ਅਮਰੀਕਾ ਵਿਚ ਕੁੱਝ ਬੇਹੱਦ ਖ਼ਤਰਨਾਕ ਹੋ ਰਿਹੈ : ਜੋਅ ਬਾਈਡਨ
ਵਾਸ਼ਿੰਗਟਨ, 29 ਸਤੰਬਰ, ਹ.ਬ. : ਵਿਰੋਧੀ ਪਾਰਟੀ ਰਿਪਬਲਿਕਨ ’ਤੇ ਨਿਸ਼ਾਨਾ ਸਾਧਦੇ ਹੋਏ ਜੋਅ ਬਾਈਡਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਨੂੰ ਅੱਜ ਮਾਗਾ ਅੰਦੋਲਨ ਦੇ ਕੱਟੜਪੰਥੀ ਸਮਰਥਕਾਂ ਦੁਆਰਾ ਚਲਾਇਆ ਜਾ ਰਿਹਾ ਹੈ। ਕੱਟੜਪੰਥੀਆਂ ਦਾ ਏਜੰਡਾ ਅਮਰੀਕਾ ਦੀਆਂ ਜਮਹੂਰੀ ਸੰਸਥਾਵਾਂ ਨੂੰ ਬਦਲਣਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ […]
By : Hamdard Tv Admin
ਵਾਸ਼ਿੰਗਟਨ, 29 ਸਤੰਬਰ, ਹ.ਬ. : ਵਿਰੋਧੀ ਪਾਰਟੀ ਰਿਪਬਲਿਕਨ ’ਤੇ ਨਿਸ਼ਾਨਾ ਸਾਧਦੇ ਹੋਏ ਜੋਅ ਬਾਈਡਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਨੂੰ ਅੱਜ ਮਾਗਾ ਅੰਦੋਲਨ ਦੇ ਕੱਟੜਪੰਥੀ ਸਮਰਥਕਾਂ ਦੁਆਰਾ ਚਲਾਇਆ ਜਾ ਰਿਹਾ ਹੈ। ਕੱਟੜਪੰਥੀਆਂ ਦਾ ਏਜੰਡਾ ਅਮਰੀਕਾ ਦੀਆਂ ਜਮਹੂਰੀ ਸੰਸਥਾਵਾਂ ਨੂੰ ਬਦਲਣਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਗੰਭੀਰ ਦੋਸ਼ ਲਗਾਏ ਹਨ। ਜੋਅ ਬਾਈਡਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਕੁਝ ਬਹੁਤ ਖਤਰਨਾਕ ਹੋ ਰਿਹਾ ਹੈ। ਜੋਅ ਬਾਈਡਨ ਨੇ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਲਈ ਗੰਭੀਰ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ।
ਅਮਰੀਕਾ ’ਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਡੋਨਾਲਡ ਟਰੰਪ ਦਾ ਦਾਅਵਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਜੋਅ ਬਾਈਡਨ ਦਾ ਤਾਜ਼ਾ ਬਿਆਨ ਵੀ ਇਸੇ ਸੰਦਰਭ ’ਚ ਦਿੱਤਾ ਗਿਆ ਹੈ। ਜੋਅ ਬਾਈਡਨ ਨੇ ਵੀਰਵਾਰ ਨੂੰ ਅਮਰੀਕਾ ਦੇ ਐਰੀਜ਼ੋਨਾ ਸੂਬੇ ’ਚ ਇਕ ਸੰਬੋਧਨ ਦੌਰਾਨ ਕਿਹਾ ਕਿ ਅਮਰੀਕਾ ’ਚ ਇਸ ਸਮੇਂ ਕੁਝ ਬਹੁਤ ਖਤਰਨਾਕ ਹੋ ਰਿਹਾ ਹੈ। ਦੇਸ਼ ’ਚ ਇਕ ਕੱਟੜਪੰਥੀ ਮੁਹਿੰਮ ਚੱਲ ਰਹੀ ਹੈ ਜੋ ਲੋਕਤੰਤਰੀ ਆਧਾਰ ’ਤੇ ਨਹੀਂ ਹੈ।
ਜੋਅ ਬਾਈਡਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਥਿਆਰਾਂ ਦੇ ਜ਼ੋਰ ’ਤੇ ਲੋਕਤੰਤਰ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ, ਪਰ ਉਹ ਉਦੋਂ ਤਬਾਹ ਹੋ ਸਕਦਾ ਹੈ ਜਦੋਂ ਲੋਕ ਚੁੱਪ ਰਹਿਣ ਅਤੇ ਇਸ ਦੇ ਹੱਕ ’ਚ ਨਾ ਖੜ੍ਹੇ ਹੋਣ।
ਵਿਰੋਧੀ ਪਾਰਟੀ ਰਿਪਬਲਿਕਨ ’ਤੇ ਨਿਸ਼ਾਨਾ ਸਾਧਦੇ ਹੋਏ ਜੋਅ ਬਾਈਡਨ ਨੇ ਕਿਹਾ ਕਿ ਅੱਜ ਰਿਪਬਲਿਕਨ ਪਾਰਟੀ ਨੂੰ ਮਾਗਾ ਅੰਦੋਲਨ ਦੇ ਕੱਟੜਪੰਥੀ ਸਮਰਥਕਾਂ ਦੁਆਰਾ ਚਲਾਇਆ ਜਾ ਰਿਹਾ ਹੈ। ਕੱਟੜਪੰਥੀਆਂ ਦਾ ਏਜੰਡਾ ਅਮਰੀਕਾ ਦੀਆਂ ਜਮਹੂਰੀ ਸੰਸਥਾਵਾਂ ਨੂੰ ਬਦਲਣਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਗਾ ਅੰਦੋਲਨ ਡੋਨਾਲਡ ਟਰੰਪ ਦੇ ਚੋਣ ਨਾਅਰੇ ਮੇਕ ਅਮਰੀਕਾ, ਗ੍ਰੇਟ ਅਗੇਨ ਦਾ ਇੱਕ ਛੋਟਾ ਰੂਪ ਹੈ। ਡੋਨਾਲਡ ਟਰੰਪ ਨੇ ਇਹ ਨਾਅਰਾ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਦਿੱਤਾ ਸੀ, ਜੋ ਹੁਣ ਫਿਰ ਤੋਂ ਪ੍ਰਸਿੱਧ ਹੋ ਰਿਹਾ ਹੈ।
ਜੋਅ ਬਾਈਡਨ ਨੇ ਡੋਨਾਲਡ ਟਰੰਪ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਾਬਕਾ ਰਾਸ਼ਟਰਪਤੀ ਨਿੱਜੀ ਤੌਰ ’ਤੇ ਤਾਕਤਵਰ ਬਣਨ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ ਅਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਨਹੀਂ ਰੱਖਦੇ। ਜੋਅ ਬਾਈਡਨ ਨੇ ਮੇਕ ਇੰਡੀਆ, ਗ੍ਰੇਟ ਅਗੇਨ ਮੁਹਿੰਮ ਨੂੰ ਦੇਸ਼ ਦੀ ਸਿਆਸੀ ਪ੍ਰਣਾਲੀ ਲਈ ਗੰਭੀਰ ਖ਼ਤਰਾ ਦੱਸਿਆ ਹੈ। ਅਮਰੀਕਾ ਵਿੱਚ ਅਗਲੇ ਸਾਲ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਪਰ ਉਥੇ ਮਾਹੌਲ ਪਹਿਲਾਂ ਹੀ ਗਰਮ ਹੈ।