12 ਸਾਲ ਦੀ ਕੁੜੀ ’ਤੇ ਟੇਜ਼ਰ ਦੀ ਵਰਤੋਂ ਨੂੰ ਪੁਲਿਸ ਨੇ ਜਾਇਜ਼ ਠਹਿਰਾਇਆ
ਓਸ਼ਾਵਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਓਸ਼ਾਵਾ ਦੇ ਇਕ ਸਕੂਲ ਵਿਚ ਸਟਾਫ ਮੈਂਬਰ ’ਤੇ ਹਮਲਾ ਕਰਨ ਵਾਲੇ 12 ਸਾਲਾ ਕੁੜੀ ਨੂੰ ਰੋਕਣ ਲਈ ਟੇਜ਼ਰ ਦੀ ਵਰਤੋਂ ਨੂੰ ਪੁਲਿਸ ਜਾਇਜ਼ ਠਹਿਰਾਇਆ ਹੈ। ਡਰਹਮ ਪੁਲਿਸ ਨੇ ਕਿਹਾ ਕਿ ਹਾਲਾਤ ਨੂੰ ਵੇਖਦਿਆਂ ਟੇਜ਼ਰ ਦੀ ਵਰਤੋਂ ਲਾਜ਼ਮੀ ਹੋ ਗਈ ਸੀ। ਪੁਲਿਸ ਮੁਤਾਬਕ ਕੁੜੀ ਦੀ ਉਮਰ ਭਾਵੇਂ ਛੋਟੀ ਸੀ ਪਰ […]
By : Hamdard Tv Admin
ਓਸ਼ਾਵਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਓਸ਼ਾਵਾ ਦੇ ਇਕ ਸਕੂਲ ਵਿਚ ਸਟਾਫ ਮੈਂਬਰ ’ਤੇ ਹਮਲਾ ਕਰਨ ਵਾਲੇ 12 ਸਾਲਾ ਕੁੜੀ ਨੂੰ ਰੋਕਣ ਲਈ ਟੇਜ਼ਰ ਦੀ ਵਰਤੋਂ ਨੂੰ ਪੁਲਿਸ ਜਾਇਜ਼ ਠਹਿਰਾਇਆ ਹੈ।
ਡਰਹਮ ਪੁਲਿਸ ਨੇ ਕਿਹਾ ਕਿ ਹਾਲਾਤ ਨੂੰ ਵੇਖਦਿਆਂ ਟੇਜ਼ਰ ਦੀ ਵਰਤੋਂ ਲਾਜ਼ਮੀ ਹੋ ਗਈ ਸੀ। ਪੁਲਿਸ ਮੁਤਾਬਕ ਕੁੜੀ ਦੀ ਉਮਰ ਭਾਵੇਂ ਛੋਟੀ ਸੀ ਪਰ ਉਹ ਲਗਾਤਾਰ ਇਕ ਸਟਾਫ ਮੈਂਬਰ ਦੀ ਕੁਟਮਾਰ ਕਰ ਕਰ ਰਹੀ ਸੀ।
ਸਟਾਫ਼ ਮੈਂਬਰ ਦੇ ਕਾਫੀ ਸੱਟਾਂ ਲੱਗੀਆਂ ਅਤੇ ਇਹ ਹਮਲਾ ਅੱਗੇ ਵੀ ਜਾਰੀ ਰਹਿ ਸਕਦਾ ਸੀ ਜੇ ਪੁਲਿਸ ਅਫਸਰ ਟੇਜ਼ਰ ਦੀ ਵਰਤੋਂ ਕਰਦਿਆਂ ਕੁੜੀ ਨੂੰ ਕਾਬੂ ਨਾ ਕਰਦੇ। ਇਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਵਿਲਸਨ ਰੋਡ ਨੌਰਥ ਅਤੇ ਹਿਲਕਰਾਫ ਸਟ੍ਰੀਟ ਇਲਾਕੇ ਦੇ ਇਕ ਸਕੂਲ ਵਿਚ ਪੁਲਿਸ ਨੂੰ ਸੱਦਿਆ ਗਿਆ ਸੀ।
ਮੌਕੇ ’ਤੇ ਪੁੱਜੇ ਪੁਲਿਸ ਅਫਸਰਾ ਨੇ ਦੇਖਿਆ ਕਿ ਇਕ ਵਿਦਿਆਰਥਣ ਕਲਾਸ ਰੂਮ ਵਿਚ ਸਟਾਫ ਮੈਂਬਰ ’ਤੇ ਹਮਲਾ ਕਰ ਰਹੀ ਹੈ। ਉਸ ਕੋਲ ਕੈਂਚੀਆਂ ਸਨ ਅਤੇ ਉਸ ਨਿਹੱਥਾ ਕਰਨ ਦਾ ਯਤਨ ਕੀਤਾ ਗਿਆ ਪਰ ਕੋਈ ਵਾਹ ਚਲਦੀ ਨਾਲ ਵੇਖ ਟੇਜ਼ਰ ਵਰਤਿਆ ਗਿਆ।