ਪੁਤਿਨ ਵਲੋਂ ਜੰਗਬੰਦੀ ਦੇ ਸੁਝਾਅ ਨੂੰ ਅਮਰੀਕਾ ਨੇ ਕੀਤਾ ਖਾਰਜ
ਵਾਸ਼ਿੰਗਟਨ, 14 ਫ਼ਰਵਰੀ, ਨਿਰਮਲ : ਰੂਸੀ ਸੂਤਰਾਂ ਮੁਤਾਬਕ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਰੂਸ ਨੇ ਅਮਰੀਕਾ ’ਤੇ ਨਾਰਾਜ਼ਗੀ ਜਤਾਈ ਹੈ। ਸੂਤਰਾਂ ਨੇ ਕਿਹਾ ਕਿ ਅਮਰੀਕਾ ਕਦੇ ਵੀ ਯੂਕਰੇਨ ਨੂੰ ਗੱਲਬਾਤ ਲਈ ਪ੍ਰੇਰਿਤ ਨਹੀਂ ਕਰੇਗਾ, ਕਿਉਂਕਿ ਅਮਰੀਕਾ ਯੁੱਧ ਲਈ ਵਿੱਤ ਪੋਸ਼ਣ ਵਿੱਚ ਮਦਦ ਕਰ ਰਿਹਾ ਹੈ। ਅਮਰੀਕਾ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ […]
By : Editor Editor
ਵਾਸ਼ਿੰਗਟਨ, 14 ਫ਼ਰਵਰੀ, ਨਿਰਮਲ : ਰੂਸੀ ਸੂਤਰਾਂ ਮੁਤਾਬਕ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਰੂਸ ਨੇ ਅਮਰੀਕਾ ’ਤੇ ਨਾਰਾਜ਼ਗੀ ਜਤਾਈ ਹੈ। ਸੂਤਰਾਂ ਨੇ ਕਿਹਾ ਕਿ ਅਮਰੀਕਾ ਕਦੇ ਵੀ ਯੂਕਰੇਨ ਨੂੰ ਗੱਲਬਾਤ ਲਈ ਪ੍ਰੇਰਿਤ ਨਹੀਂ ਕਰੇਗਾ, ਕਿਉਂਕਿ ਅਮਰੀਕਾ ਯੁੱਧ ਲਈ ਵਿੱਤ ਪੋਸ਼ਣ ਵਿੱਚ ਮਦਦ ਕਰ ਰਿਹਾ ਹੈ।
ਅਮਰੀਕਾ ਨੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕਣ ਦੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸੁਝਾਅ ਨੂੰ ਰੱਦ ਕਰ ਦਿੱਤਾ ਹੈ। ਪੁਤਿਨ ਨੇ ਪਿਛਲੇ ਸਾਲ ਵਿਚੋਲਿਆਂ ਰਾਹੀਂ ਜਨਤਕ ਅਤੇ ਨਿੱਜੀ ਤੌਰ ’ਤੇ ਅਮਰੀਕਾ ਨੂੰ ਸੰਕੇਤ ਭੇਜੇ ਸਨ। ਉਸ ਨੇ ਦੱਸਿਆ ਸੀ ਕਿ ਰੂਸ ਯੂਕਰੇਨ ਵਿੱਚ ਜੰਗਬੰਦੀ ਲਈ ਤਿਆਰ ਹੈ। ਪੁਤਿਨ ਯੂਕਰੇਨ-ਰੂਸ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਰੂਸ ਦੁਆਰਾ ਨਿਯੰਤਰਿਤ ਯੂਕਰੇਨੀ ਜ਼ਮੀਨ ਨੂੰ ਛੱਡਣ ਲਈ ਤਿਆਰ ਨਹੀਂ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਵਿਚੋਲੇ ਦੇ ਜ਼ਰੀਏ ਰੂਸ ਨੂੰ ਕਿਹਾ ਕਿ ਉਹ ਯੂਕਰੇਨ ਦੀ ਮੌਜੂਦਗੀ ਤੋਂ ਬਿਨਾਂ ਜੰਗਬੰਦੀ ’ਤੇ ਚਰਚਾ ਨਹੀਂ ਕਰੇਗਾ। ਇਕ ਸੂਤਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਅਮਰੀਕਾ ਯੂਕਰੇਨ ’ਤੇ ਦਬਾਅ ਨਹੀਂ ਪਾਉਣਾ ਚਾਹੁੰਦਾ, ਜਿਸ ਕਾਰਨ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ।
