ਪਾਣੀ ਬਣਨਾ ਕਾਲ਼ ਦੁਨੀਆ ਦਾ, ਜੇ ਨਾ ਸੋਚ ਵਿਚਾਰੀ
ਉੱਬਲੇ ਧਰਤੀ ਅੰਬਰ ਦੇਖੋ, ਉੱਬਲਿਆ ਜੱਗ ਸਾਰਾਕੁਦਰਤ ਦੇ ਨਾਲ ਛੇੜਛਾੜ ਦਾ ਮਨੁੱਖ ਨੇ ਕੀਤਾ ਕਾਰਾ।ਨਦੀਆਂ, ਨਾਲ਼ੇ, ਸਾਗਰ ਸੁੱਕੇ, ਇਹ ਕੈਸਾ ਵਰਤਾਰਾ,ਜਲ ਨੂੰ ਜੀਵਨ ਨਾ ਸਮਝਿਆ ਤਾਂ ਵਕਤ ਪਏਗਾ ਭਾਰਾ। ਪੰਛੀ ਫਿਰਨ ਤ੍ਰਾਹ ਤ੍ਰਾਹ ਕਰਦੇ, ਜੰਗਲ ਕੱਟ ਮੁਕਾਏ,ਜੰਗਲਾਂ ਦੀ ਥਾਂ ਉਸਾਰ ਇਮਾਰਤਾਂ, ਬੰਦਾ ਖ਼ੁਦ ਨੂੰ ਸ਼ੇਰ ਕਹਾਏ।ਵਕਤ ਬੀਤ ਗਿਆ ਜੇਕਰ ਜ਼ਿਆਦਾ, ਫਿਰ ਹੋਣਾ ਨ੍ਹੀਂ ਕੋਈ ਚਾਰਾ,ਜਲ […]

save water aa
By : Editor (BS)
ਉੱਬਲੇ ਧਰਤੀ ਅੰਬਰ ਦੇਖੋ, ਉੱਬਲਿਆ ਜੱਗ ਸਾਰਾ
ਕੁਦਰਤ ਦੇ ਨਾਲ ਛੇੜਛਾੜ ਦਾ ਮਨੁੱਖ ਨੇ ਕੀਤਾ ਕਾਰਾ।
ਨਦੀਆਂ, ਨਾਲ਼ੇ, ਸਾਗਰ ਸੁੱਕੇ, ਇਹ ਕੈਸਾ ਵਰਤਾਰਾ,
ਜਲ ਨੂੰ ਜੀਵਨ ਨਾ ਸਮਝਿਆ ਤਾਂ ਵਕਤ ਪਏਗਾ ਭਾਰਾ।

ਪੰਛੀ ਫਿਰਨ ਤ੍ਰਾਹ ਤ੍ਰਾਹ ਕਰਦੇ, ਜੰਗਲ ਕੱਟ ਮੁਕਾਏ,
ਜੰਗਲਾਂ ਦੀ ਥਾਂ ਉਸਾਰ ਇਮਾਰਤਾਂ, ਬੰਦਾ ਖ਼ੁਦ ਨੂੰ ਸ਼ੇਰ ਕਹਾਏ।
ਵਕਤ ਬੀਤ ਗਿਆ ਜੇਕਰ ਜ਼ਿਆਦਾ, ਫਿਰ ਹੋਣਾ ਨ੍ਹੀਂ ਕੋਈ ਚਾਰਾ,
ਜਲ ਨੂੰ ਜੀਵਨ ਨਾ ਸਮਝਿਆ ਤਾਂ ਵਕਤ ਪਏਗਾ ਭਾਰਾ।

ਵੱਡੇ ਵੱਡੇ ਹਥਿਆਰ ਬਣਾ ਕੇ ਬੰਦਾ ਖ਼ੁਦ ਦੀ ਕਰਦਾ ਰਾਖੀ,
ਇਕ ਪਰਮਾਣੂ ਹਥਿਆਰ ਚੱਲ ਗਿਆ ਤਾਂ ਕੁੱਝ ਨ੍ਹੀਂ ਰਹਿਣਾ ਬਾਕੀ।
ਗਲੇਸ਼ੀਅਰ ਧੜਾਧੜ ਜਾਣ ਪਿਘਲਦੇ, ਵਧਦਾ ਜਾਂਦਾ ਪਾਰਾ,
ਜਲ ਨੂੰ ਜੀਵਨ ਨਾ ਸਮਝਿਆ ਤਾਂ ਵਕਤ ਪਏਗਾ ਭਾਰਾ।

ਪਾਣੀ ਰੱਬ ਦੀ ਨਿਆਮਤ ਵੱਡੀ, ਕਿਉਂ ਕਰਦਾ ਇਸ ਦੀ ਹਾਨੀ,
ਇਸ ਤੋਂ ਬਿਨਾਂ ਮਿਟ ਜਾਊ ਸਭ ਕੁੱਝ, ਨਾ ਰਹਿਣੀ ਕੋਈ ਨਿਸ਼ਾਨੀ।
ਸਾਰੀਆਂ ਗਲਤੀਆਂ ਨੋਟ ਕਰ ਰਿਹਾ, ਉਹ ਬੈਠਾ ਪਾਲਣਹਾਰਾ,
ਜਲ ਨੂੰ ਜੀਵਨ ਨਾ ਸਮਝਿਆ ਤਾਂ ਵਕਤ ਪਏਗਾ ਭਾਰਾ।

ਪਾਣੀ ਪਿੱਛੇ ਹੋਊ ਲੜਾਈ, ਵੱਢ ਟੁੱਕ ਹੋਊ ਭਾਰੀ
ਪਾਣੀ ਬਣਨਾ ਕਾਲ਼ ਦੁਨੀਆ ਦਾ, ਜੇ ਨਾ ਸੋਚ ਵਿਚਾਰੀ।
‘ਸ਼ਾਹ’ ਦੇ ਵਿਚ ਫਿਰ ‘ਸਾਹ’ ਨ੍ਹੀਂ ਰਹਿਣੇ, ਉੱਡਜੂ ਭੌਰ ਵਿਚਾਰਾ
ਜਲ ਨੂੰ ਜੀਵਨ ਨਾ ਸਮਝਿਆ ਤਾਂ ਵਕਤ ਪਏਗਾ ਭਾਰਾ।
- ਮੱਖਣ ਸ਼ਾਹ


