Begin typing your search above and press return to search.

ਕ੍ਰਿਕਟ ਪ੍ਰੇਮੀ ਜਗਮੋਹਨ ਕਨੌਜੀਆ ਨੇ ਬਣਾਈਆਂ ਵਿਲੱਖਣ ਪਤੰਗਾਂ

ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਇੰਡੀਆ ਆਸਟ੍ਰੇਲੀਆ ਵਿਚਕਾਰ ਹੋ ਰਹੇ ਮਹਾ ਮੁਕਾਬਲੇ ਨੂੰ ਲੈਕੇ ਦੇਸ਼ ਭਰ ਵਿੱਚ ਕ੍ਰਿਕੇਟ ਪ੍ਰੇਮੀਆਂ ਨੂੰ ਭਾਰਤ ਦੀ ਟੀਮ ਤੋਂ ਕਾਫੀ ਉਮੀਦਾਂ ਆਸਾਂ ਦਿਖਾਈ ਦੇ ਰਹੀਆਂ ਹਨ, ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਕ੍ਰਿਕਟ ਪ੍ਰੇਮੀ ਵੱਲੋਂ ਹਵਨ ਜੱਗ ਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ […]

ਕ੍ਰਿਕਟ ਪ੍ਰੇਮੀ ਜਗਮੋਹਨ ਕਨੌਜੀਆ ਨੇ ਬਣਾਈਆਂ ਵਿਲੱਖਣ ਪਤੰਗਾਂ
X

Hamdard Tv AdminBy : Hamdard Tv Admin

  |  19 Nov 2023 12:00 PM IST

  • whatsapp
  • Telegram

ਅੰਮ੍ਰਿਤਸਰ, 19 ਨਵੰਬਰ (ਹਿਮਾਂਸ਼ੂ ਸ਼ਰਮਾ) : ਕ੍ਰਿਕਟ ਵਰਲਡ ਕੱਪ ਨੂੰ ਲੈ ਕੇ ਇੰਡੀਆ ਆਸਟ੍ਰੇਲੀਆ ਵਿਚਕਾਰ ਹੋ ਰਹੇ ਮਹਾ ਮੁਕਾਬਲੇ ਨੂੰ ਲੈਕੇ ਦੇਸ਼ ਭਰ ਵਿੱਚ ਕ੍ਰਿਕੇਟ ਪ੍ਰੇਮੀਆਂ ਨੂੰ ਭਾਰਤ ਦੀ ਟੀਮ ਤੋਂ ਕਾਫੀ ਉਮੀਦਾਂ ਆਸਾਂ ਦਿਖਾਈ ਦੇ ਰਹੀਆਂ ਹਨ, ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਕ੍ਰਿਕਟ ਪ੍ਰੇਮੀ ਵੱਲੋਂ ਹਵਨ ਜੱਗ ਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੇ ਮਸ਼ਹੂਰ ਪਤੰਗ ਮੇਕਰ ਜਗਮੋਹਨ ਕਨੋਜੀਆ ਵੱਲੋਂ ਵੀ ਭਾਰਤ ਟੀਮ ਦੇ ਖਿਡਾਰੀਆਂ ਦੀਆਂ ਵਿਲੱਖਣ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ।


ਜਗਮੋਹਨ ਕਨੋਜੀਆ ਨੇ ਕਿਹਾ ਕਿ ਭਾਰਤ ਦੀ ਟੀਮ ਦੇਸ਼ ਭਰ ਨੂੰ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਆਸ ਹੈ ਕਿ ਉਹ ਵਧੀਆ ਪ੍ਰਦਰਸ਼ਨ ਕਰਨ ਤੇ ਇੱਕ ਵਾਰ ਫਿਰ ਇੱਕ ਭਾਰਤ ਦੀ ਝੋਲੀ ਵਿੱਚ ਪਾਉਣ। ਉਨ੍ਹਾਂ ਨੇ 11 ਖਿਡਾਰੀਆਂ ਦੀਆਂ ਪਤੰਗਾਂ ਤਿਆਰ ਕੀਤੀਆਂ ਹਨ, ਜਿਨ੍ਹਾਂ ’ਤੇ ਖਿਡਾਰੀਆਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ।


ਜਗਮੋਹਨ ਕਨੋਜੀਆ ਨੇ ਕਿਹਾ ਕਿ ਜਦੋਂ ਸੈਮੀ ਫਾਈਨਲ ਵਿੱਚ ਇੰਡੀਆ ਜਿੱਤੀ ਸੀ ਤੇ ਉਦੋਂ ਵੀ ਮੰਦਰਾਂ ਗੁਰਦੁਆਰਿਆਂ ਵਿੱਚ ਸਾਡੇ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਸਨ ਤੇ ਜੇਕਰ ਹੁਣ ਭਾਰਤ ਫਾਈਨਲ ਜਿੱਤਦਾ ਹੈ ਤਾਂ ਅਸੀਂ ਮੰਦਰਾਂ ਵਿੱਚ ਜਾ ਕੇ ਮੱਥਾ ਟੇਕਾਂਗੇ ਤੇ ਪ੍ਰਸ਼ਾਦ ਚੜ੍ਹਾਵਾਂਗੇ। ਉਹਨਾਂ ਕਿਹਾ ਕਿ ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਤੇ ਸਾਡੇ ਵੱਲੋਂ ਪਤੰਗਾਂ ਉਡਾ ਕੇ ਇਹ ਜਸ਼ਨ ਮਨਾਇਆ ਜਾਵੇਗਾ।


ਅੱਜ ਦੇਸ਼ ਭਰ ਦੇ ਵਿੱਚ ਕ੍ਰਿਕਟ ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਜਗੀ ਹੋਈ ਹੈ ਕਿ ਜਿਸ ਤਰ੍ਹਾਂ ਅੱਗੇ ਦੋ ਵਾਰ ਭਾਰਤੀ ਟੀਮ ਨੇ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਇਆ ਸੀ, ਇਸੇ ਤਰ੍ਹਾਂ ਹੀ ਅੱਜ ਤੀਸਰੀ ਵਾਰ ਵੀ ਇੱਕ ਵਾਰ ਫਿਰ ਭਾਰਤੀ ਟੀਮ ਇਹ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਪਾਵੇਗੀ। ਅੱਜ ਦੋ ਵੱਡੀਆਂ ਟੀਮਾਂ ਵਿੱਚ ਮਹਾਂ ਮੁਕਾਬਲਾ ਹੋ ਰਿਹਾ ਹੈ, ਇੱਕ ਪਾਸੇ ਭਾਰਤ ਦੀ ਟੀਮ ਹੈ ਤੇ ਦੂਸਰੇ ਪਾਸੇ ਆਸਟਰੇਲੀਆ ਦੀ ਟੀਮ ਪਰ ਭਾਰਤ ਦੀ ਟੀਮ ਇਸ ਵੇਲੇ ਪੂਰੀ ਤਰ੍ਹਾਂ ਸਟਰੋਂਗ ਦਿਖਾਈ ਦੇ ਰਹੀ ਹੈ। ਲਗਾਤਾਰ ਸਾਰੇ ਮੈਚ ਜਿੱਤ ਕੇ ਭਾਰਤ ਨੇ ਆਪਣੇ ਕ੍ਰਿਕਟ ਪ੍ਰੇਮੀਆਂ ਵਿੱਚ ਇੱਕ ਆਸ ਦੀ ਉਮੀਦ ਇੱਕ ਵਾਰ ਫਿਰ ਜਗਾ ਦਿੱਤੀ ਹੈ।

Next Story
ਤਾਜ਼ਾ ਖਬਰਾਂ
Share it