Begin typing your search above and press return to search.

ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ

ਲੌਂਗੋਵਾਲ, ਜਗਸੀਰ ਸਿੰਘ : ਬੀਜੇਪੀ ਦੀ ਛੱਤੀਸਗੜ੍ਹ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਦੇ ਮੰਡਲ ਲੌਂਗੋਵਾਲ ਪ੍ਰਧਾਨ ਸ੍ਰੀ ਰਤਨ ਕੁਮਾਰ ਮੰਗੂ ਦੀ ਅਗਵਾਈ ਹੇਠ ਬੀਜੇਪੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਸਮੇਂ ਮੰਡਲ ਪ੍ਰਧਾਨ ਸ੍ਰੀ ਰਤਨ ਕੁਮਾਰ ਮੰਗੂ ਨੇ ਕਿਹਾ ਕਿ […]

ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਨੇ ਵੰਡੇ ਲੱਡੂ
X

Editor EditorBy : Editor Editor

  |  4 Dec 2023 6:04 AM IST

  • whatsapp
  • Telegram


ਲੌਂਗੋਵਾਲ, ਜਗਸੀਰ ਸਿੰਘ : ਬੀਜੇਪੀ ਦੀ ਛੱਤੀਸਗੜ੍ਹ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਜਿੱਤ ਦੀ ਖੁਸ਼ੀ ਵਿੱਚ ਭਾਜਪਾ ਦੇ ਮੰਡਲ ਲੌਂਗੋਵਾਲ ਪ੍ਰਧਾਨ ਸ੍ਰੀ ਰਤਨ ਕੁਮਾਰ ਮੰਗੂ ਦੀ ਅਗਵਾਈ ਹੇਠ ਬੀਜੇਪੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਸਮੇਂ ਮੰਡਲ ਪ੍ਰਧਾਨ ਸ੍ਰੀ ਰਤਨ ਕੁਮਾਰ ਮੰਗੂ ਨੇ ਕਿਹਾ ਕਿ ਇਸ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਬੀਜੇਪੀ ਰਿਕਾਰਡ ਤੋੜ ਸੀਟਾਂ ਨਾਲ ਇੱਕ ਵਾਰ ਫਿਰ ਤੋਂ ਕੇਦਰ ਵਿੱਚ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਇਹ ਜਿੱਤ ਪ੍ਰਾਪਤ ਹੋਈ ਹੈ,ਇਸ ਦਾ ਸਿਹਰਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ,ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜੇ ਪੀ ਨੱਡਾ ਅਤੇ ਸ੍ਰੀ ਅਮਿਤ ਸ਼ਾਹ ਦੀ ਯੋਗ ਅਗਵਾਈ ਨੂੰ ਜਾਂਦਾ ਹੈ । ਇਸ ਸਮੇਂ ਭਾਜਪਾ ਆਗੂ ਕੁਲਦੀਪ ਕੁਲਦੀਪ ਮੰਗਲਾ, ਕੇਵਲ ਚੰਦ ਧੌਲਾ,ਕੇਵਲ ਸ਼ਰਮਾ,ਨਛੱਤਰ ਸਿੰਘ ਨਾਟੀ,ਸੋਨੂ,ਮੋਨੂ, ਕੁਨਾਲ ਜਿੰਦਲ,ਸਚਿਨ ਗੋਇਲ ਆਦਿ ਬੀਜੇਪੀ ਵਰਕਰ ਮੌਜੂਦ ਸਨ।

Next Story
ਤਾਜ਼ਾ ਖਬਰਾਂ
Share it