ਕੌਮੀ ਏਕਤਾ ਦਿਵਸ ਵਜੋਂ ਮਨਾਈ ਜਾਂਦੀ ਹੈ ਸਰਦਾਰ ਪਟੇਲ ਦੀ ਜਯੰਤੀ
ਗੁਜਰਾਤ, 31 ਅਕਤੂਬਰ (ਸਵਾਤੀ ਗੌੜ) : 31 ਅਕਤੂਬਰ ਦੇਸ਼ ਵਿੱਚ ਹਰ ਸਾਲ ਕੌਮੀ ਏਕਤਾ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।550 ਤੋਂ ਵੱਧ ਰਿਆਸਤਾਂ ਨੂੰ ਭਾਰਤ ਸੰਘ ਵਿੱਚ ਇੱਕਠੇ ਕਰਨ ਦੀ ਉਹਨਾਂ ਦੀ ਯਾਦਗਾਰੀ ਪ੍ਰਾਪਤੀ ਦਾ ਸਨਮਾਨ ਕਰਨ ਦੇ ਲਈ ਇਸ ਦਿਨ ਨੂੰ ਕੌਮੀ ਏਕਤਾ […]

By : Editor Editor
ਗੁਜਰਾਤ, 31 ਅਕਤੂਬਰ (ਸਵਾਤੀ ਗੌੜ) : 31 ਅਕਤੂਬਰ ਦੇਸ਼ ਵਿੱਚ ਹਰ ਸਾਲ ਕੌਮੀ ਏਕਤਾ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।550 ਤੋਂ ਵੱਧ ਰਿਆਸਤਾਂ ਨੂੰ ਭਾਰਤ ਸੰਘ ਵਿੱਚ ਇੱਕਠੇ ਕਰਨ ਦੀ ਉਹਨਾਂ ਦੀ ਯਾਦਗਾਰੀ ਪ੍ਰਾਪਤੀ ਦਾ ਸਨਮਾਨ ਕਰਨ ਦੇ ਲਈ ਇਸ ਦਿਨ ਨੂੰ ਕੌਮੀ ਏਕਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।ਇਸ ਮੌਕੇ ਪੀਐੱਮ ਨਰੇਂਦਰ ਮੋਦੀ ਨੇ ਵੀ ਸਟੈਚੂ ਆਫ ਯੂਨਿਟੀ ਪਹੁੰਚ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਭਾਰਤ ਵਰਗੇ ਵੰਨ-ਸੁਵੰਨੇ ਦੇਸ਼ ਵਿੱਚ ਇੱਥੋਂ ਦੇ ਲੋਕਾਂ ਵਿੱਚ ਏਕਤਾ ਬਹੁਤ ਜ਼ਰੂਰੀ ਹੈ।ਜਦੋਂ ਕਈ ਰਿਆਸਤਾਂ ਦੇ ਟੁਕੜੇ ਹੋ ਗਏ ਸਨ, ਸਰਦਾਰ ਵੱਲਭ ਭਾਈ ਪਟੇਲ ਨੇ ਇੱਕ ਸੰਯੁਕਤ ਭਾਰਤ ਦੇ ਸੰਕਲਪ ਦਾ ਸਮਰਥਨ ਕੀਤਾ ਸੀ।ਰਾਸ਼ਟਰੀ ਏਕਤਾ ਦਿਵਸ ਦੇਸ਼ ਨੂੰ ਇੱਕਜੁਟ ਕਰਨ ਲਈ ਪਟੇਲ ਤੇ ਹੋਰ ਕਾਰਕੁਨਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਤੇ ਕੁਰਬਾਨੀਆਂ ਦੀ ਯਾਦ ਦਵਾਉਂਦਾ ਹੈ।ਇਹ ਏਕਤਾ ਦੀ ਪੁਸ਼ਟੀ ਕਰਦਾ ਹੈ, ਵਿਭਿੰਨਤਾ ਵਿੱਚ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਤੇ ਰਾਸ਼ਟਰੀ ਅਖੰਡਤਾ ਨੂੰ ਬਣਾਏ ਦੇ ਮਹੱਤਵ ਤੇ ਜ਼ੋਰ ਦਿੰਦਾ ਹੈ।
