ਯੂਕੇ ਵਿਚ ਪੰਜਾਬੀ ਭਰਾਵਾਂ ਦੀ ਹੱਤਿਆ ਦੇ ਮਾਮਲੇ ਵਿਚ ਦੋ ਜਣੇ ਦੋਸ਼ੀ ਕਰਾਰ
ਲੰਡਨ, 19 ਸਤੰਬਰ, ਹ.ਬ. : 2019 ਵਿੱਚ, ਭਾਰਤੀ ਮੂਲ ਦੇ ਦੋ ਭਰਾਵਾਂ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬ੍ਰਿਟਿਸ਼ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਦੋਸ਼ੀ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ ਕਬੂਲ ਕਰ ਲਏ। ਚਾਰ ਸਾਲ ਪਹਿਲਾਂ ਬਰਤਾਨੀਆ ਦੇ […]
By : Hamdard Tv Admin
ਲੰਡਨ, 19 ਸਤੰਬਰ, ਹ.ਬ. : 2019 ਵਿੱਚ, ਭਾਰਤੀ ਮੂਲ ਦੇ ਦੋ ਭਰਾਵਾਂ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬ੍ਰਿਟਿਸ਼ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਦੋਸ਼ੀ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ ਕਬੂਲ ਕਰ ਲਏ। ਚਾਰ ਸਾਲ ਪਹਿਲਾਂ ਬਰਤਾਨੀਆ ਦੇ ਵੁਲਵਰਹੈਂਪਟਨ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਸੀ।
ਬ੍ਰਿਟੇਨ ਦੀ ਇਕ ਅਦਾਲਤ ਨੇ ਕਤਲ ਦੇ ਇਕ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਮੁਹੰਮਦ ਸੁਲੇਮਾਨ ਖਾਨ (27) ਨੇ ਪਿਛਲੇ ਹਫਤੇ ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਸਾਰੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਦੋਸ਼ ਹੈ ਕਿ ਖਤਰਨਾਕ ਡਰਾਈਵਿੰਗ ਕਾਰਨ ਭਾਰਤੀ ਮੂਲ ਦੇ ਦੋ ਭਰਾਵਾਂ ਸੰਜੇ ਅਤੇ ਪਵਨਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਰਮਿੰਘਮ ਦੇ 35 ਸਾਲਾ ਮੁਹੰਮਦ ਆਸਮੀ ਖਾਨ ਨੂੰ ਝੂਠ ਬੋਲ ਕੇ ਨਿਆਂ ਦਾ ਰਾਹ ਵਿਗਾੜਨ ਦਾ ਦੋਸ਼ੀ ਪਾਇਆ ਗਿਆ।
ਮਾਮਲੇ ’ਤੇ ਡਿਟੈਕਟਿਵ ਕਾਂਸਟੇਬਲ (ਡੀਸੀ) ਕਾਰਲ ਡੇਵਿਸ ਨੇ ਕਿਹਾ, ਸਾਡਾ ਫਰਜ਼ ਸੰਜੇ ਅਤੇ ਪਵਨਵੀਰ ਦੇ ਪਰਿਵਾਰ ਪ੍ਰਤੀ ਸੀ। ਭਿਆਨਕ ਟੱਕਰ ਵਿੱਚ ਦੋ ਭਰਾਵਾਂ ਦੀ ਮੌਤ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਕੀ ਸੀ ਮਾਮਲਾ?
ਮਾਰਚ 2019 ਵਿਚ ਵੁਲਵਰਹੈਂਪਟਨ ਵਿਚ ਬਰਮਿੰਘਮ ਨਿਊ ਰੋਡ ’ਤੇ ਦੋਵਾਂ ਭਰਾਵਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।