ਪੰਜਾਬ ਵਿੱਚ ਡੈਮਾਂ ਤੋਂ ਛੱਡਿਆ ਪਾਣੀ ਤਬਾਹੀ ਮਚਾ ਰਿਹੈ
ਚੰਡੀਗੜ੍ਹ : ਪਾਸੇ ਪੰਜਾਬ ਵਿੱਚ ਡੈਮਾਂ ਤੋਂ ਛੱਡਿਆ ਜਾ ਰਿਹਾ ਪਾਣੀ ਤਬਾਹੀ ਮਚਾ ਰਿਹਾ ਹੈ। ਸੂਬੇ ਦੇ 9 ਜ਼ਿਲ੍ਹਿਆਂ ਦੇ ਕਈ ਪਿੰਡ ਮੁੜ ਪਾਣੀ ਵਿੱਚ ਡੁੱਬ ਗਏ ਹਨ। ਪਹਾੜਾਂ ਵਿੱਚ ਮੀਂਹ ਪੈਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸ਼ੁੱਕਰਵਾਰ ਨੂੰ ਭਾਖੜਾ ਤੋਂ 66664 ਫੁੱਟ ਅਤੇ ਆਰਐਸਡੀ […]
![ਪੰਜਾਬ ਵਿੱਚ ਡੈਮਾਂ ਤੋਂ ਛੱਡਿਆ ਪਾਣੀ ਤਬਾਹੀ ਮਚਾ ਰਿਹੈ ਪੰਜਾਬ ਵਿੱਚ ਡੈਮਾਂ ਤੋਂ ਛੱਡਿਆ ਪਾਣੀ ਤਬਾਹੀ ਮਚਾ ਰਿਹੈ](https://hamdardmediagroup.com/wp-content/uploads/2023/08/flood.jpg)
ਚੰਡੀਗੜ੍ਹ : ਪਾਸੇ ਪੰਜਾਬ ਵਿੱਚ ਡੈਮਾਂ ਤੋਂ ਛੱਡਿਆ ਜਾ ਰਿਹਾ ਪਾਣੀ ਤਬਾਹੀ ਮਚਾ ਰਿਹਾ ਹੈ। ਸੂਬੇ ਦੇ 9 ਜ਼ਿਲ੍ਹਿਆਂ ਦੇ ਕਈ ਪਿੰਡ ਮੁੜ ਪਾਣੀ ਵਿੱਚ ਡੁੱਬ ਗਏ ਹਨ। ਪਹਾੜਾਂ ਵਿੱਚ ਮੀਂਹ ਪੈਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਸ਼ੁੱਕਰਵਾਰ ਨੂੰ ਭਾਖੜਾ ਤੋਂ 66664 ਫੁੱਟ ਅਤੇ ਆਰਐਸਡੀ ਤੋਂ 20 ਹਜ਼ਾਰ 128 ਕਿਊਸਿਕ ਅਤੇ ਪੌਂਗ ਡੈਮ ਤੋਂ 79715 ਕਿਊਸਿਕ ਪਾਣੀ ਛੱਡਿਆ ਗਿਆ। ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟੇਰਕਿਆਣਾ ਨੇੜੇ ਕਾਲੀ ਵੇਈਂ ਵਿੱਚ ਇੱਕ ਪਸ਼ੂ ਪਾਲਕ ਦੀਆਂ 25 ਮੱਝਾਂ ਡੁੱਬ ਗਈਆਂ, ਜਦੋਂ ਕਿ ਫਿਰੋਜ਼ਪੁਰ ਵਿੱਚ ਇੱਕ ਆਰਜੀ ਪੁਲ ਰੁੜ੍ਹ ਜਾਣ ਕਾਰਨ 15 ਸਰਹੱਦੀ ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਬੀਐਸਐਫ ਨੇ ਫਿਰੋਜ਼ਪੁਰ ਦੇ ਚਾਰ ਪਿੰਡਾਂ ਵਿੱਚੋਂ 426 ਲੋਕਾਂ ਨੂੰ ਬਚਾਇਆ ਹੈ।
ਪੰਜਾਬ ਵਿੱਚ ਦਿਨ ਵੇਲੇ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਹੈ, ਫਰੀਦਕੋਟ ਸ਼ੁੱਕਰਵਾਰ ਨੂੰ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਰਿਹਾ। ਮੌਜੂਦਾ ਸਮੇਂ 'ਚ 1 ਜੂਨ ਤੋਂ 18 ਅਗਸਤ ਤੱਕ ਸੀਜ਼ਨ 'ਚ 332 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 6 ਫੀਸਦੀ ਜ਼ਿਆਦਾ ਹੈ, ਜਦਕਿ ਅਜੇ ਵੀ 22 'ਚੋਂ 7 ਜ਼ਿਲੇ ਅਜਿਹੇ ਹਨ, ਜਿੱਥੇ 50 ਫੀਸਦੀ ਤੱਕ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।