Begin typing your search above and press return to search.
ਟੋਕੀਓ ਹਵਾਈ ਅੱਡੇ ’ਤੇ ਦੋ ਹਵਾਈ ਜਹਾਜ਼ਾਂ ਦੀ ਟੱਕਰ, 5 ਹਲਾਕ
ਟੋਕੀਓ, 3 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਦੋ ਹਵਾਈ ਜਹਾਜ਼ਾਂ ਦੀ ਟੱਕਰ ਕਾਰਨ ਇਕ ਮੁਸਾਫਰ ਜਹਾਜ਼ ਸੜ ਕੇ ਸੁਆਹ ਹੋ ਗਿਆ ਪਰ ਇਸ ਵਿਚ ਸਵਾਰ 379 ਜਣੇ ਵਾਲ ਵਾਲ ਬਚ ਗਏ। ਮੁਸਾਫਰ ਜਹਾਜ਼ ਦੀ ਟੱਕਰ ਕੋਸਟ ਗਾਰਡਜ਼ ਦੇ ਜਹਾਜ਼ ਨਾਲ ਹੋਈ ਜਿਸ ਵਿਚ 5 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਦੀ ਮੌਤ […]
By : Editor Editor
ਟੋਕੀਓ, 3 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਜਾਪਾਨ ਦੀ ਰਾਜਧਾਨੀ ਟੋਕੀਓ ਵਿਚ ਦੋ ਹਵਾਈ ਜਹਾਜ਼ਾਂ ਦੀ ਟੱਕਰ ਕਾਰਨ ਇਕ ਮੁਸਾਫਰ ਜਹਾਜ਼ ਸੜ ਕੇ ਸੁਆਹ ਹੋ ਗਿਆ ਪਰ ਇਸ ਵਿਚ ਸਵਾਰ 379 ਜਣੇ ਵਾਲ ਵਾਲ ਬਚ ਗਏ। ਮੁਸਾਫਰ ਜਹਾਜ਼ ਦੀ ਟੱਕਰ ਕੋਸਟ ਗਾਰਡਜ਼ ਦੇ ਜਹਾਜ਼ ਨਾਲ ਹੋਈ ਜਿਸ ਵਿਚ 5 ਕਰੂ ਮੈਂਬਰ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਗਈ। ਜਾਪਾਨ ਏਅਰਲਾਈਨਜ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੋਕਾਈਡੋ ਦੇ ਸ਼ਿਨ ਚਿਤੋਸੇ ਹਵਾਈ ਅੱਡੇ ਤੋਂ ਟੋਕੀਓ ਵਾਸਤੇ ਰਵਾਨਾ ਹੋਏ ਜਹਾਜ਼ ਵਿਚ 367 ਮੁਸਾਫਰ ਅਤੇ 12 ਕਰੂ ਮੈਂਬਰ ਸਵਾਰ ਸਨ। ਹਵਾਈ ਜਹਾਜ਼ ਜਦੋਂ ਟੋਕੀਓ ਹਵਾਈ ਅੱਡੇ ’ਤੇ ਉਤਰਿਆ ਤਾਂ ਕਿਸੇ ਕਾਰਨ ਕੋਸਟ ਗਾਰਡਜ਼ ਦੇ ਜਹਾਜ਼ ਨਾਲ ਟੱਕਰ ਹੋ ਗਈ।
ਇਕ ਜਹਾਜ਼ ਸੜ ਕੇ ਸੁਆਹ, 379 ਜਣੇ ਵਾਲ-ਵਾਲ ਬਚੇ
ਮੁਸਾਫਰਾਂ ਨੂੰ ਐਮਰਜੰਸੀ ਦਰਵਾਜ਼ਿਆਂ ਰਾਹੀਂ ਬਾਹਰ ਕੱਢਿਆ ਗਿਆ ਅਤੇ ਇਸੇ ਦੌਰਾਨ ਜਹਾਜ਼ ਵਿਚ ਅੱਗ ਦੇ ਭਾਂਬੜ ਉਠਣ ਲੱਗੇ। ਜਾਪਾਨ ਦਾ ਟ੍ਰਾਂਸਪੋਰਟ ਮੰਤਰਾਲਾ ਹਵਾਈ ਜਹਾਜ਼ਾਂ ਦੀ ਟੱਕਰ ਦੇ ਕਾਰਨਾਂ ਦੀ ਪੜਤਾਲ ਕਰ ਰਿਹਾ ਹੈ। ਸੋਸ਼ਲ ਮੀਡੀਆ ’ਤੇ ਜਹਾਜ਼ਾਂ ਦੀ ਟੱਕਰ ਅਤੇ ਇਸ ਮਗਰੋਂ ਅੱਗ ਨਾਲ ਸੜ ਕੇ ਸੁਆਹ ਹੋ ਰਹੇ ਮੁਸਾਫਰ ਜਹਾਜ਼ ਦੀ ਵੀਡੀਓ ਵਾਇਰਲ ਹੋ ਰਹੀ ਹੈ। ਤਸਵੀਰਾਂ ਵਿਚ ਫਾਇਰ ਫਾਈਟਰਜ਼ ਅੱਗ ਬੁਝਾਉਣ ਦੇ ਯਤਨ ਕਰਦੇ ਵੀ ਦੇਖੇ ਜਾ ਸਕਦੇ ਹਨ। ਹਾਦਸੇ ਦੇ ਮੱਦੇਨਜ਼ਰ ਟੋਕੀਓ ਦੇ ਹਾਨੇਡਾ ਏਅਰਪੋਰਟ ਦੇ ਸਾਰੇ ਰਨਵੇਅ ਆਰਜ਼ੀ ਤੌਰ ’ਤੇ ਬੰਦ ਕਰ ਦਿਤੇ ਗਏ ਅਤੇ ਕਈ ਫਲਾਈਟਸ ਨੂੰ ਨਾਰੀਤਾ ਹਵਾਈ ਅੱਡੇ ਵੱਲ ਡਾਇਵਰਟ ਕੀਤਾ ਜਾ ਰਿਹਾ ਹੈ।
Next Story