Snake Fossil Found : ਭਾਰਤ ਵਿੱਚ ਮਿਲਿਆ ਸਭ ਤੋਂ ਵੱਡੇ ਨਾਗ ਦਾ 50 ਮਿਲੀਅਨ ਸਾਲ ਪੁਰਾਣਾ ਪਿੰਜ਼ਰ, ਨਾਮ ਹੈ ‘ਵਾਸੂਕੀ’
ਅਹਿਮਦਾਬਾਦ (16 ਅਪ੍ਰੈਲ), ਰਜਨੀਸ਼ ਕੌਰ : ਭਾਰਤ ਵਿੱਚ ਵਿਗਿਆਨੀਆਂ ਨੇ ਇੱਕ ਪ੍ਰਾਚੀਨ ਸੱਪ ਦੇ ਪਿੰਜ਼ਰ ਅਵਸ਼ੇਸ਼ਾਂ ਦੀ ਖੋਜ ਕੀਤੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੱਪ ਹੋ ਸਕਦਾ ਹੈ। ਅਨੁਮਾਨਾਂ ਅਨੁਸਾਰ, ਇਹ ਵਿਸ਼ਾਲ ਸੱਪ 50 ਫੁੱਟ ਲੰਬਾ ਹੋ ਸਕਦਾ ਹੈ, ਜੋ ਕਿ ਮੌਜੂਦਾ ਰਿਕਾਰਡ ਧਾਰਕ ਟਿਟਾਨੋਬੋਆ ਨਾਲੋਂ ਲਗਪਗ 6.5 ਫੁੱਟ (2 ਮੀਟਰ) ਵੱਧ […]
By : Editor Editor
ਅਹਿਮਦਾਬਾਦ (16 ਅਪ੍ਰੈਲ), ਰਜਨੀਸ਼ ਕੌਰ : ਭਾਰਤ ਵਿੱਚ ਵਿਗਿਆਨੀਆਂ ਨੇ ਇੱਕ ਪ੍ਰਾਚੀਨ ਸੱਪ ਦੇ ਪਿੰਜ਼ਰ ਅਵਸ਼ੇਸ਼ਾਂ ਦੀ ਖੋਜ ਕੀਤੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੱਪ ਹੋ ਸਕਦਾ ਹੈ। ਅਨੁਮਾਨਾਂ ਅਨੁਸਾਰ, ਇਹ ਵਿਸ਼ਾਲ ਸੱਪ 50 ਫੁੱਟ ਲੰਬਾ ਹੋ ਸਕਦਾ ਹੈ, ਜੋ ਕਿ ਮੌਜੂਦਾ ਰਿਕਾਰਡ ਧਾਰਕ ਟਿਟਾਨੋਬੋਆ ਨਾਲੋਂ ਲਗਪਗ 6.5 ਫੁੱਟ (2 ਮੀਟਰ) ਵੱਧ ਹੈ। ਭਾਰਤ ਵਿੱਚ ਪਾਏ ਜਾਣ ਵਾਲੇ ਸੱਪ ਦੀ ਇਸ ਨਵੀਂ ਪ੍ਰਜਾਤੀ ਦਾ ਨਾਮ ਵਾਸੂਕੀ ਇੰਡੀਕਸ ਹੈ। ਇਸਦਾ ਨਾਮ ਹਿੰਦੂ ਧਰਮ ਵਿੱਚ ਸੱਪਾਂ ਦੇ ਮਿਥਿਹਾਸਕ ਰਾਜੇ ਤੋਂ ਲਿਆ ਗਿਆ ਹੈ। ਲਾਈਵ ਸਾਇੰਸ ਦੀ ਰਿਪੋਰਟ ਦੇ ਅਨੁਸਾਰ, ਗੁਜਰਾਤ ਦੇ ਪਾਨਧਰਾਓ ਲਿਗਨਾਈਟ ਖਾਨ ਵਿੱਚ ਇਸ ਵਿਸ਼ਾਲ ਸੱਪ ਦੇ ਕੁੱਲ 27 ਪਿੰਜ਼ਰ ਦੀ (vertebrae) ਖੋਜ ਹੋਈ ਹੈ।
ਇਹ ਪੰਜ਼ਰ ਲਗਪਗ 47 ਮਿਲੀਅਨ ਸਾਲ ਪਹਿਲਾਂ ਈਓਸੀਨ ਯੁੱਗ ਦੇ ਹਨ। ਇਸ ਖੋਜ ਨਾਲ ਜੁੜੇ ਲੇਖਕਾਂ ਦਾ ਮੰਨਣਾ ਹੈ ਕਿ ਫਾਸਿਲ ਇੱਕ ਪੂਰੀ ਤਰ੍ਹਾਂ ਵਿਕਸਿਤ ਬਾਲਗ ਦਾ ਹੈ। ਟੀਮ ਨੇ ਸੱਪ ਦੀ ਰੀੜ੍ਹ ਦੀ ਹੱਡੀ ਦੀ ਚੌੜਾਈ ਦੀ ਵਰਤੋਂ ਕਰਕੇ ਸੱਪ ਦੇ ਕੁੱਲ ਸਰੀਰ ਦੀ ਲੰਬਾਈ ਦਾ ਅੰਦਾਜ਼ਾ ਲਾਇਆ ਹੈ। ਵਾਸੂਕੀ ਇੰਡੀਕਸ ਦੀ ਉਚਾਈ 36-50 ਫੁੱਟ ਦੇ ਵਿਚਕਾਰ ਹੋ ਸਕਦੀ ਹੈ। ਹਾਲਾਂਕਿ ਟੀਮ ਦਾ ਕਹਿਣਾ ਹੈ ਕਿ ਇਸ 'ਚ ਗਲਤੀ ਹੋਣ ਦੀ ਸੰਭਾਵਨਾ ਹੈ। ਟੀਮ ਦੇ ਅਨੁਮਾਨਾਂ ਦੇ ਨਾਲ ਵੀਰਵਾਰ ਨੂੰ ਸਾਇੰਟਿਫਿਕ ਰਿਪੋਰਟਸ ਜਰਨਲ 'ਚ ਇਸ ਨਾਲ ਜੁੜੀਆਂ ਖੋਜਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ
IPL 2024 ਦਾ 33ਵਾਂ ਮੈਚ 18 ਅਪ੍ਰੈਲ ਨੂੰ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਦੋਵਾਂ ਵਿਚਾਲੇ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਹਾਲਾਂਕਿ ਮੁੰਬਈ ਇੰਡੀਅਨਜ਼ 9 ਦੌੜਾਂ ਨਾਲ ਜਿੱਤ ਗਈ। ਹੁਣ ਇਸ ਮੈਚ ਦਾ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੇ ਆਪਣੇ ਕਪਤਾਨ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਰੋਹਿਤ ਸ਼ਰਮਾ ਨਾਲ ਫੀਲਡਿੰਗ ਬਾਰੇ ਗੱਲਬਾਤ ਕੀਤੀ।
ਆਕਾਸ਼ ਮਧਵਾਲ ਨੇ ਕੀਤਾ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼
ਅਸਲ ‘ਚ ਪੰਜਾਬ ਕਿੰਗਜ਼ ਨੂੰ ਆਖਰੀ ਓਵਰ ‘ਚ ਜਿੱਤ ਲਈ 12 ਦੌੜਾਂ ਦੀ ਲੋੜ ਸੀ। ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਮੁੰਬਈ ਇੰਡੀਅਨਜ਼ ਲਈ ਆਖਰੀ ਓਵਰ ਸੁੱਟਣ ਆ ਰਹੇ ਸਨ। ਓਵਰ ਸ਼ੁਰੂ ਹੋਣ ਤੋਂ ਪਹਿਲਾਂ ਆਕਾਸ਼ ਨੂੰ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨਾਲ ਖੜ੍ਹੇ ਵੇਖਿਆ ਗਿਆ। ਹਾਲਾਂਕਿ ਜੇ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਵੇਖਦੇ ਹੋ ਤਾਂ ਆਕਾਸ਼ ਕੈਪਟਨ ਹਾਰਦਿਕ ਦੀ ਗੱਲ ਬਿਲਕੁਲ ਨਹੀਂ ਸੁਣ ਰਹੇ ਸਨ। ਉਹਨਾਂ ਨੇ ਪੰਡਯਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਹ ਸਿਰਫ਼ ਰੋਹਿਤ ਸ਼ਰਮਾ ਦੀ ਸਲਾਹ ਲੈ ਰਿਹਾ ਸੀ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।