Begin typing your search above and press return to search.

ਏਸ਼ੀਅਨ ਖੇਡਾਂ ’ਚ ਦੋ ਪੰਜਾਬਣਾਂ ਨੇ ਚਮਕਾਇਆ ਭਾਰਤ ਦਾ ਨਾਮ

ਹਾਂਗਜ਼ੂ (ਚੀਨ), 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਦੇ 12ਵੇਂ ਦਿਨ ਜਿੱਥੇ ਭਾਰਤ ਨੇ ਆਪਣੀਆਂ ਤਿੰਨ ਧੀਆਂ ਦੇ ਦਮ ’ਤੇ ਤੀਰਅੰਦਾਜ਼ੀ ਵਿੱਚ ਗੋਲਡ ਜਿੱਤ ਲਿਆ, ਉੱਥੇ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀਆਂ ਦੋ ਧੀਆਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮਾਨਸਾ ਦੀ ਪ੍ਰਨੀਤ […]

ਏਸ਼ੀਅਨ ਖੇਡਾਂ ’ਚ ਦੋ ਪੰਜਾਬਣਾਂ ਨੇ ਚਮਕਾਇਆ ਭਾਰਤ ਦਾ ਨਾਮ
X

Hamdard Tv AdminBy : Hamdard Tv Admin

  |  5 Oct 2023 7:30 AM IST

  • whatsapp
  • Telegram

ਹਾਂਗਜ਼ੂ (ਚੀਨ), 5 ਅਕਤੂਬਰ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਅਨ ਖੇਡਾਂ ਦੇ 12ਵੇਂ ਦਿਨ ਜਿੱਥੇ ਭਾਰਤ ਨੇ ਆਪਣੀਆਂ ਤਿੰਨ ਧੀਆਂ ਦੇ ਦਮ ’ਤੇ ਤੀਰਅੰਦਾਜ਼ੀ ਵਿੱਚ ਗੋਲਡ ਜਿੱਤ ਲਿਆ, ਉੱਥੇ ਇਨ੍ਹਾਂ ਖੇਡਾਂ ਵਿੱਚ ਪੰਜਾਬ ਦੀਆਂ ਦੋ ਧੀਆਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਮਾਨਸਾ ਦੀ ਪ੍ਰਨੀਤ ਕੌਰ ਗੋਲਡ ਜਿੱਤਣ ਵਾਲੀ ਤੀਰਅੰਦਾਜ਼ੀ ਟੀਮ ਵਿੱਚ ਸ਼ਾਮਲ ਐ, ਜਦਕਿ ਮਾਨਸਾ ਦੀ ਹੀ ਵਾਸੀ ਮੰਜੂ ਰਾਣੀ ਨੇ ਦੌੜ ਵਿੱਚ ਜਿੱਤ ਦਰਜ ਕਰਦਿਆਂ ਬਰੌਨਜ਼ ਮੈਡਲ ਭਾਰਤ ਦੀ ਝੋਲ਼ੀ ਵਿੱਚ ਪਾ ਦਿੱਤਾ।

ਪ੍ਰਨੀਤ ਕੌਰ ਤੇ ਮੰਜੂ ਰਾਣੀ ਨੇ ਤੀਰਅੰਦਾਜ਼ੀ ਤੇ ਦੌੜ ’ਚ ਜਿੱਤੇ ਮੈਡਲ


ਤੀਰਅੰਦਾਜ਼ੀ ਵਿੱਚ ਭਾਰਤੀ ਮਹਿਲਾ ਕੰਪਾਊਂਡ ਟੀਮ ਵਿੱਚ ਸ਼ਾਮਲ ਪ੍ਰਨੀਤ ਕੌਰ, ਜਯੋਤੀ ਸੁਰੇਖਾ ਵੈਨਮ ਅਤੇ ਅਦਿਤੀ ਸਵਾਮੀ ਦੀ ਤਿੱਕੜੀ ਨੇ ਚੀਨੀ ਤਾਇਪੇ ਦੀ ਟੀਮ ਨੂੰ ਚੰਗੀ ਧੂੜ ਚਟਾਈ।


