Begin typing your search above and press return to search.
ਗਿੱਪੀ ਗਰੇਵਾਲ ਦਾ ਪ੍ਰਸ਼ੰਸਕਾਂ ਲਈ ਲੋਹੜੀ ਦਾ ਤੋਹਫਾ, ਵਾਰਨਿੰਗ 2 ਦਾ ਟ੍ਰੇਲਰ ਰਿਲੀਜ਼
ਚੰਡੀਗੜ੍ਹ, ਸ਼ੇਖਰ : ਪੰਜਾਬੀ ਐਕਟਰ ਪ੍ਰਿੰਸ ਕੰਵਲਜੀਤ, ਗਿੱਪੀ ਗਰੇਵਾਲ, ਜੈਸਮੀਨ ਭਸੀਨ, ਰਾਹੁਲ ਦੇਵ, ਰਾਜ ਝਿੰਜਰ, ਰਘਵੀਰ ਬੋਲੀ ਤੇ ਹੋਬੀ ਧਾਲੀਵਾਲ ਸਟਾਰਰ ਫਿਲਮ ਵਾਰਨਿੰਗ 2 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2021 ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ ਵਾਰਨਿੰਗ ਦੇ ਇਸ ਸੀਕੁਅਲ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਸੋ ਫਾਈਨਲੀ ਇਹ ਇੰਤਜ਼ਾਰ ਖਤਮ ਹੋਇਆ। ਤਾਂ ਆਓ […]
By : Editor Editor
ਚੰਡੀਗੜ੍ਹ, ਸ਼ੇਖਰ : ਪੰਜਾਬੀ ਐਕਟਰ ਪ੍ਰਿੰਸ ਕੰਵਲਜੀਤ, ਗਿੱਪੀ ਗਰੇਵਾਲ, ਜੈਸਮੀਨ ਭਸੀਨ, ਰਾਹੁਲ ਦੇਵ, ਰਾਜ ਝਿੰਜਰ, ਰਘਵੀਰ ਬੋਲੀ ਤੇ ਹੋਬੀ ਧਾਲੀਵਾਲ ਸਟਾਰਰ ਫਿਲਮ ਵਾਰਨਿੰਗ 2 ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2021 ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ ਵਾਰਨਿੰਗ ਦੇ ਇਸ ਸੀਕੁਅਲ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਸੋ ਫਾਈਨਲੀ ਇਹ ਇੰਤਜ਼ਾਰ ਖਤਮ ਹੋਇਆ। ਤਾਂ ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਇਸ ਬਾਰ ਪ੍ਰਿੰਸ ਕੰਵਲਜੀਤ ਯਾਨੀ ਪੰਮਾ ਕੀ ਗਦਰ ਮਚਾਏਗਾ।
