ਵੀਰ ਦਾਸ ਨੂੰ ਮਿਲਿਆ ਅਮਰੀਕਾ ਦਾ ਵੱਕਾਰੀ ਐਵਾਰਡ
ਨਿਊਯਾਰਕ, (ਰਾਜ ਗੋਗਨਾ) : ਨੈੱਟਫਲਿਕਸ ਤੇ ਚੱਲ ਰਹੇ ਕਾਮੇਡੀ ਸ਼ੋਅ ਵੀਰ ਦਾਸ ਲੈਂਡਿੰਗ ਦੇ ਅਦਾਕਾਰ ਵੀਰ ਦਾਸ ਨੂੰ ਸਰਵੋਤਮ ਕਾਮੇਡੀ ਸ਼ੀਰੀਜ ਸ਼੍ਰੇਣੀ ਚ’ ਅਮਰੀਕਾ ਦਾ ਵੱਕਾਰੀ ਐਮੀ ਐਵਾਰਡ ਮਿਲਿਆ। ਇਸ ਸ਼੍ਰੇਣੀ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ। ਇਹ ਸਮਾਗਮ 20 ਨਵੰਬਰ ਨੂੰ ਨਿਊਯਾਰਕ ਵਿੱਚ ਹੋਇਆ ਸੀ। ਜ਼ਿਆਦਾਤਰ ਲੋਕ ਇਸ […]
By : Editor Editor
ਨਿਊਯਾਰਕ, (ਰਾਜ ਗੋਗਨਾ) : ਨੈੱਟਫਲਿਕਸ ਤੇ ਚੱਲ ਰਹੇ ਕਾਮੇਡੀ ਸ਼ੋਅ ਵੀਰ ਦਾਸ ਲੈਂਡਿੰਗ ਦੇ ਅਦਾਕਾਰ ਵੀਰ ਦਾਸ ਨੂੰ ਸਰਵੋਤਮ ਕਾਮੇਡੀ ਸ਼ੀਰੀਜ ਸ਼੍ਰੇਣੀ ਚ’ ਅਮਰੀਕਾ ਦਾ ਵੱਕਾਰੀ ਐਮੀ ਐਵਾਰਡ ਮਿਲਿਆ। ਇਸ ਸ਼੍ਰੇਣੀ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ। ਇਹ ਸਮਾਗਮ 20 ਨਵੰਬਰ ਨੂੰ ਨਿਊਯਾਰਕ ਵਿੱਚ ਹੋਇਆ ਸੀ। ਜ਼ਿਆਦਾਤਰ ਲੋਕ ਇਸ ਨੂੰ ਆਸਕਰ ਅਤੇ ਗ੍ਰੈਮੀ ਵਰਗਾ ਪੁਰਸਕਾਰ ਮੰਨਦੇ ਹਨ, ਪਰ ਇਹ ਉਨ੍ਹਾਂ ਤੋਂ ਬਿਲਕੁਲ ਵੱਖਰਾ ਹੈ।
ਐਮੀ , ਗ੍ਰੈਮੀ ਅਤੇ ਆਸਕਰ ਅਵਾਰਡ, ਤਿੰਨੋਂ ਅਮਰੀਕਾ ਵਿੱਚ ਦਿੱਤੇ ਜਾਂਦੇ ਹਨ। ਇਨ੍ਹਾਂ ਦੇ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਇਸ ਦੇਸ਼ ਨਾਲ ਸਬੰਧਤ ਹੁੰਦੀਆਂ ਹਨ ਅਤੇ ਦੁਨੀਆ ਭਰ ਤੋਂ ਆਪਣੇ-ਆਪਣੇ ਖੇਤਰ ਦੇ ਕਲਾਕਾਰਾਂ ਅਤੇ ਸਬੰਧਤ ਸ਼ੋਅ ਦਾ ਸਨਮਾਨ ਕਰਦੀਆਂ ਹਨ। ਐਮੀ ਅਵਾਰਡ ਟੈਲੀਵਿਜ਼ਨ ਅਤੇ ਹੋਰ ਮੀਡੀਆ ਪਲੇਟਫਾਰਮਾਂ ‘ਤੇ ਦਿਖਾਏ ਗਏ ਪ੍ਰੋਗਰਾਮਾਂ ਲਈ ਦਿੱਤੇ ਜਾਂਦੇ ਹਨ। ਇਹ ਫਿਲਮਾਂ ਲਈ ਨਹੀਂ ਦਿੱਤਾ ਜਾਂਦਾ, ਜਦੋਂ ਕਿ ਆਸਕਰ ਫਿਲਮਾਂ ਲਈ ਦਿੱਤਾ ਜਾਂਦਾ ਹੈ ਅਤੇ ਸੰਗੀਤ ਦੇ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਲਾਕਾਰਾਂ ਨੂੰ ਗ੍ਰੈਮੀ ਪੁਰਸਕਾਰ ਦਿੱਤੇ ਜਾਂਦੇ ਹਨ।
