ਅਸੀਂ ਚੋਣ ਮੈਦਾਨ ’ਚ ਇਕੱਲੇ ਹੀ ਉਤਰਾਂਗੇ : ਮਾਇਆਵਤੀ
ਲਖਨਊ, 1 ਅਕਤੂਬਰ (ਪ੍ਰਵੀਨ ਕੁਮਾਰ) : ਸਾਰੀਆਂ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਹਨ ਅਤੇ ਸਿਆਸੀ ਜੋੜ ਤੋੜ ਵਿਚ ਲੱਗੀਆਂ ਹੋਈਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂਸਰੇ ਨਾਲ ਗੱਠਜੋੜ ਕਰ ਰਹੀਆਂ ਹਨ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਜਿੱਤ ’ਤੇ ਸੱਤਾ ਵਿੱਚ ਆ ਸਕਣ। […]
By : Hamdard Tv Admin
ਲਖਨਊ, 1 ਅਕਤੂਬਰ (ਪ੍ਰਵੀਨ ਕੁਮਾਰ) : ਸਾਰੀਆਂ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਹਨ ਅਤੇ ਸਿਆਸੀ ਜੋੜ ਤੋੜ ਵਿਚ ਲੱਗੀਆਂ ਹੋਈਆਂ ਹਨ। ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂਸਰੇ ਨਾਲ ਗੱਠਜੋੜ ਕਰ ਰਹੀਆਂ ਹਨ ਤਾਂ ਜੋ ਲੋਕ ਸਭਾ ਚੋਣਾਂ ਵਿੱਚ ਜਿੱਤ ’ਤੇ ਸੱਤਾ ਵਿੱਚ ਆ ਸਕਣ। ਇਸੇ ਤਰ੍ਹਾਂ ਬਸਪਾ ਵੀ ਚੋਣਾਂ ਨੂੰ ਲੈ ਕੇ ਆਪਣੀ ਕਮਰ ਕਸ ਰਹੀ ਹੈ।
ਬਸਪਾ ਪ੍ਰਧਾਨ ਮਾਇਆਵਤੀ ਨੇ ਇੱਕ ਭਾਸ਼ਣ ਵਿੱਚ ਕਿਹਾ ਹੈ ਕਿ ਲੋਕ ਸਭਾ ਦੀਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਹਾਂ ਤੇ ਆਉਣ ਵਾਲੀਆਂ ਲੋਕਾ ਸਭਾ ਦੀਆਂ ਚੋਣਾ ਵਿਚ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰੇਗੀ ਅਤੇ 2024 ਦੀਆਂ ਚੋਣਾਂ ਇਕੱਲੇ ਹੀ ਲੜੇਗੀ।
ਮਾਇਆਵਤੀ ਨੇ ਗਠਜੋੜ ਨੂੰ ਲੈ ਕੇ ਕਿਹਾ ਕਿ ਐਨਡੀਏ ਅਤੇ ਇੰਡੀਆ ਗਠਜੋੜ ਤੋਂ ਦੂਰੀ ਬਣਾ ਕੇ ਰੱਖੇਗੀ ਤੇ ਪਹਿਲਾਂ ਦੀ ਤਰ੍ਹਾਂ ਬਸਪਾ ਆਪਣੇ ਆਪ ਨੂੰ ਮਜ਼ਬੂਤ ਕਰਕੇ ਲੋਕ ਸਭਾ ਚੋਣਾਂ ਲੜੇਗੀ। ਮਾਇਆਵਤੀ ਨੇ ਆਪਣੇ ਮੁੱਖ ਦਫ਼ਤਰ ਵਿਖੇ ਯੂਪੀ ਅਤੇ ਉਤਰਖੰਡ ਦੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਕਿਹਾ ਕਿ ਗਠਜੋੜ ਨੂੰ ਲੈ ਕੇ ਝੂਠੀਆਂ ਖ਼ਬਰਾਂ ਦਾ ਪ੍ਰਚਾਰ ਲਗਾਤਾਰ ਜਾਰੀ ਹੈ। ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਲੋਕਾਂ ਦੀਆਂ ਭਖਦੀਆਂ ਸਮੱਸਿਆਵਾਂ ’ਤੇ ਜ਼ਿਕਰ ਕਰਦੇ ਹੋਏ ਮਾਇਆਵਤੀ ਨੇ ਆਖਿਆ ਕਿ ਮੌਜੂਦਾ ਹਾਲਾਤ ਲੋਕਾਂ ਲਈ ਬਹੁਤ ਮਾੜੇ ਹਨ, ਜ਼ਿਆਦਾ ਮਹਿਗਾਈ, ਅੱਤ ਦੀ ਗਰੀਬੀ, ਬੇਰੁਜ਼ਗਾਰੀ, ਆਮਦਨ ਦੀ ਘਾਟ, ਮਾੜੀਆਂ ਸੜਕਾਂ, ਪਾਣੀ, ਸਿੱਖਿਆ, ਸਿਹਤ, ਰਿਹਾਇਸ਼, ਅਪਰਾਧ ਕੰਟਰੋਲ ਅਤੇ ਕਾਨੂੰਨ ਵਿਵਸਥਾ ਅਦਿ ਨੇ ਲੋਕਾਂ ਦੀ ਕਮਰ ਤੋੜ ਰੱਖੀ ਹੈ। ਉਨ੍ਹਾਂ ਨੇ ਵਿਰੋਧੀਆਂ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਲੋਕ ਹਿੱਤਾਂ ਅਤੇ ਭਲਾਈ ਦੇ ਮਾਮਲਿਆਂ ਵਿੱਚ ਭਾਜਪਾ ਅਤੇ ਕਾਂਗਰਸ ਦਾ ਰਵੱਈਆ ਲੋਕ ਵਿਰੋਧੀ ਰਿਹਾ ਹੈ।
ਮਾਇਆਵਤੀ ਨੇ ਰਿਜ਼ਰਵੇਸ਼ਨ ’ਤੇ ਬੋਲਦਿਆਂ ਕਿਹਾ ਕਿ ਐਸਟੀ ਅਤੇ ਓਬੀਸੀ ਭਾਈਚਾਰੇ ਦੇ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਸ਼ੋਸ਼ਣ ਤੇ ਬੇਇਨਸਾਫ਼ੀ ਤੋਂ ਬਚਾਉਣ ਲਈ ਸੰਵਿਧਾਨ ਵਿੱਚ ਰਿਜ਼ਰਵੇਸ਼ਨ ਦੀ ਵਿਵਸਥਾ ਕੀਤੀ ਗਈ ਸੀ, ਇਸ ਨੂੰ ਨਾਕਾਮ ਬਣਾਉਣ ਦਾ ਯਤਨ ਹਰ ਪੱਧਰ ’ਤੇ ਜਾਰੀ ਹਨ, ਜਿਸ ਦੇ ਖ਼ਿਲਾਫ ਸੰਘਰਸ਼ ਜਾਰੀ ਰੱਖਣਾ ਹੈ। ਇਸ ਨੂੰ ਨਾ-ਸਰਗਰਮ ਬਣਾਉਣ ਦੇ ਯਤਨ ਹਰ ਪੱਧਰ ’ਤੇ ਜਾਰੀ ਹਨ ’ਤੇ ਹਮੇਸ਼ਾ ਹੀ ਇਸ ਦੇ ਖ਼ਿਲਾਫ ਸੰਘਰਸ਼ ਜਾਰੀ ਰੱਖਣਾ ਹੈ।
ਹੁਣ ਦੇਖਣਾ ਹੋਵੇਗਾ ਕਿ ਬਸਪਾ ਪ੍ਰਧਾਨ ਮਾਇਆਵਤੀ ਦੇ ਇਕੱਲਿਆਂ ਹੀ ਲੋਕ ਸਭਾ ਦੀਆਂ ਚੋਣਾਂ ਵਿੱਚ ਉਤਰ ਕੇ ਕਿਹੜੇ ਮੁੱਦਿਆਂ ਨੂੰ ਲੈ ਕੇ ਲੋਕਾਂ ਵਿਚ ਜਾਣਗੇ ਅਤੇ ਲੋਕਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕਣਗੇ। ਕਿਹੜੀ ਪਾਰਟੀ ਦੇ ਸਿਰ ਜਿੱਤ ਦਾ ਤਾਜ ਸਜੇਗਾ, ਇਹ ਤਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਹੀ ਦੱਸੇਣਗੇ।