2014 ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਏਕਤਾ ਦਿਵਸ ਨੂੰ ਅਧਿਕਾਰਤ ਤੌਰ ਤੇ 2014 ਵਿੱਚ ਭਾਰਤ ਸਰਕਾਰ ਵੱਲੋਂ ਸਰਦਾਰ ਵੱਲਭ ਭਾਈ ਪਟੇਲ ਦੀ ਵਿਰਾਸਤ ਦਾ ਸਨਮਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ।ਵੱਲਭ ਭਾਈ ਪਟੇਲ ਇੱਕ ਸਯੁੰਕਤ ਤੇ ਮਜ਼ਬੂਤ ਭਾਰਤ ਦੇ ਕੱਟੜ ਸਮਰਥਕ ਸਨ ਤੇ ਇਹ ਸਮਰਪਣ ਉਹਨਾਂ ਦੇ ਜੀਵਨ ਦੇ ਕੰਮਾਂ ਵਿੱਚ ਵੀ ਝਲਕਦਾ ਸੀ।ਉਹਨਾਂ ਦੇ ਜਨਮਦਿਨ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਉਣ ਦਾ ਸਰਕਾਰ ਦਾ ਫੈਸਲਾ ਉਹਨਾਂ ਦੇ ਯੋਗਦਾਨ ਦੀ ਮਹੱਤਤਾ ਨੂੰ ਦਰਸਾਉਂਦਾ ਹੈ।
ਦਸ ਦਈਏ ਕਿ 2018 ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਤੇ ਪੀਐੱਮ ਨਰੇਂਦਰ ਮੋਦੀ ਨੇ ਗੁਜਰਾਤ ਵਿੱਚ ਨਰਮਦਾ ਨਦੀ ਦੇ ਨੇੜੇ ਸਥਿਤ ਦੁਨਿਆ ਦੀ ਸਭ ਤੋਂ ਵੱਡੀ ਮੂਰਤੀ ਵਿਸ਼ਾਲ ਸਟੈਚੂ ਆਫ ਯੂਨਿਟੀ ਦਾ ਉਦਘਾਟਨ ਕੀਤਾ ਸੀ ਜੋ ਸਰਦਾਰ ਪਟੇਲ ਨੂੰ ਸਮਰਪਿਤ ਕੀਤੀ ਗਈ ਸੀ।ਸਰਦਾਰ ਵੱਲਭ ਭਾਈ ਪਟੇਲ ਦਾ ਇਹ ਬੁੱਤ 182 ਮੀਟਰ ਉੱਚਾ ਹੈ ਜਦਕਿ ਸਟੈਚੂ ਆਫ ਲਿਬਰਟੀ ਦੀ ਉੱਚਾਈ ਸਿਰਫ 93 ਮੀਟਰ ਹੀ ਹੈ।ਜ਼ਿਕਰਯੋਗ ਹੈ ਕਿ ਗੁਜਰਾਤ ਦੇ ਤਤਕਾਲੀਨ ਮੁੱਖਮੰਤਰੀ ਨਰੇਂਦਰ ਮੋਦੀ ਨੇ ਸਾਲ 2010 ਵਿੱਚ ਨਰਮਦਾ ਜ਼ਿਲ੍ਹੇ ਦੇ ਕੇਵਡਿਆ ਵਿੱਚ ਸਟੈਚੂ ਆਫ ਯੂਨਿਟੀ ਬਣਾਉਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਸਾਲ 2018 ਵਿੱਚ ਇਹ ਬੁੱਤ ਦੇਸ਼ ਨੂੰ ਸਮਰਪਿਤ ਕੀਤਾ ਗਿਆ ਸੀ ਜਿਥੇ ਸਾਲ 2023 ਵਿੱਚ 31.92 ਲੱਖ ਟੂਰਿਸਟ ਪਹੁੰਚੇ ਨੇ ਜਦਕਿ ਸਾਲ 2022 ਵਿੱਚ ਇਥੇ 41.32 ਲੱਖ ਟੂਰਿਸਟ ਪਹੁੰਚੇ ਸੀ।