ਅਮਰੀਕਾ : 3 ਸਾਲਾ ਬੱਚੇ ਦੀ ਪਾਣੀ ਵਿਚ ਡੁੱਬ ਕੇ ਮੌਤ, ਲਾਪਰਵਾਹ ਮਾਂ ’ਤੇ ਚੱਲੇਗਾ ਮੁਕੱਦਮਾ
ਵਾਸ਼ਿੰਗਟਨ, 3 ਅਕਤੂਬਰ , ਹ.ਬ. : ਮੀਡੀਆ ਰਿਪੋਰਟਾਂ ਮੁਤਾਬਕ ਜਿਸ ਸਮੇਂ ਬੱਚਾ ਡੁੱਬ ਰਿਹਾ ਸੀ, ਉਸ ਸਮੇਂ ਵਾਟਰ ਪਾਰਕ ਵਿੱਚ 18 ਲਾਈਫ ਗਾਰਡ ਮੌਜੂਦ ਸਨ। ਇੱਕ ਲਾਈਫ ਗਾਰਡ ਨੇ ਬੱਚੇ ਨੂੰ ਸਵੀਮਿੰਗ ਪੂਲ ਤੋਂ ਬਾਹਰ ਕੱਢਿਆ, ਜਿੱਥੇ ਨਹਾਉਂਦੇ ਸਮੇਂ ਬੱਚੇ ਦੀ ਮੌਤ ਹੋ ਗਈ। ਅਮਰੀਕਾ ਦੇ ਟੈਕਸਾਸ ’ਚ ਵਾਟਰ ਪਾਰਕ ’ਚ ਨਹਾਉਂਦੇ ਸਮੇਂ ਤਿੰਨ ਸਾਲ […]
By : Hamdard Tv Admin
ਵਾਸ਼ਿੰਗਟਨ, 3 ਅਕਤੂਬਰ , ਹ.ਬ. : ਮੀਡੀਆ ਰਿਪੋਰਟਾਂ ਮੁਤਾਬਕ ਜਿਸ ਸਮੇਂ ਬੱਚਾ ਡੁੱਬ ਰਿਹਾ ਸੀ, ਉਸ ਸਮੇਂ ਵਾਟਰ ਪਾਰਕ ਵਿੱਚ 18 ਲਾਈਫ ਗਾਰਡ ਮੌਜੂਦ ਸਨ। ਇੱਕ ਲਾਈਫ ਗਾਰਡ ਨੇ ਬੱਚੇ ਨੂੰ ਸਵੀਮਿੰਗ ਪੂਲ ਤੋਂ ਬਾਹਰ ਕੱਢਿਆ, ਜਿੱਥੇ ਨਹਾਉਂਦੇ ਸਮੇਂ ਬੱਚੇ ਦੀ ਮੌਤ ਹੋ ਗਈ।
ਅਮਰੀਕਾ ਦੇ ਟੈਕਸਾਸ ’ਚ ਵਾਟਰ ਪਾਰਕ ’ਚ ਨਹਾਉਂਦੇ ਸਮੇਂ ਤਿੰਨ ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਜਿਸ ਸਮੇਂ ਬੱਚਾ ਡੁੱਬ ਰਿਹਾ ਸੀ, ਉਸ ਸਮੇਂ ਬੱਚੇ ਦੀ ਮਾਂ ਫੋਨ ’ਚ ਲੱਗੀ ਹੋਈ ਸੀ। ਚਸ਼ਮਦੀਦਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਹੁਣ ਔਰਤ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
ਦੂਜੇ ਪਾਸੇ ਮਹਿਲਾ ਦੇ ਵਕੀਲ ਨੇ ਵਾਟਰ ਪਾਰਕ ਦੇ ਲਾਈਫ ਗਾਰਡ ’ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।
ਇਹ ਘਟਨਾ ਟੈਕਸਾਸ ਦੇ ਐਲ ਪਾਸੋ ਇਲਾਕੇ ਵਿੱਚ ਸਥਿਤ ਕੈਂਪ ਕੋਹੇਨ ਵਾਟਰ ਪਾਰਕ ਵਿੱਚ ਵਾਪਰੀ। ਔਰਤ ਜੈਸਿਕਾ ਵੀਵਰ (35 ਸਾਲ) ’ਤੇ ਬੱਚੇ ਐਂਥਨੀ ਲਿਓ ਮਾਲਵੇ ਦੀ ਮੌਤ ’ਚ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ। ਕਈ ਚਸ਼ਮਦੀਦਾਂ ਨੇ ਔਰਤ ’ਤੇ ਲਾਪਰਵਾਹੀ ਦੇ ਦੋਸ਼ ਵੀ ਲਾਏ ਹਨ। ਲੋਕਾਂ ਦਾ ਕਹਿਣਾ ਹੈ ਕਿ ਔਰਤ ਦੀ ਲਾਪਰਵਾਹੀ ਕਾਰਨ ਬੱਚਾ ਪਾਣੀ ਵਿੱਚ ਡੁੱਬ ਗਿਆ।
ਘਟਨਾ ਅਗਸਤ ਮਹੀਨੇ ਦੀ ਹੈ। ਬੱਚੇ ਦੀ ਮੌਤ ਤੋਂ ਬਾਅਦ ਔਰਤ ਨੂੰ 30 ਅਗਸਤ ਨੂੰ ਉਸਦੇ ਜੱਦੀ ਸ਼ਹਿਰ ਇੰਡੀਆਨਾ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਤੋਂ ਬਾਅਦ ਮਹਿਲਾ ਨੂੰ ਐਲ ਪਾਸੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ। 22 ਸਤੰਬਰ ਨੂੰ ਔਰਤ ਨੂੰ ਇਕ ਲੱਖ ਡਾਲਰ ਦੇ ਮੁਚੱਲਕੇ ’ਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਜਿਸ ਸਮੇਂ ਬੱਚਾ ਡੁੱਬ ਰਿਹਾ ਸੀ, ਉਸ ਸਮੇਂ ਵਾਟਰ ਪਾਰਕ ਵਿੱਚ 18 ਲਾਈਫ ਗਾਰਡ ਮੌਜੂਦ ਸਨ। ਇੱਕ ਲਾਈਫ ਗਾਰਡ ਬੱਚੇ ਨੂੰ ਸਵੀਮਿੰਗ ਪੂਲ ਤੋਂ ਬਾਹਰ ਲੈ ਗਿਆ, ਜਿੱਥੇ ਨਹਾਉਂਦੇ ਸਮੇਂ ਬੱਚੇ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਬੱਚੇ ਨੇ ਲਾਈਫ ਜੈਕੇਟ ਵੀ ਨਹੀਂ ਪਾਈ ਹੋਈ ਸੀ ਅਤੇ ਉਸ ਦੀ ਮਾਂ ਫੋਨ ’ਤੇ ਗੀਤ ਸੁਣਨ ਵਿਚ ਰੁੱਝੀ ਹੋਈ ਸੀ। ਇਸ ਦੌਰਾਨ ਮਹਿਲਾ ਸੈਲਫੀ ਵੀ ਲੈ ਰਹੀ ਸੀ ਅਤੇ ਬੱਚੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਸੀ।