ਮਣੀਪੁਰ ਵਿਚ ਮੁੜ ਹਿੰਸਾ, 2 ਦੀ ਮੌਤ, ਕਈ ਜ਼ਖ਼ਮੀ
ਮਣੀਪੁਰ, 16 ਫ਼ਰਵਰੀ, ਨਿਰਮਲ : ਮਣੀਪੁਰ ਦੇ ਕੁਕੀ-ਜੋ ਕਬੀਲੇ ਦੇ ਦਬਦਬੇ ਵਾਲੇ ਚੂਰਾਚੰਦਪੁਰ ਜ਼ਿਲੇ ਦੇ ਐਸਪੀ ਦਫ਼ਤਰ ਤੇ ਵੀਰਵਾਰ ਰਾਤ ਨੂੰ ਹਮਲਾ ਕੀਤਾ ਗਿਆ। ਮਣੀਪੁਰ ਪੁਲਿਸ ਅਨੁਸਾਰ 300 ਤੋਂ 400 ਲੋਕਾਂ ਦੀ ਭੀੜ ਨੇ ਐਸਪੀ-ਸੀਸੀਪੀ ਦਫ਼ਤਰ ਤੇ ਪਥਰਾਅ ਕੀਤਾ ਅਤੇ ਅੱਗ ਲਗਾ ਦਿੱਤੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ। […]
By : Editor Editor
ਮਣੀਪੁਰ, 16 ਫ਼ਰਵਰੀ, ਨਿਰਮਲ : ਮਣੀਪੁਰ ਦੇ ਕੁਕੀ-ਜੋ ਕਬੀਲੇ ਦੇ ਦਬਦਬੇ ਵਾਲੇ ਚੂਰਾਚੰਦਪੁਰ ਜ਼ਿਲੇ ਦੇ ਐਸਪੀ ਦਫ਼ਤਰ ਤੇ ਵੀਰਵਾਰ ਰਾਤ ਨੂੰ ਹਮਲਾ ਕੀਤਾ ਗਿਆ। ਮਣੀਪੁਰ ਪੁਲਿਸ ਅਨੁਸਾਰ 300 ਤੋਂ 400 ਲੋਕਾਂ ਦੀ ਭੀੜ ਨੇ ਐਸਪੀ-ਸੀਸੀਪੀ ਦਫ਼ਤਰ ਤੇ ਪਥਰਾਅ ਕੀਤਾ ਅਤੇ ਅੱਗ ਲਗਾ ਦਿੱਤੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਪੁਲਿਸ ਨੇ ਦੱਸਿਆ ਕਿ ਚੂਰਾਚੰਦਪੁਰ ਦੇ ਐਸਪੀ ਨੇ ਇੱਕ ਹੈੱਡ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਸੀ, ਜਿਸ ਦੇ ਵਿਰੋਧ ਵਿੱਚ ਇਹ ਹਮਲਾ ਕੀਤਾ ਗਿਆ। ਇਸ ਦੇ ਨਾਲ ਹੀ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇਸ ਘਟਨਾ ਵਿਚ 2 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਹੈ ਅਤੇ ਕਰੀਬ 25 ਲੋਕ ਜ਼ਖਮੀ ਹੋ ਗਏ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ 14 ਫਰਵਰੀ ਨੂੰ ਇੱਕ ਵੀਡੀਓ ਸਾਹਮਣੇ ਆਇਆ ਸੀ। ਇਸ ਵਿੱਚ ਸਿਆਮਲਪਾਲ ਨਾਮ ਦਾ ਇੱਕ ਹੈਡ ਕਾਂਸਟੇਬਲ ਹਥਿਆਰਬੰਦ ਲੋਕਾਂ ਨਾਲ ਨਜ਼ਰ ਆਇਆ। ਅਨੁਸ਼ਾਸਿਤ ਪੁਲਿਸ ਫੋਰਸ ਦੇ ਮੈਂਬਰ ਹੋਣ ਕਾਰਨ ਸਿਆਮਲਪਾਲ ਦੀ ਇਹ ਕਾਰਵਾਈ ਬਹੁਤ ਗੰਭੀਰ ਹੈ।ਚੂਰਾਚੰਦਪੁਰ ਦੇ ਐਸਪੀ ਸ਼ਿਵਾਨੰਦ ਸੁਰਵੇ ਨੇ ਹੈੱਡ ਕਾਂਸਟੇਬਲ ਖ਼ਿਲਾਫ਼ ਕਾਰਵਾਈ ਕਰਦਿਆਂ ਅਗਲੇ ਹੁਕਮਾਂ ਤੱਕ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਵੀ ਹੋ ਸਕਦੀ ਹੈ।
