ਦੁਬਈ ਦੇ ਸ਼ੇਖ਼ ਨੇ 7 ਕਰੋੜ ’ਚ ਖ਼ਰੀਦਿਆ ਖ਼ਾਸ ਮੋਬਾਇਲ ਨੰਬਰ
ਸ਼ਾਰਜਾਹ : ਦੁਬਈ ਦੇ ਸ਼ੇਖ਼ ਆਪਣੀ ਬੇਸ਼ੁਮਾਰ ਦੌਲਤ ਅਤੇ ਆਪਣੇ ਅਨੋਖੇ ਸ਼ੌਕਾਂ ਲਈ ਜਾਣੇ ਜਾਂਦੇ ਨੇ, ਜਿਸ ਦੇ ਲਈ ਉਹ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਵੀ ਰੱਤੀ ਭਰ ਗੁਰੇਜ਼ ਨਹੀਂ ਕਰਦੇ। ਹੁਣ ਫਿਰ ਇਕ ਸ਼ੇਖ਼ ਵੱਲੋਂ ਇਕ ਵਿਸ਼ੇਸ਼ ਮੋਬਾਇਲ ਨੰਬਰ 7 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਏ। ਦਰਅਸਲ ਇਸ ਵਿਸ਼ੇਸ਼ ਨੰਬਰ ਦੀ ਹਾਲ ਹੀ ਵਿਚ […]
By : Makhan Shah
ਸ਼ਾਰਜਾਹ : ਦੁਬਈ ਦੇ ਸ਼ੇਖ਼ ਆਪਣੀ ਬੇਸ਼ੁਮਾਰ ਦੌਲਤ ਅਤੇ ਆਪਣੇ ਅਨੋਖੇ ਸ਼ੌਕਾਂ ਲਈ ਜਾਣੇ ਜਾਂਦੇ ਨੇ, ਜਿਸ ਦੇ ਲਈ ਉਹ ਕਰੋੜਾਂ ਰੁਪਏ ਖ਼ਰਚ ਕਰਨ ਤੋਂ ਵੀ ਰੱਤੀ ਭਰ ਗੁਰੇਜ਼ ਨਹੀਂ ਕਰਦੇ। ਹੁਣ ਫਿਰ ਇਕ ਸ਼ੇਖ਼ ਵੱਲੋਂ ਇਕ ਵਿਸ਼ੇਸ਼ ਮੋਬਾਇਲ ਨੰਬਰ 7 ਕਰੋੜ ਰੁਪਏ ਵਿਚ ਖ਼ਰੀਦਿਆ ਗਿਆ ਏ।
ਦਰਅਸਲ ਇਸ ਵਿਸ਼ੇਸ਼ ਨੰਬਰ ਦੀ ਹਾਲ ਹੀ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਬੋਲੀ ਲਗਾਈ ਗਈ ਸੀ, ਜਿਸ ਦੇ ਲਈ ਦੁਬਈ ਦੇ ਕਈ ਅਮੀਰ ਲੋਕ ਇਸ ਮੋਸਟ ਨੋਬਲ ਨੰਬਰ ਨੂੰ ਖ਼ਰੀਦਣ ਲਈ ਇਕੱਠੇ ਹੋਏ ਸੀ ਪਰ ਇਕ ਸ਼ੇਖ਼ ਨੇ 7 ਕਰੋੜ ਰੁਪਏ ਇਹ ਬਾਜ਼ੀ ਮਾਰ ਲਈ।
ਦੁਬਈ ਵਿਚ ਇਕ ਸ਼ੇਖ਼ ਵੱਲੋਂ ਲੱਖ ਜਾਂ ਦੋ ਲੱਖ ਨਹੀਂ ਬਲਕਿ ਪੂਰੇ ਸੱਤ ਕਰੋੜ ਰੁਪਏ ਵਿਚ ਇਕ ਖ਼ਾਸ ਮੋਬਾਇਲ ਨੰਬਰ ਖ਼ਰੀਦਿਆ ਗਿਆ ਏ, ਜਿਸ ਨੂੰ ਇਕ ਖ਼ਾਸ ਪ੍ਰੋਗਰਾਮ ਤਹਿਤ ਨਿਲਾਮੀ ’ਤੇ ਰੱਖਿਆ ਗਿਆ ਸੀ।
ਦਰਅਸਲ ਸੰਯੁਕਤ ਅਰਬ ਅਮੀਰਾਤ ਵਿੱਚ ਖਾਸ ਨੰਬਰ ਪਲੇਟਾਂ ਤੇ ਸਿਮ ਕਾਰਡਾਂ ਵਾਲੇ ਵਾਹਨਾਂ ਦਾ ਹੋਣਾ ਇੱਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਏ, ਜਿਸ ਦੇ ਲਈ ਸ਼ੇਖ਼ਾਂ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਨੇ। ਸੱਤ ਕਰੋੜ ਰੁਪਏ ਦੀ ਨਿਲਾਮੀ ਵਿਚ ਵਿਕਣ ਵਾਲਾ ਇਹ ਖ਼ਾਸ ਮੋਬਾਇਲ ਨੰਬਰ 058-777,777,7 ਹੈ, ਜਿਸ ਲਈ ਇਕ ਸ਼ੇਖ਼ ਨੇ ਤੁਰੰਤ ਸੱਤ ਕਰੋੜ ਰੁਪਏ ਖ਼ਰਚ ਕਰ ਦਿੱਤੇ ਅਤੇ ਇਹ ਖ਼ਾਸ ਨੰਬਰ ਆਪਣੇ ਨਾਮ ਕਰ ਲਿਆ।