ਭਾਰਤ ਦੀਆਂ ਇਨ੍ਹਾਂ ਤਿੰਨ ਧੀਆਂ ਨੇ ਰੋਮਾਂਚਕ ਫਾਈਨਲ ਮੁਕਾਬਲੇ ਦੇ ਅੰਤਮ ਪੜਾਅ ਵਿੱਚ 60 ਵਿੱਚੋਂ 60 ਅੰਕ ਦੇ ਪਰਫੈਕਟ ਸਕੋਰ ਨਾਲ ਚੀਨੀ ਤਾਇਪੇ ਦੀ ਟੀਮ ਨੂੰ 230-228 ਦੇ ਫਰਕ ਨਾਲ ਹਰਾ ਦਿੱਤਾ। ਭਾਰਤ ਦਾ ਮੌਜੂਦਾ ਖੇਡਾਂ ਦਾ ਤੀਰਅੰਦਾਜ਼ੀ ਵਿੱਚ ਇਹ ਦੂਜਾ ਗੋਲਡ ਅਤੇ ਕੁੱਲ ਪੰਜਵਾਂ ਮੈਡਲ ਹੈ। ਬੁੱਧਵਾਰ ਨੂੰ ਜਯੋਤੀ ਅਤੇ ਓਜਸ ਦੇਵਤਾਲੇ ਨੇ ਕੰਪਾਊਂਡ ਮਿਸ਼ਰਤ ਟੀਮ ਮੁਕਾਬਲੇ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ ਸੀ। ਭਾਰਤ ਦਾ ਏਸ਼ੀਆਈ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਦੇਸ਼ ਨੇ ਪਿਛਲਾ ਸਭ ਤੋਂ ਵਧੀਆ ਪ੍ਰਦਰਸ਼ਨ ਇੰਚੀਯੋਨ ’ਚ 2014 ’ਚ ਕੀਤਾ ਸੀ, ਜਦੋਂ ਉਸ ਨੇ ਇੱਕ ਗੋਲਡ, ਇੱਕ ਸਿਲਵਰ ਅਤੇ ਇੱਕ ਬਰੌਨਜ਼ ਮੈਡਲ ਹਾਸਲ ਜਿੱਤਿਆ ਸੀ।

ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀਆਂ ਪੰਜਾਬ ਦੀਆਂ ਦੋ ਧੀਆਂ ਦੀ ਗੱਲ ਕਰੀਏ ਤਾਂ ਇਹ ਦੋਵੇਂ ਮਾਨਸਾ ਜ਼ਿਲ੍ਹੇ ਦੀਆਂ ਹੀ ਵਾਸੀ ਹਨ।


ਤੀਰਅੰਦਾਜ਼ੀ ਵਿੱਚ ਗੋਲਡ ਜਿੱਤਣ ਵਾਲੀ ਭਾਰਤੀ ਕੰਪਾਊਂਡ ਟੀਮ ਵਿੱਚ ਸ਼ਾਮਲ ਪ੍ਰਨੀਤ ਕੌਰ ਦੀ ਗੱਲ ਕਰੀਏ ਤਾਂ ਇਹ ਮਾਨਸਾ ਦੇ ਪਿੰਡ ਮੰਢਾਲੀ ਦੀ ਵਾਸੀ ਐ। ਪਿਤਾ ਅਵਤਾਰ ਸਿੰਘ ਦੇ ਘਰ ਤੇ ਮਾਤਾ ਜਗਮੀਤ ਕੌਰ ਦੀ ਕੁੱਖੋਂ ਜਨਮੀ ਇਸ ਧੀ ਨੇ ਆਪਣੇ ਮਾਨਸਾ ਜ਼ਿਲ੍ਹੇ ਜਾਂ ਪੰਜਾਬ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਪ੍ਰਨੀਤ ਕੌਰ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਇਸ ਜਿੱਤ ’ਤੇ ਖੁਸ਼ੀ ਜ਼ਾਹਰ ਕੀਤੀ ਹੈ। ਪਰਿਵਾਰ ਤੇ ਕੋਚ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।


ਉੱਧਰ ਮੰਜੂ ਰਾਣੀ ਦੀ ਗੱਲ ਕਰੀਏ ਤਾਂ ਮਾਨਸਾ ਦੇ ਪਿੰਡ ਖੈਰਾ ਖੁਰਦ ਦੀ ਵਾਸੀ ਇਸ ਖਿਡਾਰਣ ਨੇ 35 ਕਿਲੋਮੀਟਰ ਦੀ ਦੌੜ ਵਿੱਚ ਆਪਣੀ ਟੀਮ ਦੇ ਨਾਲ ਵੱਡੀ ਮੱਲ੍ਹ ਮਾਰਦੇ ਹੋਏ ਬਰੌਨਜ਼ ਮੈਡਲ ਜਿੱਤ ਲਿਆ। ਮੰਜੂ ਦੀ ਜਿੱਤ ਦੀ ਖ਼ਬਰ ਬਾਰੇ ਪਤਾ ਲੱਗਦਿਆਂ ਹੀ ਪੂਰੇ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ।


