ਅਮਰੀਕੀ ਫੌਜੀ ਇਜ਼ਰਾਈਲ 'ਚ ਤਾਇਨਾਤੀ ਲਈ ਤਿਆਰ
ਗਾਜ਼ਾ : ਇਜ਼ਰਾਇਲ-ਹਮਾਸ ਜੰਗ ਦੇ 11ਵੇਂ ਦਿਨ ਅਮਰੀਕਾ ਇਜ਼ਰਾਈਲ 'ਚ ਆਪਣੇ 11 ਹਜ਼ਾਰ ਸੈਨਿਕ ਤਾਇਨਾਤ ਕਰ ਸਕਦਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਇਹ ਸੈਨਿਕ ਸਿੱਧੇ ਤੌਰ 'ਤੇ ਜੰਗ ਨਹੀਂ ਲੜਨਗੇ, ਸਗੋਂ ਇਜ਼ਰਾਈਲੀ ਬਲਾਂ ਨੂੰ ਤਕਨੀਕੀ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨਗੇ। ਇਸ ਦੌਰਾਨ ਅਮਰੀਕੀ ਫੌਜ ਮੁਖੀ ਮਾਈਕਲ ਐਰਿਕ ਕੁਰੀਲਾ ਮੰਗਲਵਾਰ ਨੂੰ ਇਜ਼ਰਾਈਲ ਪਹੁੰਚ ਗਏ। […]
By : Editor (BS)
ਗਾਜ਼ਾ : ਇਜ਼ਰਾਇਲ-ਹਮਾਸ ਜੰਗ ਦੇ 11ਵੇਂ ਦਿਨ ਅਮਰੀਕਾ ਇਜ਼ਰਾਈਲ 'ਚ ਆਪਣੇ 11 ਹਜ਼ਾਰ ਸੈਨਿਕ ਤਾਇਨਾਤ ਕਰ ਸਕਦਾ ਹੈ। ਵਾਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਇਹ ਸੈਨਿਕ ਸਿੱਧੇ ਤੌਰ 'ਤੇ ਜੰਗ ਨਹੀਂ ਲੜਨਗੇ, ਸਗੋਂ ਇਜ਼ਰਾਈਲੀ ਬਲਾਂ ਨੂੰ ਤਕਨੀਕੀ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨਗੇ। ਇਸ ਦੌਰਾਨ ਅਮਰੀਕੀ ਫੌਜ ਮੁਖੀ ਮਾਈਕਲ ਐਰਿਕ ਕੁਰੀਲਾ ਮੰਗਲਵਾਰ ਨੂੰ ਇਜ਼ਰਾਈਲ ਪਹੁੰਚ ਗਏ। ਮੰਨਿਆ ਜਾ ਰਿਹਾ ਹੈ ਕਿ ਉਹ ਅਮਰੀਕੀ ਸੈਨਿਕਾਂ ਦੀ ਤਾਇਨਾਤੀ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇ ਸਕਦੇ ਹਨ।
ਦੂਜੇ ਪਾਸੇ ਈਰਾਨ ਨੇ ਇਜ਼ਰਾਈਲ ਅਤੇ ਉਸ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖੋਮੇਨੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਇਜ਼ਰਾਈਲ ਗਾਜ਼ਾ 'ਤੇ ਬੰਬਾਰੀ ਬੰਦ ਨਹੀਂ ਕਰਦਾ ਤਾਂ ਦੁਨੀਆ ਮੁਸਲਿਮ ਤਾਕਤਾਂ ਨੂੰ ਨਹੀਂ ਰੋਕ ਸਕੇਗੀ। ਇੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਜ਼ਰਾਈਲ ਦੇ ਪੀਐਮ ਨੇਤਨਯਾਹੂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ- ਰੂਸ ਜੰਗ ਨੂੰ ਵਧਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ।
7 ਅਕਤੂਬਰ ਨੂੰ ਇਜ਼ਰਾਈਲ 'ਚ ਹਮਾਲ ਹਮਲੇ ਦੇ ਬਾਅਦ ਤੋਂ ਇਜ਼ਰਾਇਲੀ ਬਲ ਗਾਜ਼ਾ 'ਤੇ ਲਗਾਤਾਰ ਬੰਬਾਰੀ ਕਰ ਰਹੇ ਹਨ। ਇਹ ਹਮਲੇ ਦੱਖਣੀ ਗਾਜ਼ਾ ਦੇ ਖਾਨ ਯੂਨਿਸ ਅਤੇ ਰਫਾਹ 'ਚ ਕੀਤੇ ਗਏ ਹਨ। ਜਾਣਕਾਰੀ ਮਿਲੀ ਹੈ ਕਿ ਇੱਥੇ 24 ਘੰਟਿਆਂ ਵਿੱਚ 70 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ। ਇਸ ਜੰਗ ਵਿੱਚ ਹੁਣ ਤੱਕ ਇਜ਼ਰਾਈਲ ਦੇ 1400 ਲੋਕ, ਗਾਜ਼ਾ ਦੇ 2808 ਲੋਕ ਅਤੇ ਵੈਸਟ ਬੈਂਕ ਦੇ 57 ਲੋਕ ਮਾਰੇ ਜਾ ਚੁੱਕੇ ਹਨ।