ਐਮੀ ਅਵਾਰਡ ਦੇਣ ਦਾ ਪਹਿਲਾ ਐਲਾਨ 1948 ਵਿੱਚ ਕੀਤਾ ਗਿਆ ਸੀ, ਪਰ ਇਹਨਾਂ ਦੀ ਰਸਮੀ ਸ਼ੁਰੂਆਤ 25 ਜਨਵਰੀ, 1949 ਨੂੰ ਹੋਈ ਸੀ। ਐਨੀ ਅਵਾਰਡਸ ਦੀ ਇੱਕ ਸ਼੍ਰੇਣੀ ਪ੍ਰਾਈਮ ਟਾਈਮ ਐਮੀ ਅਵਾਰਡ ਹੈ। ਇਹ ਸਿਰਫ਼ ਅਮਰੀਕਾ ਵਿੱਚ ਪ੍ਰਾਈਮ ਟਾਈਮ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਨੂੰ ਦਿੱਤੇ ਜਾਂਦੇ ਹਨ। ਇਹ ਪੁਰਸਕਾਰ ਦੁਨੀਆ ਦੇ ਹੋਰ ਦੇਸ਼ਾਂ ਲਈ ਨਹੀਂ ਹਨ। ਅੰਤਰਰਾਸ਼ਟਰੀ ਐਮੀ ਅਵਾਰਡ ਅੰਤਰਰਾਸ਼ਟਰੀ ਸ਼ੋਆਂ ਨੂੰ ਦਿੱਤੇ ਜਾਂਦੇ ਹਨ।
ਡੇ ਟਾਈਮ ਐਮੀ ਅਵਾਰਡ ਸਵੇਰੇ ਅਤੇ ਦੁਪਹਿਰ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਲਈ ਦਿੱਤੇ ਜਾਂਦੇ ਹਨ। ਐਮੀ ਅਵਾਰਡ ਤਿੰਨ ਭਾਈਵਾਲ ਸੰਸਥਾਵਾਂ ਦੁਆਰਾ ਦਿੱਤੇ ਜਾਂਦੇ ਹਨ। ਜਿਸ ਵਿੱਚ ਟੈਲੀਵਿਜ਼ਨ ਅਕੈਡਮੀ ਪ੍ਰਾਈਮ ਟਾਈਮ ਐਮੀ ਅਵਾਰਡਾਂ ਦਾ ਸੰਚਾਲਨ ਕਰਦੀ ਹੈ। ਨੈਸ਼ਨਲ ਅਕੈਡਮੀ ਆਫ਼ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਸਵੇਰ ਅਤੇ ਦਿਨ ਦੇ ਪ੍ਰੋਗਰਾਮਾਂ, ਖੇਡਾਂ, ਖ਼ਬਰਾਂ ਅਤੇ ਦਸਤਾਵੇਜ਼ੀ ਫਿਲਮਾਂ ਲਈ ਪੁਰਸਕਾਰਾਂ ਦਾ ਪ੍ਰਬੰਧਨ ਕਰਦੀ ਹੈ। ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਇੰਟਰਨੈਸ਼ਨਲ ਐਮੀ ਅਵਾਰਡਸ ਦਾ ਸੰਚਾਲਨ ਕਰਦੀ ਹੈ। ਤਿੰਨੋਂ ਸੰਸਥਾਵਾਂ ਟੀਵੀ ਪੇਸ਼ੇਵਰਾਂ ਨੂੰ ਮੈਂਬਰਸ਼ਿਪ ਪ੍ਰਦਾਨ ਕਰਦੀਆਂ ਹਨ। ਇਹ ਮੈਂਬਰ ਪੁਰਸਕਾਰਾਂ ਲਈ ਵੋਟ ਕਰਦੇ ਹਨ ਅਤੇ ਇਸ ਆਧਾਰ ‘ਤੇ ਜੇਤੂ ਦਾ ਫੈਸਲਾ ਕੀਤਾ ਜਾਂਦਾ ਹੈ।
ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਕੁੱਲ 16 ਸ਼੍ਰੇਣੀਆਂ ਵਿੱਚ ਪੁਰਸਕਾਰ ਦਿੰਦੀ ਹੈ। ਅਤੇ ਹੁਣ 52ਵਾਂ ਅੰਤਰਰਾਸ਼ਟਰੀ ਐਮੀ ਅਵਾਰਡ ਮੁਕਾਬਲਾ 6 ਦਸੰਬਰ 2023 ਤੋਂ ਸ਼ੁਰੂ ਹੋਵੇਗਾ ਅਤੇ 31 ਜਨਵਰੀ 2024 ਤੱਕ ਦੁਪਹਿਰ 12 ਵਜੇ ਤੱਕ ਚੱਲੇਗਾ। ਇਸ ਦੌਰਾਨ ਨਾਮਜ਼ਦਗੀ, ਵੋਟਿੰਗ ਆਦਿ ਦੀ ਪ੍ਰਕਿਰਿਆ ਚੱਲੇਗੀ। ਇਸ ਦਾ ਐਲਾਨ ਅਤੇ ਸਨਮਾਨ ਸਮਾਰੋਹ ਸਾਲ 2024 ਵਿੱਚ ਹੀ ਬਾਅਦ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਸੰਸਥਾ ਨੌਜਵਾਨ ਸਕ੍ਰਿਪਟ ਰਾਈਟਰਾਂ ਨੂੰ ਵੱਖਰਾ ਐਵਾਰਡ ਦਿੰਦੀ ਹੈ।