'ਭਾਊ ਲਈ ਜਾਈਂ'........!
ਉਨੀ ਦਿਨੀ ਸਕੂਲ ਤੋਂ ਵਾਪਸ ਪੈਦਲ ਘਰ ਪਰਤਦਿਆਂ ਕਈ ਵਾਰ ਪਿੱਛੋਂ ਆ ਰਹੇ ਕਿਸੇ ਸਾਈਕਲ ਸਵਾਰ ਨੂੰ ਅਕਸਰ ਹੀ ਇਸ਼ਾਰਾ ਕਰਕੇ ਕਹਿ ਦੇਣਾ ਕਿ 'ਭਾਊ ਲਈ ਜਾਈ'

By : Gill
ਸਰਦੀਆਂ ਦੇ ਮੌਸਮ ਚ ਇੱਕ ਦਿਨ ਸ਼ਾਮ ਵੇਲੇ ਵੈਨਕੂਵਰ ਤੋਂ 'ਦਿਹਾੜੀ' ਲਾ ਕੇ ਸਰੀ ਸਥਿਤ 'ਰੈਂਟ ਵਾਲੇ ਘਰ' ਪਰਤਦਿਆਂ ਡੈਲਟਾ ਦੇ ਬੱਸ ਸਟੈਂਡ ਤੇ ਖਲੋਤਿਆਂ ਜਦੋਂ ਆਉਣ ਵਾਲੀ ਬੱਸ ਅਚਾਨਕ ਮਿਸ ਹੋਣ ਬਾਰੇ ਪਤਾ ਲੱਗਾ ਤਾਂ ਅਸਮਾਨ ਵੱਲੋਂ ਡਿੱਗਦੀਆਂ ਬਰਸਾਤੀ ਬੂੰਦਾਂ ਦੇ ਨਾਲ ਨਾਲ ਹੱਢ ਚੀਰਵੀਂ ਠੰਡ ਤੋਂ ਆਪਣੇ ਆਪ ਨੂੰ ਗਰਮ ਰੱਖਣ ਦਾ 'ਫਾਰਮੂਲਾ' ਵਰਤਦਿਆ ਵਜੋਂ ਮੈਂ ਡੇਢ ਕੁ ਕਿਲੋਮੀਟਰ ਦਾ ਰਸਤਾ ਪੈਦਲ ਹੀ ਤੈਅ ਕਰਨਾ ਆਰੰਭ ਕੀਤਾ ਤਾਂ ਤੁਰਦਿਆਂ ਤੁਰਦਿਆਂ ਮੈਂ ਬਾਰ ਬਾਰ ਪਿੱਛੋਂ ਆਉਂਦੇ ਵਾਹਨਾਂ ਵੱਲ ਇਸ ਆਸ ਨਾਲ ਤੱਕਦਾ ਕਿ ਸ਼ਾਇਦ ਮੈਨੂੰ ਕੋਈ ਰਾਹਗੀਰ ਮੇਰੇ ਤੇ ਤਰਸ ਕਰਕੇ ਆਪਣੇ ਵਾਹਨ ਵਿੱਚ ਮੈਨੂੰ ਬਿਠਾ ਲਵੇ ਪਰ ਮੈਨੂੰ ਕੁਝ ਸਮੇਂ ਬਾਅਦ ਚੇਤਾ ਆਇਆ ਕਿ ਇਹ ਪੰਜਾਬ ਨਹੀਂ ਕੈਨੇਡਾ ਸੀ ਅਤੇ ਇੱਥੇ ਰਾਹਗੀਰ ਨੂੰ ਲਿਫਟ ਦੇਣ ਦੀ ਰਵਾਇਤ ਨਹੀਂ ਹੁੰਦੀ
ਤੁਰਦਿਆਂ ਤੁਰਦਿਆਂ 1987 ਵਾਲੇ ਪੁਰਾਣੇ ਦਿਨਾਂ ਦੀ ਯਾਦ ਆ ਗਈ
ਉਨੀ ਦਿਨੀ ਸਕੂਲ ਤੋਂ ਵਾਪਸ ਪੈਦਲ ਘਰ ਪਰਤਦਿਆਂ ਕਈ ਵਾਰ ਪਿੱਛੋਂ ਆ ਰਹੇ ਕਿਸੇ ਸਾਈਕਲ ਸਵਾਰ ਨੂੰ ਅਕਸਰ ਹੀ ਇਸ਼ਾਰਾ ਕਰਕੇ ਕਹਿ ਦੇਣਾ ਕਿ 'ਭਾਊ ਲਈ ਜਾਈ'
ਤੇ ਅਗਲੇ ਨੇ ਤਰਸ ਕਰਕੇ ਆਪਣੇ ਸਾਈਕਲ ਤੇ ਬਿਠਾ ਵੀ ਲੈਣਾ ਕਿਉਂਕਿ ਉਹਨਾਂ ਵੇਲਿਆਂ ਚ ਅਜੋਕੇ ਸਮੇਂ ਵਾਂਗੂ ਵਿੱਚ ਭੱਜ ਦੌੜ ਨਹੀਂ ਸੀ ਅਤੇ ਇੱਥੇ ਕਨੇਡਾ ਚ
ਮੀਚ ਗੜੁੱਚ ਹੋਇਆ ਅਤੇ ਠੰਡ ਨਾਲ ਜੂਝਦਿਆਂ ਮੈਂ ਕੋਲੋਂ ਲੰਘਦੇ ਵਾਹਨਾਂ ਨੂੰ ਆਪਣੀ ਮਦਦ ਲਈ ਇਸ਼ਾਰਾ ਕਰਕੇ 'ਭਾਊ ਲਈ ਜਾਈ' ਨਹੀਂ ਸੀ ਕਹਿ ਸਕਦਾ
ਉਦੋਂ ਮੈਨੂੰ ਆਪਣੇ ਦੇਸ਼ ਅਤੇ ਵਿਦੇਸ਼ ਵੱਸਦੀ ਜ਼ਿੰਦਗੀ ਦੇ ਫਰਕ ਦਾ ਅਹਿਸਾਸ ਹੋਇਆ
ਸ਼ਾਲਾ! ਸਾਡਾ ਵਤਨ ਅਤੇ ਕਨੇਡਾ ਹਮੇਸ਼ਾ ਚੜਦੀ ਕਲਾ ਚ ਰਹਿਣ
ਮਲਕੀਤ ਸਿੰਘ
ਪੱਤਰਕਾਰ ਵੈਨਕੂਵਰ (ਕੈਨੇਡਾ)
+1236 632 3828