ਮਣੀਪੁਰ ਦੇ ਇੰਫਾਲ ਪੂਰਬ ਵਿਚ ਮੰਗਲਵਾਰ ਨੂੰ ਫਿਰ ਤੋਂ ਹਿੰਸਾ ਭੜਕ ਗਈ। ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਬਦਮਾਸ਼ਾਂ ਨੇ ਪੇਂਗੇਈ ਵਿਚ ਪੁਲਸ ਟਰੇਨਿੰਗ ਸੈਂਟਰ ਤੇ ਹਮਲਾ ਕੀਤਾ ਅਤੇ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ।ਇਸ ਤੋਂ ਇਲਾਵਾ ਤੇਜ਼ਪੁਰ ਇਲਾਕੇ ਵਿਚ ਇੰਡੀਆ ਰਿਜ਼ਰਵ ਬਟਾਲੀਅਨ ਦੀ ਪੋਸਟ ਤੇ ਵੀ ਹਮਲਾ ਕੀਤਾ ਗਿਆ। ਇੱਥੇ 6 ਏਕੇ-47, 4 ਕਾਰਬਾਈਨਾਂ, 3 ਰਾਈਫਲਾਂ, 2 ਐਲਐਮਜੀ ਅਤੇ ਕੁਝ ਆਟੋਮੈਟਿਕ ਹਥਿਆਰ ਵੀ ਲੁੱਟ ਲਏ ਗਏ। ਗੋਲੀਬਾਰੀ, ਹਮਲਿਆਂ ਅਤੇ ਹਥਿਆਰਾਂ ਦੀ ਲੁੱਟ ਦੇ ਵੀਡੀਓ ਵੀ ਸਾਹਮਣੇ ਆਏ ਹਨ।
ਆਸਟ੍ਰੇਲੀਆ ਵਿਚ ਹੜ੍ਹਾਂ ਦੌਰਾਨ ਡੁੱਬੀ ਭਾਰਤੀ ਔਰਤ
ਬ੍ਰਿਸਬੇਨ, 15 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਵਿਚ ਭਾਰੀ ਬਾਰਸ਼ ਮਗਰੋਂ ਆਏ ਹੜ੍ਹਾਂ ਦੌਰਾਨ ਕਾਰ ਵਿਚ ਜਾ ਰਹੀ ਭਾਰਤੀ ਔਰਤ ਡੁੱਬ ਗਈ। ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਉਸ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ। ਕੈਨਬਰਾ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਔਰਤ ਦੇ ਪਰਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿਤਾ ਗਿਆ ਹੈ।
ਪਾਣੀ ਅਚਾਨਕ ਵਧਣ ਕਾਰਨ ਕਾਰ ਵਿਚੋਂ ਬਾਹਰ ਨਾ ਨਿਕਲ ਸਕੀ
ਭਾਰਤੀ ਹਾਈ ਕਮਿਸ਼ਨ ਵੱਲੋਂ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ ਐਨਾ ਦੱਸਿਆ ਹੈ ਕਿ ਹਾਦਸਾ ਕੁਈਨਜ਼ਲੈਂਡ ਸੂਬੇ ਦੇ ਮਾਊਂਟ ਆਈਸਾ ਨੇੜੇ ਵਾਪਰਿਆ। ਦੂਜੇ ਪਾਸੇ ਕੁਈਨਜ਼ਲੈਂਡ ਵਿਚ ਦੂਜਾ ਸਮੁੰਦਰੀ ਤੂਫਾਨ ਆਉਣ ਦੀ ਚਿਤਾਵਨੀ ਵੀ ਦਿਤੀ ਗਈ ਹੈ ਅਤੇ ਸਮੁੰਦਰੀ ਕੰਢੇ ਨੇੜੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਜਾਣ ਦਾ ਸੁਝਾਅ ਦਿਤਾ ਗਿਆ ਹੈ। ਕੁਈਨਜ਼ਲੈਂਡ ਪੁਲਿਸ ਨੇ ਕਿਹਾ ਕਿ ਔਰਤ ਕਾਰ ਵਿਚ ਕਿਵੇਂ ਫਸੀ, ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ। ਜਦੋਂ ਪੁਲਿਸ ਅਫਸਰ ਮੌਕੇ ’ਤੇ ਪੁੱਜੇ ਤਾਂ ਕਾਰ ਪਾਣੀ ਵਿਚ ਪੂਰੀ ਤਰ੍ਹਾਂ ਡੁੱਬੀ ਨਹੀਂ ਸੀ ਹੋਈ। ਹਾਦਸੇ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਪਾਣੀ ਨੇੜਲੇ ਇਲਾਕਿਆਂ ਵਿਚੋਂ ਲੰਘਣ ਵੇਲੇ ਸੁਚੇਤ ਰਹਿਣ ਲਈ ਆਖਿਆ ਗਿਆ ਹੈ।