ਨੰਗਲ ਦੇ ਸਤਲੁਜ ਦਰਿਆ ’ਚ ਦੋ ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ
ਨੰਗਲ, 23 ਮਈ, ਪਰਦੀਪ ਸਿੰਘ: ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ’ਤੇ ਨਹਾ ਰਹੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਬੱਚਿਆਂ ’ਚੋਂ ਇੱਕ ਬੱਚੇ ਦਾ ਨਾਂ ਵੰਸ਼ ਹੈ ਜੋ ਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਦੂਜਾ ਬੱਚਾ ਨੰਗਲ ਦੇ […]
By : Editor Editor
ਨੰਗਲ, 23 ਮਈ, ਪਰਦੀਪ ਸਿੰਘ: ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ’ਤੇ ਨਹਾ ਰਹੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਬੱਚਿਆਂ ’ਚੋਂ ਇੱਕ ਬੱਚੇ ਦਾ ਨਾਂ ਵੰਸ਼ ਹੈ ਜੋ ਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਦੂਜਾ ਬੱਚਾ ਨੰਗਲ ਦੇ ਕਰੀਬੀ ਪਿੰਡ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ ਤੇ ਉਹ ਸਰਪੰਚ ਦਾ ਮੁੰਡਾ ਸੀ ਜਿਸ ਦਾ ਨਾਂ ਹਰਸ਼ ਰਾਣਾ ਦੱਸਿਆ ਜਾ ਰਿਹਾ ਹੈ ਤੇ ਉਸਦੀ ਉਮਰ 17 ਸਾਲ ਸੀ।
ਦੋਸਤਾਂ ਦੇ ਦੱਸਣ ਮੁਤਾਬਿਕ ਜਦੋਂ ਹਰਸ਼ ਰਾਣਾ ਪਾਣੀ ’ਚ ਉਤਰਿਆ ਤਾਂ ਉਸਦਾ ਪੈਰ ਫ਼ਿਸਲ ਜਾਂਦਾ ਹੈ ਤੇ ਉਹ ਪਾਣੀ ’ਚ ਗਿਰ ਜਾਂਦਾ ਹੈ। ਜਿਸਦੇ ਕਾਰਨ ਉਹ ਡੁੱਬਣ ਲੱਗ ਜਾਂਦਾ ਹੈ ਤੇ ਦੂਸਰਾ ਨੌਜਵਾਨ ਜੋ ਵੰਸ਼ ਹੈ ਉਹ ਉਸਨੂੰ ਬਚਾਉਣ ਦੇ ਲਈ ਪਾਣੀ ’ਚ ਛਲਾਂਗ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਬਾਹਰ ਕੱਢ ਕੇ ਵੀ ਲੈ ਕੇ ਆ ਜਾਂਦਾ ਹੈ, ਪਰੰਤੂ ਜਦੋਂ ਕਿਨਾਰੇ ’ਤੇ ਪਹੁੰਚਣ ਲਗਦਾ ਤਾਂ ਜੋ ਹਰਸ਼ ਰਾਣਾ ਹੈ ਉਹ ਘਬਰਾਹਟ ’ਚ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦਾ। ਜਿਸ ਦੇ ਕਾਰਨ ਦੋਵੇਂ ਇਕਦਮ ਹੇਠਾਂ ਬੈਠ ਜਾਂਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਗਏ। ਲੋਕਾਂ ਦੇ ਦੱਸਣ ਮੁਤਾਬਿਕ ਹਰਸ਼ ਰਾਣਾ ਨੂੰ ਬਿਲਕੁਲ ਵੀ ਤੈਰਨਾ ਨਹੀਂ ਆਉਂਦਾ ਸੀ ਤੇ ਜੋ ਦੂਸਰਾ ਬੱਚਾ ਸੀ ਵੰਸ਼ ਉਹ ਤੈਰਨਾ ਜਾਣਦਾ ਸੀ ਇਸ ਲਈ ਉਸ ਨੇ ਉਸ ਨੂੰ ਬਚਾਉਣ ਦੇ ਲਈ ਪਾਣੀ ਦੇ ’ਚ ਛਲਾਂਗ ਮਾਰ ਦਿੱਤੀ ਪਰ ਉਹ ਵੀ ਨਾਲ ਹੀ ਡੁੱਬ ਗਿਆ ਤੇ ਦੋਵੇਂ ਪਾਣੀ ਦੇ ਵਿਚ ਡੁੱਬ ਗਏ।
ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਦਾ ਹੈ ਜਿਸ ਤੋਂ ਬਾਅਦ ਗੋਤਾਖੋਰ ਦੀ ਟੀਮਾਂ ਨੂੰ ਬੁਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਨੌਜਵਾਨਾਂ ਨੂੰ ਲੱਭਣ ਲਈ ਸਰਚ ਬਿਆਨ ਚਲਾਇਆ ਜਾਂਦਾ ਹੈ ਤੇ ਕੁਝ ਹੀ ਸਮੇਂ ਬਾਅਦ ਦੋਨੋਂ ਬੱਚਿਆਂ ਦੀਆਂ ਲਾਸ਼ਾਂ ਦਰਿਆ ਵਿੱਚੋਂ ਬਰਾਮਦ ਕਰ ਲਈਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ:
ਨੰਗਲ ਸਥਿਤ ਗੁਰਦੁਆਰਾ ਘਾਟ ਸਾਹਿਬ ਦੇ ਘਾਟ ’ਤੇ ਨਹਾ ਰਹੇ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਦੋਵਾਂ ਬੱਚਿਆਂ ’ਚੋਂ ਇੱਕ ਬੱਚੇ ਦਾ ਨਾਂ ਵੰਸ਼ ਹੈ ਜੋ ਕਿ ਪੁਰਾਣਾ ਗੁਰਦੁਆਰਾ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਤੇ ਦੂਜਾ ਬੱਚਾ ਨੰਗਲ ਦੇ ਕਰੀਬੀ ਪਿੰਡ ਨਿੱਕੂ ਨੰਗਲ ਦਾ ਰਹਿਣ ਵਾਲਾ ਸੀ ਤੇ ਉਹ ਸਰਪੰਚ ਦਾ ਮੁੰਡਾ ਸੀ ਜਿਸ ਦਾ ਨਾਂ ਹਰਸ਼ ਰਾਣਾ ਦੱਸਿਆ ਜਾ ਰਿਹਾ ਹੈ ਤੇ ਉਸਦੀ ਉਮਰ 17 ਸਾਲ ਸੀ।
ਦੋਸਤਾਂ ਦੇ ਦੱਸਣ ਮੁਤਾਬਿਕ ਜਦੋਂ ਹਰਸ਼ ਰਾਣਾ ਪਾਣੀ ’ਚ ਉਤਰਿਆ ਤਾਂ ਉਸਦਾ ਪੈਰ ਫ਼ਿਸਲ ਜਾਂਦਾ ਹੈ ਤੇ ਉਹ ਪਾਣੀ ’ਚ ਗਿਰ ਜਾਂਦਾ ਹੈ। ਜਿਸਦੇ ਕਾਰਨ ਉਹ ਡੁੱਬਣ ਲੱਗ ਜਾਂਦਾ ਹੈ ਤੇ ਦੂਸਰਾ ਨੌਜਵਾਨ ਜੋ ਵੰਸ਼ ਹੈ ਉਹ ਉਸਨੂੰ ਬਚਾਉਣ ਦੇ ਲਈ ਪਾਣੀ ’ਚ ਛਲਾਂਗ ਮਾਰ ਦਿੰਦਾ ਹੈ। ਜਿਸ ਤੋਂ ਬਾਅਦ ਉਹ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਬਾਹਰ ਕੱਢ ਕੇ ਵੀ ਲੈ ਕੇ ਆ ਜਾਂਦਾ ਹੈ, ਪਰੰਤੂ ਜਦੋਂ ਕਿਨਾਰੇ ’ਤੇ ਪਹੁੰਚਣ ਲਗਦਾ ਤਾਂ ਜੋ ਹਰਸ਼ ਰਾਣਾ ਹੈ ਉਹ ਘਬਰਾਹਟ ’ਚ ਉਸ ਨੂੰ ਘੁੱਟ ਕੇ ਜੱਫੀ ਪਾ ਲੈਂਦਾ। ਜਿਸ ਦੇ ਕਾਰਨ ਦੋਵੇਂ ਇਕਦਮ ਹੇਠਾਂ ਬੈਠ ਜਾਂਦੇ ਹਨ ਤੇ ਉਸ ਤੋਂ ਬਾਅਦ ਉਹਨਾਂ ਦਾ ਪਤਾ ਹੀ ਨਹੀਂ ਲੱਗਿਆ ਉਹ ਕਿੱਧਰ ਗਏ। ਲੋਕਾਂ ਦੇ ਦੱਸਣ ਮੁਤਾਬਿਕ ਹਰਸ਼ ਰਾਣਾ ਨੂੰ ਬਿਲਕੁਲ ਵੀ ਤੈਰਨਾ ਨਹੀਂ ਆਉਂਦਾ ਸੀ ਤੇ ਜੋ ਦੂਸਰਾ ਬੱਚਾ ਸੀ ਵੰਸ਼ ਉਹ ਤੈਰਨਾ ਜਾਣਦਾ ਸੀ ਇਸ ਲਈ ਉਸ ਨੇ ਉਸ ਨੂੰ ਬਚਾਉਣ ਦੇ ਲਈ ਪਾਣੀ ਦੇ ’ਚ ਛਲਾਂਗ ਮਾਰ ਦਿੱਤੀ ਪਰ ਉਹ ਵੀ ਨਾਲ ਹੀ ਡੁੱਬ ਗਿਆ ਤੇ ਦੋਵੇਂ ਪਾਣੀ ਦੇ ਵਿਚ ਡੁੱਬ ਗਏ।
ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁਲਿਸ ਪ੍ਰਸ਼ਾਸਨ ਉੱਥੇ ਪਹੁੰਚਦਾ ਹੈ ਜਿਸ ਤੋਂ ਬਾਅਦ ਗੋਤਾਖੋਰ ਦੀ ਟੀਮਾਂ ਨੂੰ ਬੁਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਨੌਜਵਾਨਾਂ ਨੂੰ ਲੱਭਣ ਲਈ ਸਰਚ ਬਿਆਨ ਚਲਾਇਆ ਜਾਂਦਾ ਹੈ ਤੇ ਕੁਝ ਹੀ ਸਮੇਂ ਬਾਅਦ ਦੋਨੋਂ ਬੱਚਿਆਂ ਦੀਆਂ ਲਾਸ਼ਾਂ ਦਰਿਆ ਵਿੱਚੋਂ ਬਰਾਮਦ ਕਰ ਲਈਆਂ ਜਾਂਦੀਆਂ ਹਨ। ਇਹ ਸਾਰੀ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੀ ਘਟਨਾ ਵਾਲੀ ਥਾਂ ’ਤੇ ਪਹੁੰਚੇ।