ਅਮਰੀਕਾ ’ਚ ਛਾਏ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ
ਵਾਸ਼ਿੰਗਟਨ, 25 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ’ਚ ਦਾਅਵੇਦਾਰੀ ਲਈ ਰਿਪਬਲੀਕਨ ਪਾਰਟੀ ਦੀ ਪਹਿਲੀ ਬਹਿਸ ਹੋਈ, ਜਿਸ ਤੋਂ ਬਾਅਦ ਭਾਰਤੀ ਮੂਲ ਦੇ ਵਿਵੇਦ ਰਾਮਾਸਵਾਮੀ ਦੀ ਪ੍ਰਸਿੱਧੀ ਵਿੱਚ ਜਬਰਦਸਤ ਵਾਧਾ ਦੇਖਣ ਨੂੰ ਮਿਲਿਆ। ਪਾਰਟੀ ਦੀ ਇਸ ਡਿਬੇਟ ’ਚ ਰਾਮਾਸਵਾਮੀ ਛਾ ਗਏ ਤੇ ਫੰਡਰੇਜਿੰਗ ਵਿੱਚ ਵੀ ਉਨ੍ਹਾਂ ਨੇ ਵੱਡੀ ਮੱਲ੍ਹ ਮਾਰੀ। ਉਨ੍ਹਾਂ ਨੇ […]
By : Editor (BS)
ਵਾਸ਼ਿੰਗਟਨ, 25 ਅਗਸਤ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ’ਚ ਦਾਅਵੇਦਾਰੀ ਲਈ ਰਿਪਬਲੀਕਨ ਪਾਰਟੀ ਦੀ ਪਹਿਲੀ ਬਹਿਸ ਹੋਈ, ਜਿਸ ਤੋਂ ਬਾਅਦ ਭਾਰਤੀ ਮੂਲ ਦੇ ਵਿਵੇਦ ਰਾਮਾਸਵਾਮੀ ਦੀ ਪ੍ਰਸਿੱਧੀ ਵਿੱਚ ਜਬਰਦਸਤ ਵਾਧਾ ਦੇਖਣ ਨੂੰ ਮਿਲਿਆ। ਪਾਰਟੀ ਦੀ ਇਸ ਡਿਬੇਟ ’ਚ ਰਾਮਾਸਵਾਮੀ ਛਾ ਗਏ ਤੇ ਫੰਡਰੇਜਿੰਗ ਵਿੱਚ ਵੀ ਉਨ੍ਹਾਂ ਨੇ ਵੱਡੀ ਮੱਲ੍ਹ ਮਾਰੀ। ਉਨ੍ਹਾਂ ਨੇ ਬਹਿਸ ਮਗਰੋਂ ਇੱਕ ਘੰਟੇ ਵਿੱਚ ਹੀ ਸਾਢੇ 4 ਲੱਖ ਡਾਲਰ ਫੰਡ ਇਕੱਠਾ ਕਰ ਲਿਆ।
ਰਾਸ਼ਟਰਪਤੀ ਚੋਣਾਂ ’ਚ ਦਾਅਵੇਦਾਰੀ ਲਈ ਰਿਪਬਲੀਕਨ ਪਾਰਟੀ ਦੀ ਪਹਿਲੀ ਬਹਿਸ ਵਿੱਚ ਟਰੰਪ ਦੀ ਗ਼ੈਰ-ਮੌਜੂਦਗੀ ਵਿੱਚ ਵਿਵੇਕ ਰਾਮਾਸਵਾਮੀ ਮਜ਼ਬੂਤੀ ਨਾਲ ਉਭਰੇ। ਇਸ ਦੌਰਾਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਹੋਰ ਦਾਅਵੇਦਾਰ ਕ੍ਰਿਸ ਕ੍ਰਿਸਟੀਜ, ਮਾਈਕ ਪੇਂਸ ਅਤੇ ਨਿੱਕੀ ਹੇਲੀ ਨੇ ਉਨ੍ਹਾਂ ਨੂੰ ਕਾਫ਼ੀ ਘੇਰਨ ਦਾ ਯਤਨ ਕੀਤਾ, ਪਰ ਵਿਵੇਦ ਨੂੰ ਉਲਟਾ ਇਸ ਦਾ ਲਾਭ ਹੁੰਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਪਹਿਲੇ ਪੋਲ ਵਿੱਚ 504 ਪ੍ਰਤੀਭਾਗੀਆਂ ’ਚੋਂ 28 ਫੀਸਦੀ ਨੇ ਰਾਮਾਸਵਾਮੀ ਦਾ ਸਮਰਥਨ ਕੀਤਾ। 27 ਫੀਸਦੀ ਨੇ ਰੋਨ ਦੇਸਾਂਤਿਸ ਅਤੇ ਮਾਈਕ ਪੇਂਸ ਨੂੰ 13 ਫੀਸਦੀ ਤੇ ਨਿੱਕੀ ਹੇਲੀ ਨੂੰ 7 ਫੀਸਦੀ ਵੋਟਾਂ ਮਿਲੀਆਂ।