ਕੌਮ ਪਟੇਲ ਦਾ ਮਸ਼ਹੂਰ ਨਾਅਰਾ ਏਕ ਭਾਰਤ, ਸ੍ਰੇਸ਼ਠ ਭਾਰਤ ਨੂੰ ਅੱਜ ਵੀ ਪ੍ਰਰਿਤ ਕਰਦਾ ਹੈ।ਵੱਲਭ ਭਾਈ ਪਟੇਲ ਨੂੰ ਭਾਰਤ ਦੇ ਲੋਹ ਪੁਰਸ਼ ਵਜੋਂ ਜਾਣਿਆ ਜਾਂਦਾ ਹੈ ਜੋ ਨਾ ਸਿਰਫ ਇੱਕ ਸੁਤੰਤਰਤਾ ਸੈਨਾਨੀ ਸੀ ਸਗੋਂ ਇੱਕ ਦੂਰਦਰਸ਼ੀ ਨੇਤਾ ਵੀ ਸਨ। ਪਟੇਲ ਇੱਕ ਸਮਰਪਿਤ ਵਕੀਲ ਸਨ ਜਿਹਨਾਂ ਹਮੇਸ਼ਾ ਇਨਸਾਫ, ਬਰਾਬਰੀ ਤੇ ਏਕਤਾ ਲਈ ਆਵਾਜ਼ ਬੁਲੰਦ ਕੀਤੀ।ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਪਟੇਲ ਦਾ ਅਹਿਮ ਯੋਗਦਾਨ ਸੀ।
ਸਰਦਾਰ ਵੱਲਭਭਾਈ ਪਚੇਲ ਭਾਰਤ ਦੇ ਵਿਭਿੰਨ ਭਾਈਚਾਰਿਆਂ ਦੀ ਏਕਤਾ ਵਿੱਚ ਪੱਕਾ ਵਿਸ਼ਵਾਸ ਰੱਖਦੇ ਸਨ।ਆਜ਼ਾਦੀ ਤੋਂ ਬਾਅਦ ਉਹਨਾਂ ਰਿਆਸਤਾਂ ਨੂੰ ਭਾਰਤੀ ਸੰਘ ਵਿੱਚ ਜੋੜਨ ਦੇ ਚੁਣੌਤੀਪੂਰਨ ਕਾਰਜ ਦਾ ਸਾਹਮਣਾ ਕੀਤਾ।ਉਹਨਾਂ ਦੇ ਕੂਟਨੀਤਕ ਹੁਨਰ ਤੇ ਸਿਆਸਤ ਨੇ ਇਹਨਾਂ ਰਾਜਾਂ ਨੂੰ ਸ਼ਾਮਲ ਹੋਣ ਲਈ ਮਨਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਨਾਲ ਦੇਸ਼ ਦੀ ਖੇਤਰੀ ਅਖੰਡਤਾ ਨੂੰ ਯਕੀਨੀ ਬਣਾਇਆ ਗਿਆ।ਪਟੇਲ ਦੇ ਅਟੁੱਟ ਯਤਨਾਂ ਨੇ ਇਕਜੁੱਟ ਤੇ ਸਦਭਾਵਨਾ ਵਾਲੇ ਭਾਰਤ ਦੀ ਨੀਂਹ ਰੱਖੀ।
ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਗੁਜਰਾਤ ਦੇ ਨਡਿਯਾਦ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ।ਪਟੇਲ ਦਾ ਵਿਆਹ 16 ਸਾਲ ਦੀ ਉਮਰ ਵਿੱਚ ਹੋਇਆ ਸੀ ਤੇ ਜਦੋਂ ਉਹ 33 ਸਾਲ ਦੇ ਸੀ ਤਾਂ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ।ਪਟੇਲ ਕਾਨੂੰਨ ਦੇ ਚੰਗੇ ਜਾਣਕਾਰ ਸੀ। ਲੰਡਨ ਜਾਕੇ ਉਹਨਾਂ ਬੈਰਿਸਟਰ ਦੀ ਪੜਾਈ ਕੀਤੀ ਤੇ ਵਾਪਸ ਆ ਕੇ ਅਹਿਮਾਦਾਬਾਦ ਵਿੱਚ ਵਕਾਲਤ ਕਰਨ ਲੱਗੇ।ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਉਹਨਾਂ ਭਾਰਤ ਦੀ ਆਜ਼ਾਦੀ ਅੰਦੋਲਨ ਵਿੱਚ ਹਿੱਸਾ ਲਿਆ। ਆਜ਼ਾਦੀ ਅੰਦਲੋਨ ਵਿੱਚ ਪਟੇਲ ਦਾ ਪਹਿਲਾ ਤੇ ਵੱਡਾ ਯੋਗਦਾਨ 1918 ਵਿੱਚ ਖੇੜਾ ਸੰਘਰਸ਼ ਵਿੱਚ ਸੀ ਜਦੋਂ ਖੇੜਾ ਵਿੱਚ ਸੁੱਖਾ ਸੀ ਤੇ ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਦੇ ਕਰ ਤੋਂ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਸਮੇਂ ਪਟੇਲ ਨੇ ਇਸ ਅੰਦੋਲਨ ਦੀ ਅਗਵਾਈ ਕੀਤੀ ਤੇ ਵਕਾਲਾਤ ਛੱਡ ਸਾਮਾਜਿਕ ਜੀਵਨ ਵਿੱਚ ਐਂਟਰੀ ਕੀਤੀ। ਸਰਦਾਰ ਪਟੇਲ ਨੇ 1928 ਵਿੱਚ ਹੋਏ ਬਾਰਦੋਲੀ ਸ੍ਰਤਿਆਗ੍ਰਹਿ ਵਿੱਚ ਕਿਸਾਨ ਅੰਦੋਲਨ ਦੀ ਸਫਲ ਅਗਵਾਈ ਕੀਤੀ ਸੀ।ਬਾਰਡੋਲੀ ਸ੍ਰਤਿਆਗ੍ਰਹਿ ਅੰਦੋਲਨ ਦੇ ਸਫਲ ਹੋਣ ਤੋਂ ਬਾਅਦ ਉਥੇ ਦੀ ਮਹਿਲਾਵਾਂ ਨੇ ਵੱਲਭ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਦਿੱਤੀ ਸੀ।
ਆਜ਼ਾਦ ਭਾਰਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਪਹਿਲੇ ਵਿਅਕਤੀ ਸੀ ਜਿਹਨਾਂ ਭਾਰਤੀ ਸਿਵਲ ਸੇਵਾਵਾਂ ਦੇ ਮਹੱਤਵ ਨੂੰ ਬਾਖੂਬੀ ਸਮਝਿਆ ਤੇ ਭਾਰਤੀ ਸੰਘ ਦੇ ਲਈ ਉਸ ਦੀ ਨਿਰੰਤਰਤਾ ਨੂੰ ਜ਼ਰੂਰੀ ਦੱਸਿਆ । ਇਹ ਸਰਦਾਰ ਵੱਲਭ ਭਾਈ ਪਟੇਲ ਦੀ ਹੀ ਸੋਚ ਸੀ ਕਿ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇਸ਼ ਨੂੰ ਇੱਕ ਰੱਖਣ ਵਿੱਚ ਖਾਸ ਹੋਣਗੀਆਂ।ਉਹਨਾਂ ਸਿਵਲ ਸੇਵਾਵਾਂ ਨੂੰ ਸਟੀਲ ਫਰੇਮ ਕਿਹਾ ਸੀ।ਭਾਰਤ ਦੀ ਸੰਵਿਧਾਨ ਸਭਾ ਵਿੱਚ ਸੀਨੀਅਰ ਮੈਂਬਰ ਹੋਣ ਦੇ ਨਾਤੇ ਸਰਦਾਰ ਪਟੇਲ ਸੰਵਿਧਾਨ ਨੂੰ ਆਕਾਰ ਦੇਣ ਵਾਲੇ ਮੁੱਖ ਆਗੂਆਂ ਵਿੱਚ ਸ਼ਾਮਲ ਸੀ।


