ਵਿੱਕੀ ਕੌਸ਼ਲ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, 1 ਦਸੰਬਰ ਨੂੰ ਰਿਲੀਜ਼ ਹੋਵੇਗੀ ਭਾਰਤੀ ਜੰਗ ਇਤਿਹਾਸਕ ਫਿਲਮ ‘ਸੈਮ ਬਹਾਦਰ’
ਅੰਮ੍ਰਿਤਸਰ, 24 ਨਵੰਬਰ: ਸ਼ੇਖਰ ਰਾਏ- ਇੰਨਾਂ ਦਿਨੀ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਵੀ ਆਪਣੀ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ’ ਸੈਮ ਬਹਾਦਰ’ ਨੂੰ ਲੈ ਕਿ ਸੁਰਖੀਆਂ ਵਿਚ ਹਨ। ਬੀਤੇ ਦਿਨੀ ਵਿੱਕੀ ਕੌਸ਼ਲ ਆਪਣੀ ਸਾਥੀ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜ਼ਾਰ ਦੇ ਨਾਲ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ […]
By : Editor Editor
ਅੰਮ੍ਰਿਤਸਰ, 24 ਨਵੰਬਰ: ਸ਼ੇਖਰ ਰਾਏ- ਇੰਨਾਂ ਦਿਨੀ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਵੀ ਆਪਣੀ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਬਾਲੀਵੁੱਡ ਫਿਲਮ ’ ਸੈਮ ਬਹਾਦਰ’ ਨੂੰ ਲੈ ਕਿ ਸੁਰਖੀਆਂ ਵਿਚ ਹਨ। ਬੀਤੇ ਦਿਨੀ ਵਿੱਕੀ ਕੌਸ਼ਲ ਆਪਣੀ ਸਾਥੀ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜ਼ਾਰ ਦੇ ਨਾਲ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਦੀਆਂ ਤਸਵੀਰਾਂ ਵਿੱਕੀ ਕੌਸ਼ਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਸਾਂਝੀਆਂ ਕੀਤੀਆਂ। ਇਸ ਤੋਂ ਬਾਅਦ ਵਿੱਕੀ ਕੌਸ਼ਲ ਅਤੇ ਉਨ੍ਹਾਂ ਦੀ ਟੀਮ ਵਾਘਾ ਬਾਰਡਰ ਉੱਪਰ ਵੀ ਗਏ।
ਹੋਸ਼ਿਆਰਪੁਰ ਦੀ ਪੰਜਾਬੀ ਫੈਮਲੀ ਦੇ ਘਰ ਜਨਮੇ ਵਿੱਕੀ ਕੌਸ਼ਲ ਨੇ ਬਾਲੀਵੁੱਡ ਵਿਚ ਆਪਣੀ ਪਹਿਚਾਣ ਆਪਣੀ ਅਦਾਕਾਰੀ ਦੇ ਦਮ ਉੱਪਰ ਬਣਾਈ ਹੈ। ਹੁਣ ਵਿੱਕੀ ਕੌਸ਼ਲ ਦੀ ਅਦਾਕਾਰੀ ਦੇ ਦਮ ਦੀ ਗਵਾਹੀ ਭਰਨ ਵਾਲੀ ਇਕ ਹੋ ਫਿਲਮ ’ਸੈਮ ਬਹਾਦਰ’ 1 ਦਸੰਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਜਦੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਉਸਨੂੰ ਦੇਖ ਸਭ ਹੈਰਾਨ ਹੀ ਰਹਿ ਗਏ ਕਿਉਂਕੀ ਇਕ ਰੀਅਲ ਲਾਈਫ ਕੈਰੇਕਟਰ ਨੂੰ ਵਿੱਕੀ ਕੌਸ਼ਲ ਨੇ ਇੰਨਾ ਬਾਖੁਬੀ ਨਿਭਾਇਆ ਕਿ ਉਸਨੂੰ ਦੇਖਕੇ ਪਹਿਲੀ ਝਲਕ ਤੁਹਾਨੂੰ ਯਕੀਨ ਹੀ ਨਹੀਂ ਆਏਗਾ ਕਿ ਤੁਸੀਂ ਵਿੱਕੀ ਕੌਸ਼ਲ ਨੂੰ ਦੇਖ ਰਹੇ ਹੋ। ਤੁਹਾਨੂੰ ਲੱਗੇਗਾ ਕਿ ਤੁਸੀਂ ਸੈਮ ਬਹਾਦਰ ਨੂੰ ਹੀ ਦੇਖ ਰਹੇ ਹਨ। ਜੀ ਹਾਂ ਇਸ ਫਿਲਮ ਵਿੱਚ ਵਿੱਕੀ ਭਾਰਤ ਦੇ ਜੰਗੀ ਨਾਇਕ ਅਤੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ ਜਿਨ੍ਹਾਂ ਨੂੰ ਸੈਮ ਬਹਾਦਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਨਾਮ ਦੇ ਨਾਲ ਬਹਾਦਰ ਕਿਉਂ ਲਗਾਇਆ ਗਿਆ ਇਹੀ ਤੁਸੀਂ ਇਸ ਫਿਲਮ ਵਿਚ ਦੇਖਣ ਵਾਲੇ ਹੋ। ਇਸ ਦੇ ਬਾਰੇ ਵਿੱਕੀ ਕੌਸ਼ਲ ਦਾ ਵੀ ਕਹਿਣਾ ਹੈ ਕਿ ”ਇਹ ਮੈਂ ਹੁਣ ਤੱਕ ਸਭ ਤੋਂ ਮੁਸ਼ਕਲ ਭੂਮਿਕਾ ਨਿਭਾਈ ਹੈ। ਸਿਰਫ ਇਹ ਨਹੀਂ ਕਿ ਉਹ ਕਿਵੇਂ ਬੋਲਦਾ ਹੈ ਅਤੇ ਉਹ ਕਿਵੇਂ ਚੱਲਦਾ ਹੈ, ਬਲਕਿ ਉਸ ਕਿਸਮ ਦੇ ਆਦਮੀ ਦੇ ਕਾਰਨ ਉਸ ਨੂੰ ਬਹੁਤ ਮਿਹਨਤ ਦੀ ਜ਼ਰੂਰਤ ਸੀ। ਫਿਲਮ, ਸੱਚਮੁੱਚ ਇੱਕ ਟੀਮ ਦੀ ਕੋਸ਼ਿਸ਼ ਹੈ ਅਤੇ ਮੇਘਨਾ ਦੁਆਰਾ ਕੀਤਾ ਗਿਆ ਇਕ ਵਿਸ਼ਾਲ ਖੋਜ ਕਾਰਜ ਹੈ।”
ਇਸ ਫਿਲਮ ਉੱਪਰ ਇੰਨੀ ਮਿਹਨਤ ਕਰਨ ਤੋਂ ਬਾਅਦ ਬੀਤੇ ਦਿਨ ਵਿੱਕੀ ਕੌਸ਼ਲ ਉਨ੍ਹਾਂ ਦੇ ਸਹਿ ਅਦਾਕਾਰਾ ਸਾਨਿਆ ਮਲਹੋਤਰਾ ਅਤੇ ਫਿਲਮ ਦੀ ਡਾਇਰੈਕਟਰ ਮੇਘਨ ਗੁਲਜ਼ਾਰ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੁ ਸਾਹਿਬ ਦਾ ਆਸ਼ਿਰਵਾਦ ਲੈਣ ਦੇ ਲਈ ਪਹੁੰਚੇ। ਇਸ ਮੌਕੇ ਦੀਆਂ ਤਸਵੀਰਾਂ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਪਰ ਸਾਂਝੀ ਕੀਤੀਆਂ ਅਤੇ ਲਿਖਿਆ ‘‘ਸ਼ੂਕਰ, ਸਬਰ, ਸਕੂਨ”।
ਇਸ ਮੌਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓ ਉੱਪਰ ਵਿੱਕੀ ਦੇ ਪ੍ਰਸ਼ੰਸਕ ਵੀ ਉਸਨੂੰ ਸ਼ੁਭਕਾਮਨਾਵਾਂ ਅਤੇ ਅਸ਼ੀਰਵਾਦ ਦਿੰਦੇ ਨਜ਼ਰ ਆ ਰਹੇ ਹਨ।