ਰੂਸੀ ਸੂਤਰਾਂ ਮੁਤਾਬਕ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਰੂਸ ਨੇ ਅਮਰੀਕਾ ’ਤੇ ਨਾਰਾਜ਼ਗੀ ਜਤਾਈ ਹੈ। ਸੂਤਰ ਨੇ ਕਿਹਾ ਕਿ ਅਮਰੀਕਾ ਕਦੇ ਵੀ ਯੂਕਰੇਨ ਨੂੰ ਗੱਲਬਾਤ ਲਈ ਪ੍ਰੇਰਤ ਨਹੀਂ ਕਰੇਗਾ ਕਿਉਂਕਿ ਅਮਰੀਕਾ ਯੁੱਧ ਲਈ ਵਿੱਤੀ ਮਦਦ ਕਰ ਰਿਹਾ ਹੈ।
ਇਸ ’ਤੇ ਪੁਤਿਨ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਉਹ ਕੁਝ ਨਹੀਂ ਕਰਨਗੇ। ਉਨ੍ਹਾਂ ਨੇ ਸਾਰੀਆਂ ਸੰਚਾਰ ਤਾਰਾਂ ਨੂੰ ਕੱਟ ਦਿੱਤਾ, ਜਿਸ ਨੂੰ ਬਣਾਉਣ ਵਿੱਚ ਦੋ ਮਹੀਨੇ ਲੱਗੇ। ਇਕ ਹੋਰ ਸੂਤਰ ਨੇ ਕਿਹਾ ਕਿ ਅਮਰੀਕਾ, ਪੁਤਿਨ ਦੀ ਇਮਾਨਦਾਰੀ ’ਤੇ ਵਿਸ਼ਵਾਸ ਨਹੀਂ ਕਰਦਾ ਹੈ। ਉਨ੍ਹਾਂ ਕਿਹਾ, ‘ਪੁਤਿਨ ਜੰਗਬੰਦੀ ਲਈ ਤਿਆਰ ਸਨ ਪਰ ਹੁਣ ਪੁਤਿਨ ਵੀ ਲੋੜ ਪੈਣ ਤੱਕ ਲੜਨ ਲਈ ਤਿਆਰ ਹਨ। ਅਮਰੀਕੀ ਰਾਸ਼ਟਰਪਤੀ ਬਾਈਡਨ, ਯੂਕਰੇਨ ਲਈ ਹੋਰ ਸਹਾਇਤਾ ਨੂੰ ਮਨਜ਼ੂਰੀ ਦੇਣ ਲਈ ਕਈ ਮਹੀਨਿਆਂ ਤੋਂ ਸੰਸਦ ’ਤੇ ਦਬਾਅ ਪਾ ਰਹੇ ਹਨ, ਪਰ ਉਨ੍ਹਾਂ ਨੂੰ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਹਿਯੋਗੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਪੂਰਬੀ ਯੂਕਰੇਨ ਵਿੱਚ ਯੂਕਰੇਨੀ ਬਲਾਂ ਦੇ ਨਾਲ ਅੱਠ ਸਾਲ ਤੋਂ ਚੱਲ ਰਹੇ ਸੰਘਰਸ਼ ਨੂੰ ਮੁੜ ਸ਼ੁਰੂ ਕਰਦੇ ਹੋਏ ਸਾਲ 2022 ਵਿੱਚ ਹਜ਼ਾਰਾਂ ਸੈਨਿਕਾਂ ਨੂੰ ਯੂਕਰੇਨ ਭੇਜਿਆ ਸੀ। ਯੂਕਰੇਨ ਦਾ ਕਹਿਣਾ ਹੈ ਕਿ ਉਹ ਆਪਣੇ ਬਚਾਅ ਲਈ ਲੜ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੰਸਕੀ ਨੇ ਕਿਹਾ ਕਿ ਉਹ ਯੂਕਰੇਨ ਦੀਆਂ ਜ਼ਮੀਨਾਂ ’ਤੇ ਰੂਸੀ ਕੰਟਰੋਲ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ।