ਅਮਰੀਕਾ ਵਿਚ ਭਾਰਤੀ ਮੂਲ ਦੇ ਵਿਵੇਕ ਤਨੇਜਾ ਦੀ ਕੁੱਟ ਕੁੱਟ ਹਤਿਆ
ਵਾਸ਼ਿੰਗਟਨ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇ ਭਾਰਤੀ ਮੂਲ ਦੇ ਵਿਵੇਕ ਤਨੇਜਾ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। 41 ਸਾਲ ਦੇ ਵਿਵੇਕ ਤਨੇਜਾ ਦਾ ਇਕ ਰੈਸਟੋਰੈਂਟ ਦੇ ਬਾਹਰ ਕਿਸੇ ਨਾਲ ਝਗੜਾ ਹੋਇਆ ਅਤੇ ਦੋਹਾਂ ਵਿਚਾਲੇ ਦੱਬ ਕੇ ਹੱਥੋਪਾਈ ਵੀ ਹੋਈ। ਪੁਲਿਸ ਨੂੰ ਵਿਵੇਕ ਤਨੇਜਾ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ […]

By : Editor Editor
ਵਾਸ਼ਿੰਗਟਨ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਖੇ ਭਾਰਤੀ ਮੂਲ ਦੇ ਵਿਵੇਕ ਤਨੇਜਾ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। 41 ਸਾਲ ਦੇ ਵਿਵੇਕ ਤਨੇਜਾ ਦਾ ਇਕ ਰੈਸਟੋਰੈਂਟ ਦੇ ਬਾਹਰ ਕਿਸੇ ਨਾਲ ਝਗੜਾ ਹੋਇਆ ਅਤੇ ਦੋਹਾਂ ਵਿਚਾਲੇ ਦੱਬ ਕੇ ਹੱਥੋਪਾਈ ਵੀ ਹੋਈ। ਪੁਲਿਸ ਨੂੰ ਵਿਵੇਕ ਤਨੇਜਾ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ।
ਰੈਸਟੋਰੈਂਟ ਦੇ ਬਾਹਰ ਹੋਇਆ ਝਗੜਾ, ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ ਵਿਵੇਕ ਤਨੇਜਾ
ਦੱਸਿਆ ਜਾ ਰਿਹਾ ਹੈ ਕਿ ਵਿਵੇਕ ਤਨੇਜਾ ਦੇ ਸਿਰ ਵਿਚ ਡੂੰਘਾ ਜ਼ਖਮ ਸੀ ਅਤੇ ਹਸਪਤਾਲ ਵਿਚ 5 ਦਿਨ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਵਾਰਦਾਤ 2 ਫਰਵਰੀ ਦੀ ਦੱ।ਸੇੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਵਿਚ ਦੋ ਜਣਿਆਂ ਵਿਚਾਲੇ ਹੁੰਦਾ ਝਗੜਾ ਦੇਖਿਆ ਜਾ ਸਕਦਾ ਹੈ। ਸ਼ੱਕੀ ਦੀ ਸੂਹ ਦੇਣ ਵਾਲੇ ਨੂੰ 25 ਹਜ਼ਾਰ ਡਾਲਰ ਦਾ ਇਨਾਮ ਦਿਤਾ ਜਾਵੇਗਾ। ਵਰਜੀਨੀਆ ਨਾਲ ਸਬੰਧਤ ਵਿਵੇਕ ਤਨੇਜਾ ਵੱਡੇ ਤੜਕੇ ਤਕਰੀਬਨ 2 ਵਜੇ ਰੈਸਟੋਰੈਂਟ ਵਿਚੋਂ ਬਾਹਰ ਨਿਕਲਿਆ ਜਦਕਿ ਸ਼ੱਕੀ ਵੀ ਉਸੇ ਰੈਸਟੋਰੈਂਟ ਵਿਚ ਮੌਜੂਦ ਸੀ। ਕਿਸੇ ਗੱਲ ’ਤੇ ਦੋਵੇਂ ਉਲਝ ਗਏ ਅਤੇ ਹੱਥੋਪਾਈ ਸ਼ੁਰੂ ਹੋ ਗਈ।
ਸੀ.ਸੀ.ਟੀ.ਵੀ. ਵਿਚ ਕੈਦ ਹੋਈਆਂ ਤਸਵੀਰਾਂ, ਪੁਲਿਸ ਕਰ ਰਹੀ ਸ਼ੱਕੀ ਭਾਲ
ਸ਼ੱਕੀ ਨੇ ਵਿਵੇਕ ਤਨੇਜਾ ਜ਼ਮੀਨ ’ਤੇ ਸੁੱਟ ਦਿਤਾ ਅਤੇ ਉਸ ਦਾ ਸਿਰ ਪੇਵਮੈਂਟ ਨਾਲ ਵੱਜਾ। ਹਮਲੇ ਮਗਰੋਂ ਵਿਵੇਕ ਤਨੇਜਾ ਬੇਹੋਸ਼ ਹੋ ਗਿਆ ਅਤੇ ਬੇਹੱਦ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਝਗੜੇ ਦਾ ਕਾਰਨ ਦੱਸਣ ਵਿਚ ਅਸਫਲ ਰਹੀ ਹੈ। ਵਿਵੇਕ ਤਨੇਜਾ ਅਮਰੀਕਾ ਵਿਚ ਡਾਇਨੈਮੋ ਟੈਕਨਾਲੋਜੀਜ਼ ਨਾਂ ਦੀ ਕੰਪਨੀ ਚਲਾ ਰਿਹਾ ਸੀ ਜੋ ਅਮਰੀਕਾ ਸਰਕਾਰ ਨੂੰ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ।


