Begin typing your search above and press return to search.

ਸ਼ਹੀਦਾਂ ਦੀ ਸੋਚ ਦਾ ਪੰਜਾਬ

ਅਜਿਹਾ ਕਰਕੇ ਹੀ ਭਗਤ ਸਿੰਘ ਦੇ ਸੁਪਨਿਆਂ ਨੂੰ ਸੱਚ ਕਰਨ ਵੱਲ ਵਧਿਆ ਜਾ ਸਕਦਾ ਹੈ ਨਹੀਂ ਤਾਂ ਪਰਨਾਲਾ ਉਥੇ ਦਾ ਉਥੇ ਰਹਿਣਾ ਤਹਿ ਹੈ।

ਸ਼ਹੀਦਾਂ ਦੀ ਸੋਚ ਦਾ ਪੰਜਾਬ
X

GillBy : Gill

  |  23 March 2026 6:24 AM IST

  • whatsapp
  • Telegram



ਲਗੇਗੇਂ ਸ਼ਹੀਦੋਂ ਕੀ ਚਿਤਾਓਂ ਪੇ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।23 ਮਾਰਚ ਦਾ ਦਿਹਾੜਾ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਨੂੰ ਨਮਨ ਕਰਦਾ ਹੈ ਕਿਉਂਕਿ ਇਸ ਦਿਨ ਅੱਜ ਤੋਂ ਪੰਚਾਨਵੇ ਸਾਲ ਪਹਿਲਾਂ ਭਾਰਤ ਮਾਂ ਦੇ ਇਹ ਤਿੰਨ ਮਹਾਨ ਸਪੂਤ ਅਜ਼ਾਦੀ ਲਈ ਸ਼ਹਾਦਤ ਦਾ ਜ਼ਾਮ ਪੀ ਗਏ।ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਅਜਿਹਾ ਪੰਜਾਬ ਸਿਰਜਣਾ ਚਾਹੁੰਦੇ ਸਨ ਜਿਥੇ ਕੋਈ ਭੇਦਭਾਵ ਨਾ ਹੋਵੇ, ਸਾਰੇ ਸਮਾਨ ਹੋਣ,ਆਪਸ ਵਿੱਚ ਭਾਈਚਾਰਕ ਸਾਂਝ ਹੋਵੇ ਅਤੇ ਫਿਰਕਾਪ੍ਰਸਤੀ ਕੋਹਾਂ ਤੋਂ ਦੂਰ ਹੋਵੇ ਪਰੰਤੂ ਹੋਇਆ ਸਭ ਕੁੱਝ ਉਲਟ।ਭਗਤ ਸਿੰਘ ਨੇ ਜੋ ਸੁਪਨਾ ਦੇਖਿਆ ਉਹਦੇ ਤਾਂ ਅਸੀਂ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੇ। ਅਸੀਂ ਨਿੱਜੀ ਮੁਨਾਫਿਆਂ ਲਈ ਲੋਕਤੰਤਰ ਦਾ ਗਲ਼ਾ ਘੁੱਟਣ ਲਈ ਇੱਕ ਮਿੰਟ ਲਾਉਂਦੇ ਹਾਂ। ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਤੁਰੇ ਸਮਾਜਿਕ ਕਾਰਕੁੰਨਾ ਨੂੰ ਸੱਤਾ ਦਾ ਰੁਤਬਾ ਦਿਖਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜਾ ਨਹੀਂ ਦੱਬਦਾ ਉਸਨੂੰ ਦੇਸ਼ ਧ੍ਰੋਹੀ ਦਾ ਖ਼ਿਤਾਬ ਦੇ ਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ। ਬਲਾਤਕਾਰੀ ਅਤੇ ਕਤਲ ਦੇ ਕੇਸਾਂ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਆਪਣੇ ਨਿੱਜੀ ਫਾਇਦਿਆਂ ਲਈ ਹਾਕਮ ਵਾਰ ਵਾਰ ਪੈਰੋਲ ਦਿੰਦੇ ਹਨ ਜਦਕਿ ਸਮਾਜਿਕ ਕਾਰਕੁੰਨਾ ਦੀ ਸਜ਼ਾ ਹੋਰ ਮਜ਼ਬੂਤ ਕਰ ਦਿੱਤੀ ਜਾਂਦੀ ਹੈ।

ਭਗਤ ਸਿੰਘ ਕੇਵਲ ਉਹ ਨਹੀਂ ਜਿਸਦੇ ਹੱਥ ਵਿੱਚ ਪਿਸਤੌਲ ਹੈ ਸਗੋਂ ਭਗਤ ਸਿੰਘ ਉਹ ਵੀ ਹੈ ਜਿਸਦੇ ਹੱਥ ਵਿੱਚ ਕਿਤਾਬ ਸੀ।ਉਹ ਕਿਤਾਬਾਂ ਪੜ੍ਹਨ ਦਾ ਸ਼ੌਕੀਨ ਸੀ ਕਿਉਂਕਿ ਭਗਤ ਸਿੰਘ ਨੂੰ ਇਸ ਦੀ ਗਹਿਰੀ ਸਮਝ ਸੀ ਕਿ ਕ੍ਰਾਂਤੀ ਵਿਚਾਰਾਂ ਨਾਲ ਆਉਂਦੀ ਹੈ ਅਤੇ ਵਿਚਾਰਾਂ ਨੂੰ ਪੈਦਾ ਕਰਨ ਵਿੱਚ ਕਿਤਾਬਾਂ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।ਭਗਤ ਸਿੰਘ ਦਾ ਕਥਨ ਇਹ ਵਿਸ਼ਵ ਪ੍ਰਸਿੱਧ ਹੈ ਕਿ ਤੁਸੀਂ ਮੇਰੇ ਸ਼ਰੀਰ ਨੂੰ ਤਾਂ ਸਾੜ ਸਕਦੇ ਹੋ ਪਰੰਤੂ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ।।ਜ਼ੇਕਰ ਅਸੀਂ ਸੱਚਮੁੱਚ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਸਿਰਜਣਾ ਚਾਹੁੰਦੇ ਹਾਂ ਤਾਂ ਸਾਨੂੰ ਭਗਤ ਸਿੰਘ ਦੀਆਂ ਫੋਟੋਆਂ ਨੂੰ ਸਿਜਦੇ ਕਰਨ ਦੀ ਥਾਂ ਉਸ ਦੀ ਸੋਚ ਤੇ ਪਹਿਰਾ ਦੇਣਾ ਹੋਵੇਗਾ ਅਜਿਹਾ ਕਰਕੇ ਹੀ ਭਗਤ ਸਿੰਘ ਦੇ ਸੁਪਨਿਆਂ ਨੂੰ ਸੱਚ ਕਰਨ ਵੱਲ ਵਧਿਆ ਜਾ ਸਕਦਾ ਹੈ ਨਹੀਂ ਤਾਂ ਪਰਨਾਲਾ ਉਥੇ ਦਾ ਉਥੇ ਰਹਿਣਾ ਤਹਿ ਹੈ।

ਰਜਵਿੰਦਰ ਪਾਲ ਸ਼ਰਮਾ

ਪਿੰਡ ਕਾਲਝਰਾਣੀ

ਡਾਕਖਾਨਾ ਚੱਕ ਅਤਰ ਸਿੰਘ ਵਾਲਾ

ਤਹਿਸੀਲ ਅਤੇ ਜਿਲ੍ਹਾ ਬਠਿੰਡਾ

7087367969

Next Story
ਤਾਜ਼ਾ ਖਬਰਾਂ
Share it