ਜੀ ਹਾਂ ਇਸ ਬਾਰ ਪੰਮਾ ਬਾਈ ਜੀ ਆਏ ਨੇ ਅਤੇ ਨਾਲ ਬਹੁਤ ਸਾਰਾ ਐਕਸ਼ਨ ਲੈ ਕੇ ਆਏ ਨੇ। 2021 ਵਿਚ ਆਈ ਫਿਲਮ ਵਾਰਨਿੰਗ ਵਿਚ ਨਿਭਾਏ ਪੰਮੇ ਦੇ ਕਿਰਦਾਰ ਨੇ ਪ੍ਰਿੰਸ ਕੰਵਲਜੀਤ ਨੂੰ ਦਰਸ਼ਕਾਂ ਦੇ ਦਿਲਾਂ ਵਿਚ ਇਕ ਵੱਖਰੀ ਥਾਂ ਦਿੱਤੀ। ਹਰ ਕੋਈ ਇਸ ਕਿਰਦਾਰ ਨੂੰ ਹੋ ਵੀ ਜ਼ਿਆਦਾ ਦੇਖਣਾ ਚਾਹੁੰਦਾ ਸੀ ਤਾਂ ਉਨ੍ਹਾਂ ਲਈ ਹੁਣ ਵਾਰਨਿੰਗ 2 ਤਿਆਰ ਹੈ। ਫਿਲਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਹਾਲਾਂਕਿ ਇਸ ਵਾਰ ਤੁਹਾਨੂੰ ਪੰਮੇ ਦੇ ਨਾਲ ਨਾਲ ਗਿੱਪੀ ਗਰੇਵਾਲ ਵੱਲੋਂ ਨਿਭਾਇਆ ਗੇਜੇ ਦਾ ਕਿਰਦਾਰ ਵੀ ਦੇਖਣ ਨੂੰ ਮਿਲਣ ਵਾਲਾ ਹੈ ਜਾਂ ਕਹੋ ਕਿ ਇਸ ਬਾਰ ਗੇਜੇ ਉਪਰ ਫਿਲਮ ਕਾਫੀ ਜ਼ਿਆਦਾ ਕੇਂਦਰਿਤ ਲੱਗ ਹਰੀ ਹੈ। ਕਿਉਂਕੀ ਟ੍ਰੇਲਰ ਦਾ ਆਖਰੀ ਸੀਨ ਜਿਥੇ ਤੁਹਾਡੇ ਲੂਹਕੰਡੇ ਖੜੇ ਕਰਾ ਦਿੰਦਾ ਹੈ ਉਥੇ ਹੀ ਤੁਹਾਡੇ ਅਗੇ ਕਈ ਸਵਾਲ ਵੀ ਖੜੇ ਕਰ ਜਾਂਦਾ ਹੈ।
ਪ੍ਰਿੰਸ ਕੰਵਲਜੀਤ, ਗਿੱਪੀ ਗਰੇਵਾਲ ਤੋਂ ਇਲਾਵਾ ਫਿਲਮ ਵਿਚ ਤੁਹਾਨੂੰ ਪੁਲਿਸ ਅਫਸਰ ਦੇ ਕਿਰਦਾਰ ਵਿਚ ਰਹੁਲ ਦੇਵ ਦਿਖਾਈ ਦੇਣ ਵਾਲੇ ਹਨ। ਇਸ ਤੋਂ ਇਲਾਵਾ ਰਾਜ ਝਿੰਜਰ, ਰਘਵੀਰ ਬੋਲੀ, ਜੱਗੀ ਸਿੰਘ ਅਤੇ ਹੌਬੀ ਧਾਲੀਵਾਲ ਬਹੁਤ ਜ਼ਬਰਦਤ ਕਿਰਦਾਰਾਂ ਵਿਚ ਦਿਖਾਈ ਦੇਣ ਵਾਲੇ ਹਨ।ਇਸ ਵਾਰੀ ਵਾਰਨਿੰਗ 2 ਤੁਹਾਡੇ ਲਈ ਭਰਭੂਰ ਐਕਸ਼ਨ ਲੈ ਕੇ ਆਉਣ ਵਾਲੀ ਹੈ। ਅਜਿਹਾ ਐਕਸ਼ਨ ਜੋ ਸ਼ਾਇਦ ਹੀ ਤੁਸੀਂ ਕਿਸੇ ਪੰਜਾਬੀ ਫਿਲਮ ਵਿਚ ਪਹਿਲਾਂ ਦੇਖਿਆ ਹੋਵੇ। 2024 ਦੀ ਇਹ ਪਹਿਲੀ ਪੰਜਾਬੀ ਐਕਸ਼ਨ ਫਿਲਮ ਹੋਣ ਵਾਲੀ ਹੈ ਜਿਸ ਤੋਂ ਦਰਸ਼ਕਾਂ ਅਤੇ ਫਿਲਮ ਦੀ ਪੂਰੀ ਟੀਮ ਨੂੰ ਕਾਫੀ ਉਮੀਦਾਂ ਹਨ।
ਫਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਗਿੱਪੀ ਗਰੇਵਾਲ ਨੇ ਲਿਖਿਆ ਹੈ। ਵਾਰਨਿੰਗ ਫਿਲਮ ਦਾ ਅੰਤ ਜੇਲ ਤੋਂ ਹੁੰਦਾ ਹੈ ਜਿਥੇ ਗਿੱਪੀ ਯਾਨੀ ਕਿ ਗੇਜਾ ਜੇਲ ਵਿਚ ਜਾਂਦਾ ਹੈ ਅਤੇ ਪੰਮਾ ਉਥੇ ਪਹਿਲਾਂ ਤੋਂ ਮੌਜੂਦ ਹੁੰਦਾ ਹੈ। ਹੁਣ ਵਾਰਨਿੰਗ 2 ਦੀ ਕਹਾਣੀ ਵੀ ਉਥੋਂ ਹੀ ਸ਼ੁਰੂ ਹੁੰਦੀ ਹੈ। ਪੰਮੇ ਨੂੰ ਗੇਜੇ ਤੋਂ ਖਤਰਾ ਹੈ ਪਰ ਪੰਮਾ ਕਿਥੇ ਟੱਲਦਾ ਹੈ। ਜੇਲ ਵਿਚ ਹੀ ਫਿਲਮ ਦੇ ਬਾਕੀ ਕਿਰਦਾਰ ਜਿਵੇਂ ਕੇ ਸੀਟੀ ਅਤੇ ਗੇਲਾ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਸਾਰੇ ਖਤਰਨਾਕ ਅਪਰਾਧੀਆਂ ਨੂੰ ਰਾਜਸਥਾਨ ਦੀ ਜੇਲ ਵਿਚ ਤਬਦੀਲ ਕਰ ਦੀ ਜ਼ਿਮੇਵਾਰੀ ਰਣਜੀਤ ਸਿੰਘ ਯਾਨੀ ਕਿ ਰਾਹੁਲ ਦੇਵ ਨੂੰ ਮਿਲਦੀ ਹੈ ਪਰ ਕਿਸੇ ਤਰ੍ਹਾਂ ਇਹ ਸਾਰੇ ਕੈਦੀ ਫਰਾਰ ਹੋ ਜਾਂਦੇ ਹਨ ਬਸ ਉਥੋਂ ਸ਼ੁਰੂ ਹੁੰਦੀ ਹੈ ਬਦਲੇ ਦੀ ਕਹਾਣੀ। ਗੇਜਾ ਆਪਣਾ ਬਦਲਾ ਲਏਗਾ, ਪੰਮਾ ਆਪਣਾ ਬਦਲਾ ਲਏਗਾ। ਗੇਜੇ ਨਾਲ ਆਖਿਰ ਕੀ
ਫਿਲਮ ਨੂੰ ਅਮਰ ਹੁੰਦਲ ਨੇ ਡਾਇਰੈਕਟ ਕੀਤਾ ਹੈ। ਫਿਲਮ ਦਾ ਸਕ੍ਰਿਨਪਲੇ ਅਤੇ ਡਾਇਲਾਗਜ਼ ਗਿੱਪੀ ਗਰੇਵਾਲ ਦੇ ਹਨ। ਸੀਰਜ ਸਈਦ ਫਿਲਮ ਦੇ ਐਕਸ਼ਨ ਡਾਇਰੈਕਟਰ ਹਨ। ਇਸ ਵਾਰ ਤੁਹਾਨੂੰ ਵਾਰਨਿੰਗ 2 ਵਿਚ ਕੜੇ ਖੁਬਸੂਰਤ ਗੀਤ ਵੀ ਇਜੋਏ ਕਰਨ ਨੂੰ ਮਿਲਣ ਵਾਲੇ ਹਨ। ਇਹ ਫਿਲਮ ਹੰਬਲ ਮੋਸ਼ਨ ਪਿਕਚਰਜ਼ ਅਤੇ ਸਾਰੇਗਾਮਾ ਦੀ ਸਾਂਝੀ ਪੇਸ਼ਕਸ਼ ਹੈ।
Next Story