ਇਸ ਵਿਸ਼ੇਸ਼ ਸਿਮ ਕਾਰਡ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਪਰ ਆਖਰਕਾਰ ਇਹ ਨੰਬਰ 32 ਲੱਖ ਦਿਰਹਮ ਯਾਨੀ ਕਰੀਬ 7 ਕਰੋੜ ਰੁਪਏ ਵਿਚ ਨਿਲਾਮ ਹੋ ਗਿਆ। ਇਸ ਨੰਬਰ ਦੀ ਬੋਲੀ 1 ਲੱਖ ਦਿਰਹਮ ਯਾਨੀ ਲਗਪਗ 22 ਲੱਖ ਰੁਪਏ ਤੋਂ ਸ਼ੁਰੂ ਹੋਈ ਸੀ ਤੇ ਕੁਝ ਹੀ ਸਕਿੰਟਾਂ ਵਿੱਚ 3 ਕਰੋੜ ਦਿਰਹਮ ਤੱਕ ਪਹੁੰਚ ਗਈ।
ਇਸੇ ਤਰ੍ਹਾਂ 7 ਨੰਬਰ ਸਮੇਤ ਹੋਰ ਨੰਬਰ ਵੀ ਲੋਕਾਂ ਵੱਲੋਂ ਨਿਲਾਮੀ ਵਿੱਚ ਦਿਲਚਸਪੀ ਨਾਲ ਖਰੀਦੇ ਗਏ। ਇਸ ਨਿਲਾਮੀ ’ਚ ਕੁੱਲ 38 ਕਰੋੜ ਦਿਰਹਮ ਯਾਨੀ ਕਰੀਬ 86 ਕਰੋੜ ਰੁਪਏ ਦੀ ਵਸੂਲੀ ਹੋਈ, ਜਿਸ ਵਿਚੋਂ ਸਿਰਫ 29 ਕਰੋੜ ਦਿਰਹਮ ਯਾਨੀ ਕਰੀਬ 65 ਕਰੋੜ ਰੁਪਏ ਹੀ ਖਾਸ ਨੰਬਰਾਂ ਵਾਲੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਵੇਚ ਕੇ ਵਸੂਲੇ ਗਏ।
ਇਸ ਤੋਂ ਇਲਾਵਾ ਏਤਿਸਲਾਤ ਕੰਪਨੀ ਦੇ ਵਿਸ਼ੇਸ਼ ਨੰਬਰਾਂ ਲਈ ਬੋਲੀ ਤੋਂ 4.135 ਕਰੋੜ ਦਿਰਹਾਮ ਯਾਨੀ ਕਰੀਬ 9 ਕਰੋੜ ਰੁਪਏ ਅਤੇ ਡੂ ਕੰਪਨੀ ਦੇ ਵਿਸ਼ੇਸ਼ ਨੰਬਰਾਂ ਤੋਂ 4.935 ਕਰੋੜ ਦਿਰਹਾਮ ਯਾਨੀ 11 ਕਰੋੜ ਰੁਪਏ ਹਾਸਲ ਹੋਏ।
ਦੱਸ ਦਈਏ ਕਿ ਖ਼ਾਸ ਨੰਬਰਾਂ ਨੂੰ ਬੋਲੀ ਜ਼ਰੀਏ ਵੇਚੇ ਜਾਣ ਦੀ ਇਹ ਮੁਹਿੰਮ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੁਆਰਾ ਸ਼ੁਰੂ ਕੀਤੀ ਗਈ ਸੀ।
ਇਸ ਨਿਲਾਮੀ ਵਿਚ ਸਿਰਫ਼ 10 ਵਿਸ਼ੇਸ਼ ਵਾਹਨਾਂ ਦੀਆਂ ਨੰਬਰ ਪਲੇਟਾਂ ਤੇ ਪ੍ਰਮੁੱਖ ਦੂਰਸੰਚਾਰ ਕੰਪਨੀਆਂ ਡੂ ਤੇ ਏਤਿਸਲਾਤ ਦੇ 21 ਮੋਬਾਈਲ ਨੰਬਰ ਸ਼ਾਮਲ ਕੀਤੇ ਗਏ ਸਨ। ਇਸ ਨਿਲਾਮੀ ਤੋਂ ਇਕੱਠੀ ਹੋਈ ਰਕਮ ‘ਡੀਐਚ 1 ਬਿਲੀਅਨ ਮਦਰਜ਼ ਐਂਡੋਮੈਂਟ ਮੁਹਿੰਮ’ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਗਿਆ ਏ।