ਅੱਗੇ ਓਲੰਪਿਕ ਖੇਡਣ ਦਾ ਇਰਾਦਾ ਰੱਖਦੀ ਮੰਜੂ ਰਾਣੀ ਇਸ ਵੇਲੇ ਭਾਰਤੀ ਫ਼ੌਜ ਵਿੱਚ ਸੇਵਾ ਨਿਭਾ ਰਹੀ ਹੈ ਅਤੇ ਉਹ ਯੂਪੀ ਦੇ ਬਲਰਾਮਪੁਰ ਵਿੱਚ ਤੈਨਾਤ ਹੈ। ਉਸ ਨੇ ਚੈਂਪੀਅਨਸ਼ਿਪ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ। ਮੰਜੂ ਇਸ ਤੋਂ ਪਹਿਲਾਂ ਇੰਟਰ ਸਟੇਟ ਪੈਦਲ ਦੌੜ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ।

ਮੰਜੂ ਰਾਣੀ ਦੇ ਪਿਤਾ ਸਿਰ ਚੜ੍ਹਿਆ 15 ਲੱਖ ਦਾ ਕਰਜ਼ਾ


ਮਾਨਸਾ ਦੇ ਪਿੰਡ ਖੈਰਾ ਖੁਰਦ ਦੇ ਸਾਧਾਰਣ ਕਿਸਾਨ ਜਗਦੀਸ਼ ਰਾਮ ਦੇ ਘਰ ਮੰਜੂ ਰਾਣੀ ਦਾ ਜਨਮ ਹੋਇਆ ਸੀ। ਖੇਡ ਦੇ ਪ੍ਰਤੀ ਧੀ ਦੀ ਲਗਨ ਨੂੰ ਦੇਖਦਿਆਂ ਮੰਜੂ ਦੇ ਪਿਤਾ ਨੇ ਆਪਣੀ 2 ਏਕੜ ਜ਼ਮੀਨ 8 ਲੱਖ ਰੁਪਏ ਵਿੱਚ ਗਹਿਣੇ ਰੱਖ ਕੇ ਆਪਣੀ ਦੀਆਂ ਖੇਡ ਦੀਆਂ ਲੋੜਾਂ ਪੂਰੀਆਂ ਕੀਤੀਆਂ ਸੀ। ਬੇਸ਼ੱਕ ਧੀ ਇਸ ਮਿਸ਼ਨ ਵਿੱਚ ਸਫ਼ਲ ਹੋਣ ਲੱਗੀ ਹੈ, ਪਰ ਪਰਿਵਾਰ ਦਾ ਕਰਜ਼ਾ ਵਧ ਕੇ ਹੁਣ 15 ਲੱਖ ਰੁਪਏ ਹੋ ਚੁੱਕਾ ਹੈ। ਮੰਜੂ ਰਾਣੀ ਦੇ ਪਰਿਵਾਰ ਨੇ ਸਰਕਾਰ ਨੂੰ ਕਰਜ਼ਾ ਮਾਫ਼ ਕਰਨ ਦੀ ਅਪੀਲ ਕੀਤੀ ਹੈ।

ਧੀ ਨੂੰ ਮਿਹਨਤ ਕਰਾਉਣ ਲਈ ਗਹਿਣੇ ਰੱਖ ਦਿੱਤੀ 2 ਏਕੜ ਜ਼ਮੀਨ


ਸੋ ਇਸ ਤਰ੍ਹਾਂ ਤੰਗੀਆਂ ਤੁਰਸ਼ੀਆਂ ਕੱਟ ਕੇ ਦੋ ਪਰਿਵਾਰਾਂ ਨੇ ਆਪਣੀਆਂ ਧੀਆਂ ਨੂੰ ਇਸ ਕਾਬਲ ਬਣਾ ਦਿੱਤਾ ਕਿ ਉਹ ਆਪਣੇ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰ ਰਹੀਆਂ ਹਨ। ਬੇਸ਼ੱਕ ਇਸ ਵੇਲੇ ਪ੍ਰਧਾਨ ਮੰਤਰੀ ਵੱਲੋਂ ਵੀ ਇਨ੍ਹਾਂ ਪਰਿਵਾਰਾਂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ, ਪਰ ਅਸਲ ਵਿੱਚ ਲੋੜ ਐ ਕਿ ਸਰਕਾਰ ਇਨ੍ਹਾਂ ਦੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰੇ ਤੇ ਵਿੱਤੀ ਤੌਰ ’ਤੇ ਇਨ੍ਹਾਂ ਦੀ ਹੋਰ ਮਦਦ ਵੀ ਕਰੇ ਤਾਂ ਜੋ ਦੇਸ਼ ਦੀਆਂ ਹੋਰ ਧੀਆਂ ਦੇ ਮਾਪਿਆਂ ਨੂੰ ਵੀ ਹੱਲਾਸ਼ੇਰੀ ਮਿਲੇ ਤੇ ਉਹ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਮਿਹਨਤ ਕਰਵਾ ਕੇ ਖੇਡਾਂ ਵੱਲ ਤੋਰਨ।

Next Story
ਤਾਜ਼ਾ ਖਬਰਾਂ
Share it