ਇਸ ਤੋਂ ਬਾਅਦ ਵਿੱਕੀ ਕੌਸ਼ਲ ਵਾਘਾ ਅਟਾਰੀ ਬਾਰਡਰ ਉੱਪਰ ਪਹੁੰਚੇ। ਇਸ ਮੌਕੇ ਉਹ ਪੂਰੇ ਦੇਸ਼ ਭਗਤੀ ਦੇ ਜਨੂੰਨ ਨਾਲ ਭਰੇ ਹੋਏ ਦਿਖਾਈ ਦੇ ਰਹੇ ਸੀ। ਵਿੱਕੀ ਨੇ ਭਾਰਤ ਮਾਤਾ ਕੀ ਜੈ ਅਤੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ।
ਵਿੱਕੀ ਕੌਸ਼ਲ ਨੇ ਇਸ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਫਿਲਮ ਦਾ ਟ੍ਰੇਲਰ ਸਾਂਝਾ ਕਰਦੇ ਹੋਏ ਲਿਖਿਆ ਸੀ, ”ਜ਼ਿੰਦਗੀ ਉਨਕੀ, ਇਤਿਹਾਸ ਹਮਾਰਾ”। ਟ੍ਰੇਲਰ ਦੀ ਸ਼ੁਰੂਆਤ ਸੈਮ ਬਹਾਦੁਰ ਉਰਫ ਵਿੱਕੀ ਕੌਸ਼ਲ ਨੇ ਆਪਣੇ ਸੈਨਿਕਾਂ ਨੂੰ ਇੱਕ ਪ੍ਰੇਰਣਾਦਾਇਕ ਸੰਦੇਸ਼ ਸਾਂਝਾ ਕਰਦੇ ਹੋਏ ਕੀਤੀ। ਉਹ ਕਹਿੰਦਾ ਹੈ, ਉਏਕ ਸਿਪਾਹੀ ਅਪਨੇ ਵਾਰਦੀ ਕੀ ਇਜਤ ਕੇ ਲੀਏ ਅਪਨੇ ਜਾਨ ਭੀ ਦੇ ਸਕਤਾ ਹੈ।ਇਹ ਫਿਰ ਪੇਸ਼ ਕਰਦਾ ਹੈ ਕਿ ਕਿਵੇਂ ਸੈਮ ਬਹਾਦੁਰ ਨੇ ਅਗਵਾਈ ਕੀਤੀ ਅਤੇ 1971 ਵਿੱਚ ਭਾਰਤ-ਪਾਕਿ ਜੰਗ ਵਿਚ ਭਾਰਤ ਨੂੰ ਜਿੱਤ ਹਾਸਲ ਕਰਨ ਵਿੱਚ ਮਦਦ ਕੀਤੀ।ਟ੍ਰੇਲਰ ਵਿੱਚ ਫਾਤਿਮਾ ਸਨਾ ਸ਼ੇਖ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰੋਲ ਵਿਚ ਦਿਖਾਈ ਦਿੱਤੀ। ਸਾਨੀਆ ਮਲਹੋਤਰਾ ਨੇ ਸੈਮ ਬਹਾਦਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ।
ਫੌਜ ਵਿੱਚ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦਾ ਕੈਰੀਅਰ ਚਾਰ ਦਹਾਕਿਆਂ ਅਤੇ ਪੰਜ ਯੁੱਧਾਂ ਵਿੱਚ ਫੈਲਿਆ ਹੋਇਆ ਸੀ। ਉਹ ਫੀਲਡ ਮਾਰਸ਼ਲ ਦੇ ਰੈਂਕ ’ਤੇ ਤਰੱਕੀ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਫੌਜ ਅਧਿਕਾਰੀ ਸਨ ਅਤੇ 1971 ਦੀ ਭਾਰਤ-ਪਾਕਿ ਜੰਗ ਵਿੱਚ ਉਸਦੀ ਫੌਜੀ ਜਿੱਤ ਨੇ ਬੰਗਲਾਦੇਸ਼ ਦੀ ਸਿਰਜਣਾ ਕੀਤੀ। ਇਹ ਮੌਕਾ ਹੈ ਇਸ ਫਿਲਮ ਦੇ ਜ਼ਰੀਰੇ ਆਪਣੇ ਭਰਤੀ ਇਤਿਹਾਸ ਨੂੰ ਜਾਨਣ ਦਾ।
ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ ਮੇਘਨਾ ਗੁਲਜ਼ਾਰ ਨੇ ਡਾਇਰੈਕਟ ਕੀਤਾ ਹੈ। ਫਿਲਮ 1 ਦਸੰਬਰ ਨੂੰ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।