੰਨ ਦਿਨਾ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਦੀ ਸ਼ੁਰੂਆਤ ਮੋਹਾਲੀ ਵਿਖੇ ਹੋਈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ, ਇਸ ਮੌਕੇ ਪੰਜਾਬ ਦੇ ਕਈ ਕੈਬਨਿਟ ਮੰਤਰੀ, ਚੀਫ਼ ਸੈਕਟਰੀ ਪੰਜਾਬ ਅਤੇ ਹੋਰ ਅਧਿਕਾਰੀ ਮੌਜੂਦ ਸਨ, ਜਦਕਿ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਇਸ ਸਮਿੱਟ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦੀ ਪਹਿਲੇ ਤਿੰਨ ਦਿਨਾ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਆਪ ਸਰਕਾਰ ਸ਼ੁਰੂ ਤੋਂ ਹੀ ਇਸ ਵਿਸ਼ੇ ’ਤੇ ਕੰਮ ਕਰਦੀ ਆ ਰਹੀ ਐ ਕਿ ਪੰਜਾਬ ਦੇ ਟੂਰਿਜ਼ਮ ਨੂੰ ਬੜ੍ਹਾਵਾ ਦਿੱਤਾ ਜਾਵੇਗਾ ਅਤੇ ਇਸ ਦੇ ਅਮੀਰ ਵਿਰਸੇ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਵਿਚ ਅਜਿਹਾ ਕੁੱਝ ਮੌਜੂਦ ਐ ਜੋ ਖ਼ੁਦ ਪੰਜਾਬ ਦੇ ਬਹੁਤ ਸਾਰੇ ਲੋਕ ਵੀ ਨਹੀਂ ਜਾਣਦੇ।
ਦੱਸ ਦਈਏ ਕਿ ਪੰਜਾਬ ਸਰਕਾਰ ਦੇ ਪਹਿਲੇ ਟੂਰਿਜ਼ਮ ਸਮਿੱਟ ਅਤੇ ਟ੍ਰੈਵਲ ਮਾਰਟ ਵਿਚ ਵੱਖ ਵੱਖ ਸੂਬਿਆਂ ਦੇ ਉਦਯੋਗਪਤੀ ਸ਼ਾਮਲ ਹੋਏ, ਉਮੀਦ ਐ ਕਿ ਅਗਲੇ ਦੋ ਦਿਨਾਂ ਵਿਚ ਇਹ ਗਿਣਤੀ ਹੋਰ ਵੀ ਜ਼ਿਆਦਾ ਵਧ ਜਾਵੇਗੀ।
ਦੇਖੋ, ਸੀਐਮ ਭਗਵੰਤ ਮਾਨਦੇ ਬਿਆਨ ਦੀ ਪੂਰੀ ਵੀਡੀਓ :