ਤਾਇਵਾਨ ਨੂੰ ਚੀਨ ’ਚ ਮਿਲਾ ਕੇ ਰਹਾਂਗੇ : ਜਿਨਪਿੰਗ
ਸੈਨ ਫਰਾਂਸਿਸਕੋ, (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਲੀਫੋਰਨੀਆ ਵਿੱਚ ਮੁਲਾਕਾਤ ਹੋਈ। ਹਾਲਾਂਕਿ ਇਸ ਬੈਠਕ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਘਟਾਉਣਾ ਸੀ, ਪਰ ਜਿਨਪਿੰਗ ਦੇ ਬਿਆਨ ਕਾਰਨ ਮਾਹੌਲ ਗਰਮ ਹੀ ਰਿਹਾ। ਇਹ ਮੁਲਾਕਾਤ ਕਿੰਨੀ ਅਹਿਮ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ […]

ਸੈਨ ਫਰਾਂਸਿਸਕੋ, (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਲੀਫੋਰਨੀਆ ਵਿੱਚ ਮੁਲਾਕਾਤ ਹੋਈ। ਹਾਲਾਂਕਿ ਇਸ ਬੈਠਕ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਘਟਾਉਣਾ ਸੀ, ਪਰ ਜਿਨਪਿੰਗ ਦੇ ਬਿਆਨ ਕਾਰਨ ਮਾਹੌਲ ਗਰਮ ਹੀ ਰਿਹਾ। ਇਹ ਮੁਲਾਕਾਤ ਕਿੰਨੀ ਅਹਿਮ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆਜਾ ਸਕਦਾ ਹੈ ਕਿ ਇਸ ਸਾਲ ਜਿਨਪਿੰਗ ਨੇ ਸਿਰਫ਼ ਤਿੰਨ ਵਿਦੇਸ਼ੀ ਦੌਰੇ ਕੀਤੇ। ਉਹ ਪਹਿਲੇ ਦੌਰੇ ’ਤੇ ਰੂਸ ਤੇ ਦੂਜੇ ’ਤੇ ਸਾਊਥ ਅਫਰੀਕਾ ਗਏ ਤੇ ਹੁਣ ਉਹ ਤੀਜੇ ਦੂਰੇ ’ਤੇ ਅਮਰੀਕਾ ਪੁੱਜੇ ਹੋਏ ਹਨ।
ਬਾਇਡਨ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਦੌਰਾਨ ਸੈਨ ਫਰਾਂਸਿਸਕੋ ਵਿੱਚ ਚੱਲ ਰਹੀ ਏਪੀਈਸੀ ਯਾਨੀ ਏਸ਼ੀਆ-ਪੈਸੇਫਿਕ ਇਕਨੌਮਿਕ ਕੋ-ਅਪ੍ਰੇਸ਼ਨ ਸਮਿਟ ਦੌਰਾਨ ਹੋਈ ਹੈ। ਦੋਵਾਂ ਨੇਤਾਵਾਂ ਦੀ ਮੀਟਿੰਗ ਮਗਰੋਂ ਚੀਨ ਅਤੇ ਅਮਰੀਕਾ ਫਿਰ ਤੋਂ ਮਿਲਟਰੀ ਕਮਿਊਨੀਕੇਸ਼ਨ ਸ਼ੁਰੂ ਕਰਨ ’ਤੇ ਸਹਿਮਤ ਹੋ ਗਏ।
ਬੈਠਕ ਦੌਰਾਨ ਦੇਸ਼ਾਂ ਦੇ ਮਤਭੇਦ ਵੀ ਸਾਫ਼ ਦਿਖਾਈ ਦਿੱਤੇ। ਦੋਪੱਖੀ ਬੈਠਕ ਦੌਰਾਨ ਜਿਨਪਿੰਗ ਨੇ ਕਿਹਾ ਕਿ ਅਮਰੀਕਾ ਤਾਇਵਾਨ ਨੂੰ ਹਥਿਆਰ ਦੇਣਾ ਬੰਦ ਕਰੇ। ਅਸੀਂ ਤਾਇਵਾਨ ਨੂੰ ਚੀਨ ਵਿੱਚ ਮਿਲਾ ਕੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ ਚੀਨ ਅਮਰੀਕਾ ਨੂੰ ਪਛਾੜਨਾ ਜਾਂ ਇਸ ਦੀ ਥਾਂ ਨਹੀਂ ਲੈਣਾ ਚਾਹੁੰਦਾ, ਪਰ ਇਸ ਦੇ ਲਈ ਜ਼ਰੂਰੀ ਹੈ ਕਿ ਅਮਰੀਕਾ ਚੀਨ ਨੂੰ ਦਬਾਉਣਾ ਬੰਦ ਕਰੇ। ਉਨ੍ਹਾਂ ਅੱਗੇ ਕਿਹਾ ਕਿ ਘਰਤੀ ਇੰਨੀ ਵੱਡੀ ਹੈ ਕਿ ਇੱਥੇ ਦੋ ਸੁਪਰ ਪਾਵਰ ਰਹਿ ਸਕਦੀਆਂ ਹਨ। ਸਾਡਾ ਦੇਸ਼ ਅਮਰਕਾ ਤੋਂ ਅਲੱਗ ਹੈ, ਪਰ ਅਸੀਂਇਸ ਫਰਕ ਨਾਲ ਵੀ ਉਪਰ ਉਠ ਸਕਦੇ ਹਾਂ। ਚੀਨ ਅਤੇ ਅਮਰੀਕਾ ਜਿਹੇ ਦੋ ਵੱਡੇ ਦੇਸ਼ਾਂ ਲਈ ਇੱਕ-ਦੂਜੇ ਤੋਂ ਮੂੰਹ ਫੇਰਨਾ ਬਦਲ ਨਹੀਂ ਹੋ ਸਕਦਾ। ਦੋਵਾਂ ਮੁਲਕਾਂ ’ਚ ਜੰਗ ਅਤੇ ਟਕਰਾਅ ਦੇ ਖ਼ਤਰਨਾਕ ਨਤੀਜੇ ਹੋ ਸਕਦੇ ਹਨ।
ਉੱਧਰ ਚੀਨੀ ਰਾਸ਼ਟਰਪਤੀ ਨਾਲ ਮੁਲਾਕਾਤ ਮਗਰੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਇੱਕ ਰਿਪੋਰਟ ਦੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਿਨਪਿੰਗ ਇੱਕ ਤਾਨਾਸ਼ਾਹ ਹਨ, ਕਿਉਂਕਿ ਇੱਕ ਕਮਿਉਨਿਸਟ ਦੇਸ਼ ਨੂੰ ਚਲਾ ਰਹੇ ਹਨ।
ਬਾਇਡਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਜਿਨਪਿੰਗ ਨਾਲ ਬਹੁਤ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ। ਉਨ੍ਹਾਂ ਨੇ ਤਾਇਵਾਨ ਮੁੱਦੇ ’ਤੇ ਫਿਰ ਤੋਂ ਅਮਰੀਕਾ ਦਾ ਰੁਖ ਸਾਫ਼ ਕਰ ਦਿੱਤਾ।
ਇਸ ਤੋਂ ਪਹਿਲਾਂ ਬਾਇਡਨ ਨੇ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਦੋਵਾਂ ਮੁਲਕਾਂ ਲਈ ਇੱਕ ਦੂਜੇ ਨੂੰ ਸਮਝਣਾ ਜ਼ਰੂਰੀ ਹੈ। ਇੱਥੇ ਇੱਕ ਲੀਡਰ ਦੂਜੇ ਲੀਡਰ ਨਾਲ ਗੱਲ ਕਰ ਰਿਹਾ ਹੈ। ਇਸ ਲਈ ਸਾਡੇ ਵਿਚਾਲੇ ਕੋਈ ਗ਼ਲਤ ਫਹਿਮੀ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਤੈਅ ਕਰਨਾ ਹੋਵੇਗਾ ਕਿ ਸਾਡਾ ਮੁਕਾਬਲਾ ਸੰਘਰਸ਼ ਵਿੱਚ ਨਾ ਬਦਲ ਜਾਵੇ।
ਉੱਧਰ ਜਿਨਪਿੰਗ ਨੇ ਕਿਹਾ ਕਿ ਚੀਨ ਦੇ ਐਕਸਪੋਰਟ ’ਤੇ ਕੰਟਰੋਲ ਅਤੇ ਇੱਕ ਪਾਸੜ ਪਾਬੰਦੀ ਲਾ ਕੇ ਅਮਰੀਕਾ ਸਾਡੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੀਨ ਦੀ ਸਾਇੰਸ ਅਤੇ ਟੈਕਨਾਲੋਜੀ ਨੂੰ ਦਬਾ ਕੇ ਉਸ ਦੇ ਵਿਕਾਸ ਨੂੰ ਰੋਕਿਆ ਜਾ ਰਿਹਾ ਹੈ।